Headlines

ਮਿਸ਼ਨ ਪੰਜ-ਆਬ ਕਲਚਰ ਕਲੱਬ ਵਲੋਂ ਤੀਸਰਾ ਵਿਸਾਖੀ ਮੇਲਾ ਧੂਮਧਾਮ ਨਾਲ ਮਨਾਇਆ

ਫੂਡ ਬੈਂਕ ਨੂੰ 11 ਹਜ਼ਾਰ ਡਾਲਰ ਦਾ ਚੈਕ ਭੇਟ ਕੀਤਾ-

ਮਿਸ਼ਨ ( ਦੇ ਪ੍ਰ ਬਿ)- ਬੀਤੇ ਦਿਨ ਪੰਜ-ਆਬ ਕਲਚਰਲ ਕਲੱਬ ਮਿਸ਼ਨ ਵਲੋਂ ਤੀਸਰਾ ਸਲਾਨਾ ਵਿਸਾਖੀ ਮੇਲਾ ਕਲਾਰਕ ਥੀਏਟਰ ਮਿਸ਼ਨ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਮੌਕੇ ਕਲੱਬ ਵਲੋਂ 11,000 ਡਾਲਰ ਦਾ ਚੈਕ ਫੂਡ ਬੈਂਕ ਨੂੰ ਭੇਟ ਕੀਤਾ ਗਿਆ। ਇਸ ਮੌਕੇ ਐਮ ਪੀ ਬਰੈਡ ਵਿਸ, ਮਿਸ਼ਨ ਕੌਂਸਲਰ ਜੈਗ ਗਿੱਲ, ਐਬਸਫੋਰਡ ਕੌਂਸਲਰ ਦੇਵ ਸਿੱਧੂ ਤੇ ਕਲੱਬ ਦੇ ਅਹੁਦੇਦਾਰਾਂ ਵਿਚ ਪਰਵਿੰਦਰ ਕਲੇਰ, ਗੁਰਦੀਪ ਪੰਧੇਰ, ਲੱਖੀ ਲਸੋਈ, ਸਮਰਪਾਲ ਬਰਾੜ, ਸੱਤੀ ਗਰੇਵਾਲ, ਗੁਰਪ੍ਰੀਤ ਚਾਹਲ, ਦਲਵਿੰਦਰ ਟਿਵਾਣਾ ਤੇ ਹੋਰ ਹਾਜ਼ਰ ਸਨ। ਮੰਚ ਉਪਰ ਸਕੂਲੀ ਬੱਚੀਆਂ ਵਲੋਂ ਗਿੱਧਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਉਪਰੰਤ ਉਘੇ ਗਾਇਕ ਕੋਰਾਲਾ ਮਾਨ, ਚੰਨੀ ਨੱਤਾਂ, ਇੰਦਰਪਾਲ ਮੋਗਾ ਤੇ ਦੀਪ ਬੈਂਸ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਤੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਪ੍ਰਬੰਧਕਾਂ ਵਲੋਂ ਮੇਲੇ ਦੀ ਸਫਲਤਾ ਲਈ ਪ੍ਰਮੁੱਖ ਸਪਾਂਸਰਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।