Headlines

ਦਿਆਲਪੁਰੀ ਦਾ ਗੀਤ ”ਤੇਰੇ ਦਰ ਤੇ ਰਾਜਾ ਜੀ” 15 ਮਈ ਨੂੰ ਹੋਵੇਗਾ ਰੀਲੀਜ਼

ਕੈਲਗਰੀ ( ਦਲਵੀਰ ਜੱਲੋਵਾਲੀਆ )-ਪੰਜਾਬੀ ਸਭਿਆਚਾਰਕ ਮੇਲਿਆਂ ਦੀ ਸ਼ਾਨ ਗਾਇਕ ਦਲਵਿੰਦਰ ਦਿਆਲਪੁਰੀ ਦਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਨੂੰ ਸਮਰਪਿਤ ਧਾਰਮਿਕ ਗੀਤ “ਤੇਰੇ ਦਰ ਤੇ ਰਾਜਾ ਜੀ 15 ਮਈ ਨੂੰ ਨੂੰ ਦਿਆਲਪੁਰੀ ਦੇ ਜਨਮ ਦਿਨ ਮੌਕੇ ਰੀਲੀਜ਼ ਕੀਤਾ ਜਾ ਰਿਹਾ ਹੈ। ਰਣਧੀਰ ਸਿੰਘ ਧੀਰਾ ਦੀ ਪੇਸ਼ਕਸ਼ ਇਸ ਗੀਤ ਨੂੰ ਪ੍ਰਸਿਧ ਗੀਤਕਾਰ ਜਸਬੀਰ ਗੁਣਾਚੌਰੀਆ ਨੇ ਲਿਖਿਆ ਹੈ ਜਦੋਂਕਿ ਸੰਗੀਤ ਹੈਰੀ ਬੀ ਦਾ ਹੈ ਤੇ ਵਿਸ਼ੇਸ਼ ਸਹਿਯੋਗ ਹੈ ਦਲਵੀਰ ਜੱਲੋਵਾਲੀਆ ਦਾ। ਵੀਡੀਓਗ੍ਰਾਫੀ ਅਸ਼ੋਕ ਖੁਰਾਣਾ ਦੀ ਹੈ।