Headlines

ਉਘੇ ਪੱਤਰਕਾਰ ਤੇ ਚਿੰਤਕ ਮਾਲਵਿੰਦਰ ਸਿੰਘ ਮਾਲੀ ਨੂੰ ਸਦਮਾ-ਮਾਤਾ ਦਾ ਦੇਹਾਂਤ

ਸੰਗਰੂਰ- ਸੇਵਾਮੁਕਤ ਅਧਿਆਪਕ, ਉਘੇ ਪੱਤਰਕਾਰ,  ਚਿੰਤਕ ਤੇ ਬੁਲਾਰੇ ਸ ਮਾਲਵਿੰਦਰ ਸਿੰਘ ਮਾਲੀ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਮਾਤਾ ਜੀ ਬੀਬੀ ਗੁਰਮੇਲ ਕੌਰ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 90 ਸਾਲ ਦੇ ਸਨ। ਉਹ ਆਪਣੇ ਪਿੱਛੇ ਚਾਰ ਸਪੁੱਤਰ ਜਤਿੰਦਰ ਸਿੰਘ ਗਰੇਵਾਲ, ਮਾਲਵਿੰਦਰ ਸਿੰਘ ਮਾਲੀ, ਰਣਜੀਤ ਸਿੰਘ ਗਰੇਵਾਲ, ਨਵਦੀਪ ਸਿੰਘ ਬਿੱਟੂ ਤੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ।

ਮਾਤਾ ਗੁਰਮੇਲ ਕੌਰ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਬੀਤੇ ਦਿਨ ਉਹਨਾਂ ਦੇ ਪਿੰਡ ਸਕਰੌਦੀ ਵਿਖੇ ਧਾਰਮਿਕ ਰਸਮਾਂ ਤਹਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਭਾਈਚਾਰੇ ਦੇ ਲੋਕ, ਪਰਿਵਾਰਕ ਮਿੱਤਰ ਤੇ ਰਿਸ਼ਤੇਦਾਰ ਹਾਜ਼ਰ ਸਨ। ਮਾਤਾ ਜੀ ਨਮਿਤ ਪਾਠ ਦਾ ਭੋਗ 12 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਸਕਰੌਦੀ ਨੇੜੇ ਭਵਾਨੀਗੜ ਵਿਖੇ ਦੁਪਹਿਰ 1 ਵਜੇ ਪਾਇਆ ਜਾਵੇਗਾ।