Headlines

2024 ਵਿਚ ਖਤਮ ਹੋ ਰਹੇ ਵਰਕ ਪਰਮਿਟ ਜਲਦ ਰੀਨਿਊ ਹੋਣਗੇ-ਮਲਾਇਆ

ਵਿੰਨੀਪੈਗ (ਸ਼ਰਮਾ)- ਡੇਮ ਨੋਟਰੀ ਤੋਂ ਐਲ ਐਲ ਏ ਅਤੇ ਮੈਨੀਟੋਬਾ ਦੀ ਇਮੀਗ੍ਰੇਸ਼ਨ ਮੰਤਰੀ ਮਲਾਇਆ ਮਾਰਸੀਲੀਨੋ ਨੇ ਇਕ ਬਿਆਨ ਰਾਹੀਂ ਫੈਡਰਲ ਇਮੀਗ੍ਰੇਸ਼ਨ ਮੰਤਰੀ ਦਾ ਧੰਨਵਾਦ ਕੀਤਾ ਹੈ ਜਿਹਨਾਂ ਨੇ ਉਹਨਾਂ ਦੀ ਬੇਨਤੀ ਤੇ ਮੈਨੀਟੋਬਾ ਵਿਚ ਵਰਕ ਪਰਮਿਟ ਤੇ ਕੰਮ ਕਰ ਰਹੇ ਵਿਦੇਸ਼ੀ ਕਾਮੇ ਜਿਹਨਾਂ ਦੇ ਵਰਕ ਪਰਮਿਟ ਸਾਲ 2024 ਵਿਚ ਖਤਮ ਹੋ ਰਹੇ ਹਨ, ਦੀ ਮਿਆਦ ਵਿਚ ਵਾਧਾ ਕਰਨ ਦੀ ਭਰੋਸਾ ਦਿੱਤਾ ਹੈ। ਉਹਨਾਂ ਦੱਸਿਆ ਕਿ ਸਾਡਾ ਸੂਬਾ ਆਰਜੀ ਕਾਮਿਆਂ ਦੀਆਂ ਸੇਵਾਵਾਂ ਅਤੇ ਉਹਨਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਾ ਹੈ। ਫੈਡਰਲ ਮੰਤਰੀ ਨੇ ਕਿਹਾ ਹੈ ਕਿ ਸੂਬੇ ਵਿਚ ਪੋਸਟ ਗਰੇਜੂਏਟ ਵਰਕ ਪਰਮਿਟਾਂ ਦੀ ਮਿਆਦ ਵਿਚ ਵਾਧਾ ਕਰਨ ਦੇ ਨਾਲ  ਆਰਜੀ ਕਾਮਿਆਂ ਨੂੰ ਪੀ ਐਨ ਪੀ ਰਾਹੀਂ ਪੱਕੇ ਕਰਨ ਦੀ ਪ੍ਰਕਿਰਿਆ ਵਿਚ ਵੀ ਤੇਜ਼ੀ ਲਿਆਂਦੀ ਜਾ ਰਹੀ ਹੈ।