ਐਡਮਿੰਟਨ ( ਦੇ ਪ੍ਰ ਬਿ)– ਗਰੈਂਡ ਪ੍ਰੇਰੀ ਦੇ ਉਘੇ ਕਾਰੋਬਾਰੀ ਮਿਨਹਾਸ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਸਵਰਗੀ ਸ ਮਹਿੰਦਰ ਸਿੰਘ ਮੋਅ ਮਿਨਹਾਸ ਦੀ ਸਪੁੱਤਰੀ ਮਨਦੀਪ ਕੌਰ ਸੰਧੂ ਭਰ ਜਵਾਨੀ ਵਿਚ ਸੰਖੇਪ ਬੀਮਾਰੀ ਉਪਰੰਤ ਸਦੀਵੀ ਵਿਛੋੜਾ ਦੇ ਗਈ। ਉਹ ਆਪਣੇ ਪਿੱਛੇ ਪਤੀ ਅਮਨਦੀਪ ਸਿੰਘ ਸੰਧੂ ਤੇ ਦੋ ਬੇਟੀਆਂ ਇਮਾਨੀ ਤੇ ਮੀਆ ਛੱਡ ਗਈ ਹੈ। ਪਰਿਵਾਰ ਦੇ ਮੁਖੀ ਯਾਦ ਮਿਨਹਾਸ ਨੇ ਇਹ ਦੁੱਖ ਭਰੀ ਖਬਰ ਸਾਂਝੀ ਕਰਦਿਆਂ ਦੱਸਿਆ ਕਿ ਮਨਦੀਪ ਕੌਰ ਦਾ ਅੰਤਿਮ ਸੰਸਕਾਰ 11 ਮਈ ਦਿਨ ਸ਼ਨੀਵਾਰ ਨੂੰ ਬਾਦ ਦੁਪਹਿਰ 1 ਵਜੇ ਬੋਅਸ ਐਟ ਬੋਨੈਟ ਸੈਂਟਰ 1007-99 ਐਵਨਿਊ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਦੁਪਹਿਰ ਬਾਦ 2.30 ਵਜੇ ਗੁਰਦੁਆਰਾ ਸਾਹਿਬ 9402-92 ਸੀ ਸਟਰੀਟ ਗਰੈਂਡ ਪ੍ਰੇਰੀ ਵਿਖੇ ਹੋਵੇਗੀ।