Headlines

ਐਬਸਫੋਰਡ ਰੋਟਰੀ ਸਟੇਡੀਅਮ ਵਿਚ ਪੰਜਾਬੀ ਮੇਲਾ 25 ਮਈ ਨੂੰ

ਐਬਸਫੋਰਡ ( ਦੇ ਪ੍ਰ ਬਿ)- ਡਾਇਮੰਡ ਕਲਚਰਲ ਕਲੱਬ ਵਲੋਂ ਸਲਾਨਾ ਪੰਜਾਬੀ ਮੇਲਾ ਇਸ ਵਾਰ ਪੰਜਾਬੀ ਮੇਲਾ 2024 ਵਿਰਸੇ ਦੇ ਸ਼ੌਕੀਨ ਮਿਤੀ 25 ਮਈ ਨੂੰ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮੇਲੇ ਦੇ ਪ੍ਰਬੰਧਕ ਰਾਜ ਗਿੱਲ ਤੇ ਸੋਨੀ ਸਿੱਧੂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੇਲੇ ਵਿਚ ਇਸ ਵਾਰ ਪ੍ਰਸਿੱਧ ਗਾਇਕ ਆਰ ਨੇਤ, ਗੁਰਵਿੰਦਰ ਬਰਾੜ, ਧੀਰਾ ਗਿੱਲ, ਹੈਪੀ ਰਾਏਕੋਟੀ ਤੇ ਧਰਮਵੀਰ ਥਾਂਦੀ ਤੋਂ ਇਲਾਵਾ ਗੁਰਤੇਜ ,ਕੁਲਵੰਤ ਸੇਖੋਂ, ਕਮਲ ਬਰਾੜ, ਪ੍ਰੀਤ ਬਰਾੜ, ਹਰਮਿਲਾਪ ਗਿੱਲ ਤੇ ਜੌਹਨ ਬੇਦੀ ਲੋਕਾਂ ਦਾ ਮਨੋਰੰਜਨ ਕਰਨਗੇ। ਦਰਸ਼ਕਾਂ ਲਈ ਐਂਟਰੀ ਫਰੀ ਹੋਵੇਗੀ। ਮੇਲੇ ਸਬੰਧੀ ਜਾਂ ਸਪਾਂਸਰਸ਼ਿਪ ਲਈ ਰਾਜਾ ਗਿੱਲ ਨਾਲ ਫੋਨ ਨੰਬਰ 604-825-3550 ਜਾਂ ਸੋਨੀ ਸਿੱਧੂ ਨਾਲ ਫੋਨ ਨੰਬਰ 604-208-9000 ਤੇ ਸੰਪਰਕ ਕੀਤਾ ਜਾ ਸਕਦਾ ਹੈ।