Headlines

ਲੜਕੀ ਨੂੰ ਮੈਡਮ ਕਹਿਣਾ ਮਹਿੰਗਾ ਪਿਆ …

ਬਠਿੰਡਾ , (ਰਾਮ ਸਿੰਘ ਕਲਿਆਣ)- ਜਿੱਥੇ ਹਰ ਰੋਜ ਲੜਾਈ ਝਗੜਿਆ ਦੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ ,ਪਰ ਬਠਿੰਡਾ ਜਿੱਲੇ ਦੇ ਕਸਬਾ ਭਗਤਾ ਭਾਈ ਤੋ ਨਵੀ ਕਿਸਮ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਸਾਇਕਲ ਚਾਲਕ ਨੂੰ  ਰਸਤਾ ਮੰਗਦਿਆਂ ਇਕ ਲੜਕੀ ਨੂੰ ਮੈਡਮ ਕਹਿਣਾ ਮਹਿੰਗਾ ਪੈ  ਗਿਆ ।
ਪੁਲਿਸ ਸੂਤਰਾਂ  ਤੋ ਪ੍ਰਾਪਤ ਜਾਣਕਾਰੀ ਅਨੁਸਾਰ ਅੰਗਰੇਜ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਭਗਤਾ ਭਾਈ ਨੇ ਥਾਣਾ ਦਿਆਲਪੁਰਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਕੁਝ ਦਿਨ ਪਹਿਲਾਂ ਉਹ ਭਗਤਾ ਭਾਈ ਵਿਖੇ ਸਾਇਕਲ ਤੇ ਜਾ ਰਿਹਾ ਸੀ  ਤਾਂ ਰਸਤੇ ਵਿੱਚ ਲੜਕੀ ਖੜੀ ਸੀ ਜਿਸ ਨੂੰ ਉਸਨੇ ਮੈਡਮ ਕਹਿਕੇ ਰਸਤਾ ਦੇ ਦੇਣ ਲਈ ਕਿਹਾ। ਇਹ ਸੁਣ ਕੇ ਉਕਤ ਲੜਕੀ ਤੈਸ਼ ਵਿੱਚ ਆ ਗਈ ਕਿ ,”ਮੈਨੂੰ ਮੈਡਮ ਕਿਉਂ ਕਿਹਾ ਅਤੇ ਸਾਥੀਆਂ ਨਾਲ ਮਿਲਕੇ ਉਸਦੀ ਕੁੱਟਮਾਰ ਕੀਤੀ । ਇਸ ਮੁਕੱਦਮੇ ਵਿੱਚ ਪੁਲਿਸ ਵੱਲੋ 4 ਪਹਿਚਾਣ ਸਮੇਤ ਅਤੇ 3 ਅਣਪਛਾਤਿਈਣ ਖਿਲਾਫ ਇਰਾਦਾ ਕਤਲ ਦੀ ਧਾਰਾ 307,323,148,149 ਹਿੰ.ਡੰ. ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਅਰੰਭ ਕਰ ਦਿੱਤੀ ਹੈ।