Headlines

ਪੀਓਕੇ ਵਿੱਚ ਵਿਰੋਧ ਪ੍ਰਦਰਸ਼ਨ ਦੌਰਾਨ ਝੜਪਾਂ ਵਿੱਚ ਇੱਕ ਪੁਲੀਸ ਅਧਿਕਾਰੀ ਦੀ ਮੌਤ, ਸੌ ਤੋਂ ਵੱਧ ਜ਼ਖਮੀ

ਇਸਲਾਮਾਬਾਦ, 12 ਮਈ

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਕਣਕ ਦੇ ਆਟੇ ਅਤੇ ਬਿਜਲੀ ਦੀਆਂ ਉੱਚੀਆਂ ਕੀਮਤਾਂ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ  ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹਿੰਸਕ ਝੜਪਾਂ ਵਿਚ ਇਕ ਪੁਲੀਸ ਅਧਿਕਾਰੀ ਦੀ ਮੌਤ ਹੋ ਗਈ ਅਤੇ ਸੌ ਤੋਂ ਵੱਧ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚ ਜ਼ਿਆਦਾਤਰ ਪੁਲੀਸ ਕਰਮਚਾਰੀ ਹਨ। ਡਾਨ ਅਖਬਾਰ ਦੀ ਰਿਪੋਰਟ ਮੁਤਾਬਕ ਮੀਰਪੁਰ ਦੇ ਸੀਨੀਅਰ ਪੁਲੀਸ ਕਪਤਾਨ (ਐਸਐਸਪੀ) ਕਾਮਰਾਨ ਅਲੀ ਨੇ ਦੱਸਿਆ ਕਿ ਸਬ-ਇੰਸਪੈਕਟਰ ਅਦਨਾਨ ਕੁਰੈਸ਼ੀ ਇਸਲਾਮਗੜ੍ਹ ਕਸਬੇ ਵਿੱਚ ਛਾਤੀ ਵਿੱਚ ਗੋਲੀ ਲੱਗਣ ਕਾਰਨ ਦਮ ਤੋੜ ਗਿਆ। ਉਹ ਮੁਜ਼ੱਫਰਾਬਾਦ ’ਚ ਇੱਕ ਰੈਲੀ ਨੂੰ ਰੋਕਣ ਲਈ ਤਾਇਨਾਤ ਸੀ।