Headlines

ਔਟਰ ਟਰੇਲ ਵਾਈਨਰੀ ਆਉਟਲੈਟ ਦੀ ਸ਼ਾਨਦਾਰ ਗਰੈਂਡ ਓਪਨਿੰਗ

Grand Opening of Otter Trail Winery and Restaurant——–

ਲੈਂਗਲੀ ਟਾਊਨਸ਼ਿਪ ( ਦੇ ਪ੍ਰ ਬਿ )- ਇਸ ਵੀਕਐਂਡ ਤੇ ਲੈਂਗਲੀ ਟਾਊਨਸ਼ਿਪ ਦੇ ਹਰੇ-ਭਰੇ ਖੇਤਾਂ ਵਿਚ ਖਿੜੀ ਹੋਈ ਧੁੱਪ ਤੇ ਆਲੇ-ਦੁਆਲੇ ਪਹਾੜੀ ਚੋਟੀਆਂ ਦੀ ਸੁੰਦਰਤਾ ਅਤਿ ਮਨਮੋਹਣੀ ਸੀ ਜਦੋਂ  248 ਸਟਰੀਟ ਤੇ 56 ਐਵਨਿਊ ਉਪਰ ਅੰਗੂਰਾਂ ਦੇ ਬਾਗ ਵਿਚ ਘਿਰੀ ਔਟਰ ਟਰੇਲ ਵਾਈਨਰੀ ਤੇ ਰੈਸਟੋਰੈਂਟ ਦੀ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ। ਰੈਸਟੋਰੈਂਟ ਦੀ ਖੂਬਸੂਰਤ ਵਾਈਨਰੀ ਬਾਰ ਅਤੇ ਡਾਇਨਿੰਗ ਟੇਬਲਾਂ ਤੋਂ ਬਾਹਰ ਦਾ ਪਹਾੜੀ ਨਜ਼ਾਰਾ ਓਕਨਾਗਨ ਵੈਲੀ ਦੀ ਸੁੰਦਰਤਾ ਨੂੰ ਮਾਤ ਪਾਉਂਦਾ, ਟੇਬਲ ਤੇ ਪਏ ਖਾਣੇ  ਨੂੰ ਹੋਰ ਵੀ ਲਜ਼ੀਜ਼ ਬਣਾ ਦਿੰਦਾ ਹੈ।

ਸਰੀ ਦੇ ਉਘੇ ਫੈਮਲੀ ਡਾਕਟਰ ਅਤੇ ਸਾਬਕਾ ਮੰਤਰੀ ਡਾ ਗੁਲਜ਼ਾਰ ਸਿੰਘ ਚੀਮਾ ਦੇ ਸਪੁੱਤਰ ਏਜੇ ਚੀਮਾ ਵਲੋਂ  ਕੁਦਰਤੀ ਨਜ਼ਾਰੇ ਦਰਮਿਆਨ ਖਾਣੇ ਨਾਲ ਵਾਈਨ ਦੇ ਸੁਮੇਲ, ਕਨਸੈਪਟ ਨੂੰ ਲੈਕੇ ਬਣਾਈ ਗਈ ਔਟਰ ਟਰੇਲ ਵਾਈਨਰੀ ਆਉਟਲੈਟ ਦੀ ਗਰੈਂਡ ਓਪਨਿੰਗ ਲੈਂਗਲੀ ਟਾਊਨਸ਼ਿਪ ਦੇ ਮੇਅਰ ਐਰਿਕ ਵੁੱਡਵਾਰਡ ਵਲੋਂ  ਖਾਸ ਮਹਿਮਾਨਾਂ ਦੀ ਹਾਜ਼ਰੀ ਵਿਚ ਕੀਤੀ ਗਈ। ਵਾਈਨਰੀ ਆਉਟਲੈਟ ਦੇ ਨਾਲ ਰੈਸਟੋਰੈਂਟ ਵਿਚ ਮਹਿਮਾਨਾਂ ਦੇ ਖਾਣ-ਪੀਣ ਦੇ ਪ੍ਰਬੰਧ ਨਾਲ ਲਾਈਵ ਮਿਊਜ਼ਕ ਦਾ ਆਪਣਾ ਇਕ ਰੰਗ ਸੀ।

ਔਟਰ ਟਰੇਲ ਵਾਈਨਰੀ ਆਊਟਲੈਟ ਦੇ ਪ੍ਰਬੰਧਕ ਏਜੀ ਚੀਮਾ ਨੇ ਦੱਸਿਆ ਕਿ ਉਹ ਆਪਣੇ ਇਸ ਕਨਸੈਪਟ ਤੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਸਨ ਤੇ ਆਖਰ ਉਹਨਾਂ ਦਾ ਇਹ ਸੁਪਨਾ ਜਾਗਦੀਆਂ ਅੱਖਾਂ ਦੇ ਸਾਹਮਣੇ ਹੈ। ਇਥੇ ਸਥਾਨਕ ਵਾਈਨਰੀ ਵਿਚ ਤਿਆਰ ਕੀਤੀ ਵਾਈਟ ਅਤੇ ਰੈਡ ਵਾਈਨ ਦੀ ਆਪਣੀ ਵੈਰਾਇਟੀ ਹੈ। ਹੈਡ ਵਾਈਨਮੇਕਰ ਸਟੈਫਨੀ ਵਾਈਨ ਦੀ ਉਤਮਤਾ ਅਤੇ ਟੇਸਟ ਲਈ ਮਾਹਿਰ ਹੈ। ਰੈਸਟੋਰੈਂਟ ਵਿਚ ਹੈਡ਼ ਸ਼ੈਫ ਡੇਵਿਡ ਦੀ ਨਿਗਰਾਨੀ ਹੇਠ ਸਟੀਕ, ਚਿਕਨ, ਵਾਈਟਫਿਸ਼ ਸਮੇਤ ਵੈਜੀ ਸਲਾਦ ਅਤੇ ਹਰ ਤਰਾਂ ਦਾ ਪਾਸਤਾ ਤੇ ਹੋਰ ਖਾਣੇ, ਖਾਣ ਦੇ ਸੌਕੀਨਾਂ ਲਈ ਉਪਲਬਧ ਹਨ। ਉਹਨਾਂ ਦੱਸਿਆ ਕਿ ਇਹ ਵਾਈਨਰੀ ਆਉਟਲੈਟ ਹਫਤੇ ਵਿਚ ਚਾਰ ਦਿਨ ਵੀਰਵਾਰ ਤੋਂ ਐਤਵਾਰ ਤੱਕ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਗਾਹਕਾਂ ਦੀ ਸੇਵਾ ਵਿਚ ਹਾਜ਼ਰ ਹੈ। ਰੈਸਟੋਰੈਂਟ ਦੇ ਬਾਹਰ ਖੁੱਲੀ ਪਾਰਕਿੰਗ ਹੈ ਜਿਥੇ ਇਲੈਕਟ੍ਰਿਕ ਕਾਰਾਂ ਲਈ ਚਾਰਜਿੰਗ ਪੁਆਇੰਟ ਲਗਾਏ ਗਏ ਹਨ। ਇਥੇ ਮੈਰਿਜ ਸਮਾਗਮ ਤੋਂ ਇਲਾਵਾ ਛੋਟੀਆਂ ਤੇ ਵੱਡੀਆਂ ਪਾਰਟੀਆਂ ਲਈ ਖਾਸ ਪ੍ਰਬੰਧ ਹੈ।

ਕੁਦਰਤੀ ਸੁੰਦਰਤਾ ਦੇ ਨਾਲ ਖਾਣ-ਪੀਣ ਦਾ ਆਨੰਦ ਮਾਨਣ ਲਈ ਔਟਰ ਟਰੇਲ ਵਾਈਨਰੀ ਗਾਹਕਾਂ ਦਾ ਹਾਰਦਿਕ ਸਵਾਗਤ ਕਰਦੀ ਹੈ।

ਵਾਈਨਰੀ ਦਾ ਪਤਾ ਹੈ- 5974-248 ਸਟਰੀਟ, ਲੈਂਗਲੀ ਟਾਊਨਸ਼ਿਪ। ਸੰਪਰਕ ਨੰਬਰ-(236) 999-2623

Grand Opening of Otter Trail Winery and Restaurant-

LANGLEY TOWNSHIP, BC – The sun-kissed fields of Langley Township and the majestic backdrop of surrounding mountain peaks provided a picturesque setting for the grand opening of Otter Trail Winery and Restaurant this past weekend. Nestled among vineyards on 248th Street and 56th Avenue, the establishment boasts stunning mountain views from its elegant winery bar and dining tables, rivaling the beauty of the Okanagan Valley and enhancing the enjoyment of the exquisite cuisine.

AJ Cheema, son of Surrey’s eminent family doctor and former minister Dr. Gulzar Singh Cheema, realized his long-held dream of combining food and wine amidst natural scenery with the opening of Otter Trail Winery and Restaurant. The grand opening, graced by special guests including Langley Township Mayor Eric Woodward, featured live music and showcased the restaurant’s unique charm.

AJ Cheema, CEO of Otter Trail Winery and Restaurant, explained that the establishment offers a diverse selection of white and red wines produced in local wineries, curated by Head Winemaker Stephanie, an expert on wine excellence and taste. Under the direction of Head Chef David, the restaurant’s menu features steak, chicken, whitefish, veggie salads, various pasta dishes, and other culinary delights for casual dining. The winery and restaurant are open for customer service four days a week, Thursday to Sunday, from 5 pm to 10 pm. Ample parking is available outside, including charging points for electric cars. The venue also accommodates weddings and a variety of other events.

Otter Trail Winery and Restaurant welcomes guests to savor delicious food and drink in a naturally beautiful setting.

The winery’s address is 5974-248 Street, Langley Township. Contact Number-(236) 999-2623