Headlines

ਕੈਲਗਰੀ ਵਿਚ ਸਲਾਨਾ ਨਾਟਕ ਮੇਲਾ 23 ਜੂਨ 2024 ਨੂੰ

ਕੈਲਗਰੀ ( ਦਲਵੀਰ ਜੱਲੋਵਾਲੀਆ)- 13ਵੇਂ ‘ਸੋਹਣ ਮਾਨ ਯਾਦਗਾਰੀ ਸਲਾਨਾ ਨਾਟਕ ਮੇਲਾ 2024’ ਦੀਆਂ ਤਿਆਰੀਆਂ ਲਈ ‘ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ’ ਅਤੇ ‘ਪ੍ਰੌਗਰੈਸਿਵ ਕਲਾ ਮੰਚ ਕੈਲਗਰੀ’ ਦੀ ਸਾਂਝੀ ਮੀਟਿੰਗ ਅੇਤਵਾਰ ਮਈ 12 ਨੂੰ ਹੋਈ। ਜਿਸਦੇ ਸ਼ੁਰੂ ਵਿੱਚ ਸਾਰੇ ਹਾਜ਼ਿਰ ਮੈਂਬਰਾਂ ਵਲੋਂ ਪੰਜਾਬੀ ਦੇ ਲੋਕ-ਪੱਖੀ ਨਾਮਵਰ ਸ਼ਾਇਰ ਸੁਰਜੀਤ ਪਾਤਰ ਜੀ ਦੀ ਅਚਾਨਕ ਮੌਤ ਦੇ ਡੂੰਘਾ ਅਫਸੋਸ ਪ੍ਰਗਟ ਕੀਤਾ ਗਿਆ। ਉਨ੍ਹਾਂ ਦੀਆਂ ਪੰਜਾਬੀ ਬੋਲੀ ਲਈ ਅਨੇਕਾਂ ਤਰ੍ਹਾਂ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ।

ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਇਸ ਸਾਲ ਦਾ ਨਾਟਕ ਮੇਲਾ ਪਿਛਲੇ ਸਾਲਾਂ ਦੀ ਤਰ੍ਹਾਂ ਰੈਡ ਸਟੋਨ ਨਾਰਥ ਈਸਟ ਥੀਏਟਰ ਵਿੱਚ ਐਤਵਾਰ 23 ਜੂਨ, 2024 ਨੂੰ ਹੋਵੇਗਾ। ਇਸ ਨਾਟਕ ਦੀ ਤਿਆਰੀ ਲਈ ਪਿਛਲੇ ਸਾਲਾਂ ਵਾਂਗ ਲੋਕ ਕਲਾ ਮੰਚ, ਮੰਡੀ ਮੁੱਲਾਂਪੁਰ ਤੋਂ ਲੇਖਕ, ਕਲਾਕਾਰ ਤੇ ਨਿਰਦੇਸ਼ਕ, ਹਰਕੇਸ਼ ਚੌਧਰੀ ਜੂਨ ਦੇ ਪਹਿਲੇ ਹਫਤੇ ਕੈਲਗਰੀ ਪਹੁੰਚ ਰਹੇ ਹਨ।

‘ਪ੍ਰੌਗਰੈਸਿਵ ਕਲਾ ਮੰਚ, ਕੈਲਗਰੀ’ ਨੂੰ ਨਾਟਕਾਂ ਲਈ ਮੇਲ ਕਲਾਕਾਰਾਂ ਦੀ ਲੋੜ ਹੈ, ਜੋ ਕਿ ਇਸ ਨਾਟਕ ਮੇਲੇ ਲਈ ਵਲੰਟੀਅਰ ਸੇਵਾਵਾਂ ਕਰ ਸਕਦੇ ਹੋਣ। ਇਸ ਸਬੰਧੀ ਤੁਸੀਂ ਕਮਲਪ੍ਰੀਤ ਪੰਧੇਰ ਨਾਲ਼ 403-479-4220 ਜਾਂ ਕਮਲ ਸਿੱਧੂ ਨਾਲ਼ 403-966-7167 ‘ਤੇ ਸੰਪਰਕ ਕਰ ਸਕਦੇ ਹੋ। ਅਗਰ ਤੁਸੀਂ ਕੋਰੀਓਗਰਾਫੀ ਲਈ ਆਪਣੇ ਬੱਚੇ ਸ਼ਾਮਿਲ ਕਰਾਉਣਾ ਚਾਹੁੰਦੇ ਹੋ, ਤਾਂ ਵੀ ਉਪਰਲੇ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹੋ।

ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਨਾਟਕ ਮੇਲੇ ਦੀ ਟਿਕਟ ਪਹਿਲਾਂ ਵਾਂਗ ਸਿਰਫ ਦਸ ਡਾਲਰ ਹੀ ਹੋਵੇਗੀ। ਇਸ ਨਾਟਕ ਮੇਲੇ ਨੂੰ ਸਪੌਂਸਰ ਕਰਕੇ ਸਹਿਯੋਗ ਕਰਨ ਜਾਂ ਕਿਸੇ ਹੋਰ ਜਾਣਕਾਰੀ ਲਈ ਤੁਸੀਂ ਮਾਸਟਰ ਭਜਨ ਸਿੰਘ ਨਾਲ਼ 403-455-4220 ਜਾਂ ਹਰਚਰਨ ਪ੍ਰਹਾਰ ਨਾਲ਼ 403-681-8689 ‘ਤੇ ਸੰਪਰਕ ਕਰ ਸਕਦੇ ਹੋ।