Headlines

ਯੁਨਾਈਟਡ ਫੀਲਡ ਹਾਕੀ ਕਲੱਬ ਕੈਲਗਰੀ ਵਲੋਂ ਅਲਬਰਟਾ ਕੱਪ 17-19 ਮਈ ਨੂੰ

ਕੈਲਗਰੀ (ਦਲਵੀਰ ਜੱਲੋਵਾਲੀਆ )-ਬੀਤੇ ਦਿਨ ਯੁਨਾਈਟਡ ਫੀਲਡ ਹਾਕੀ ਕੱਪ ਕੈਲਗਰੀ ਵਲੋਂ ਅਲਬਰਟਾ ਕੱਪ 2024 ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਸਬੰਧੀ ਮੁੱਖ ਪ੍ਰਬੰਧਕ ਮਨਦੀਪ ਝੱਲੀ ਨੇ ਦੱਸਿਆ ਕਿ ਕੰਵਲ ਢਿੱਲੋ ਦੀ ਪ੍ਰਧਾਨਗੀ ਵਿੱਚ ਹੋਣ ਵਾਲੇ ਸੱਤਵੇਂ ਫੀਲਡ ਹਾਕੀ ਕੱਪ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। 17 ਤੋਂ 19 ਮਈ ਤੱਕ ਤਿੰਨ ਦਿਨ ਜੈਨੇਸਿਸ ਸੈਂਟਰ ਵਿੱਚ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਪੂਰੇ ਕਨੇਡਾ ਭਰ ਤੋਂ 16 ਟੀਮਾਂ ਭਾਗ ਲੈ ਰਹੀਆਂ ਹਨ । U-10 ,U-15 , Men’s ਤੇ Master 40+ ਵਰਗਾਂ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਜੇਤੂ ਟੀਮਾਂ ਨੂੰ  ਟਰੌਫੀ,ਮੈਡਲ ਅਤੇ ਕੈਸ਼ ਪ੍ਰਾਈਜ਼  ਦਿੱਤੇ ਜਾਣਗੇ । ਆਖ਼ਰੀ ਦਿਨ ਲੱਕੀ ਡਰਾਅ ਵਿੱਚ ਟੀ ਵੀ ਤੇ ਹੋਰ ਇਨਾਮ ਦਰਸ਼ਕਾਂ ਵਿੱਚੋਂ ਕੱਢੇ ਜਾਣਗੇ । ਹਾਕੀ ਵਿੱਚ ਪ੍ਰਾਪਤੀਆ ਕਰਨ ਵਾਲੇ ਬੱਚੇ ਮੰਨਤ , ਗੌਰਵ ਤੇ ਅਨੀਸ਼ ਨੂੰ ਸਨਮਾਨਤ ਕੀਤਾ ਜਾਵੇਗਾ। ਇਸ  ਸਮੇਂ ਕਲੱਬ ਪ੍ਰਧਾਨ ਕੰਵਲ ਢਿੱਲੋ ,ਮਨਵੀਰ ਮਾਂਗਟ ,ਸੁਰਿੰਦਰ ਸਿੰਘ, ਮਨਵੀਰ ਗਿੱਲ, ਗੁਰਵਰਿੰਦਰ ਧਾਲ਼ੀਵਾਲ ,ਤਲਵਿੰਦਰ ਪ੍ਰਮਾਰ,ਪਿੰਦਾ ਸੇਖੋ, ਅਮਨ , ਗੋਰਾ , ਜੀਵਨ , ਜਸਕਰਨ , ਬੱਚੇ ਤੇ ਮਾਪੇ ਸ਼ਾਮਲ ਸਨ। ਟੂਰਨਾਮੈਂਟ ਸੰਬੰਧੀ ਹੋਰ ਜਾਣਕਾਰੀ ਲਈ ਜਾਂ ਬੱਚਿਆਂ ਨੂੰ ਹਾਕੀ ਨਾਲ ਜੋੜਨ ਲਈ ਸੰਪਰਕ ਕਰੋ । ਮਨਦੀਪ ਝੱਲੀ, ਫੋਨ ਨੰਬਰ 403 973 1012