Headlines

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਅਮਰੀਕ ਸਿੰਘ ਢੀਂਡਸਾ ਦੀ ਬਾਲ ਸਾਹਿਤ ਪੁਸਤਕ ਲੋਕ ਅਰਪਿਤ

ਡਾ: ਸੁਰਜੀਤ ਪਾਤਰ ਅਤੇ ਡਾ ਮੋਹਣਜੀਤ ਨੂੰ ਸ਼ਰਧਾਂਜਲੀ ਅਰਪਤਿ-

ਸਰੀ ( ਰੂਪਿੰਦਰ ਖਹਿਰਾ ਰੂਪੀ)- ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਬੈਠਕ 11 ਮਈ,ਦਿਨ ਸ਼ਨਿਚਰਵਾਰ ਨੂੰ ਬਾਅਦ ਦੁਪਹਿਰ 12:30 ਵਜੇ ਸੀਨੀਅਰ  ਸੇਂਟਰ ਸਰ੍ਹੀ ਵਿਖੇ ਹੋਈ  । ਜਿਸ ਵਿੱਚ ਸਾਹਿਤਕਾਰ ਅਤੇ ਪੱਤਰਕਾਰ ਸ:ਅਮਰੀਕ ਸਿੰਘ ਢੀਂਡਸਾ ਦੀ ਬਾਲ ਸਾਹਿਤ ਦੀ ਪੁਸਤਕ ਲੋਕ ਅਰਪਣ ਕੀਤੀ ਗਈ । ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਕੀਤੀ ਗਈ । ਸਟੇਜ ਦੀ ਕਾਰਵਾਈ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਵੱਲੋਂ ਬਾਖ਼ੂਬੀ  ਨਿਭਾਈ ਗਈ । ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਅਮਰੀਕ ਸਿੰਘ ਢੀਂਡਸਾ ਅਤੇ ਚਰਨ ਸਿੰਘ ਸੁਸ਼ੋਭਿਤ ਹੋਏ ।

ਸ਼ੋਕ ਮਤੇ ਵਿੱਚ ਇੱਕ ਪੰਜਾਬੀ ਸਾਹਿਤ ਜਗਤ ਦੀ ਬਹੁਤ ਦੁਖਦਾਇਕ ਖ਼ਬਰ , ਡਾ: ਸੁਰਜੀਤ ਪਾਤਰ ਦੀ ਅਚਾਨਕ ਮੌਤ   ਤੇ ਸਭਾ ਦੇ ਸਮੂਹ ਮੈਂਬਰਾਂ , ਹਾਜ਼ਰ ਸਰੋਤਿਆਂ ਵੱਲੋਂ  ਖੜ੍ਹੇ ਹੋਕੇ ਮਹਾਨ ਕਵੀ  ਸੁਰਜੀਤ ਪਾਤਰ ਅਤੇ  ਡਾਕਟਰ ਮੋਹਨਜੀਤ ਨੂੰ ਸ਼ਰਧਾਂਜਲੀ  ਭੇਂਟ ਕੀਤੀ ਗਈ । ਅੱਜ ਦਾ ਸਾਰਾ ਸਮਾਗਮ ਅਤੇ ਕਵੀ ਦਰਬਾਰ ਡਾ: ਸੁਰਜੀਤ ਪਾਤਰ ਅਤੇ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਅਤੇ ਮਾਂ ਦਿਵਸ  ਨੂੰ ਸਮਰਪਿਤ ਰਿਹਾ ।

ਕੁਝ ਬੁਲਾਰਿਆਂ ਤੋਂ ਬਾਅਦ  ਪ੍ਰਧਾਨਗੀ ਮੰਡਲ, ਬੋਰਡ ,ਲੇਖਕ, ਸਭਾ ਦੇ ਮੈਂਬਰ ਅਤੇ ਖ਼ਾਸ ਮਹਿਮਾਨਾਂ ਦੀ ਭਰਪੂਰ ਹਾਜ਼ਰੀ ਵਿੱਚ ਲੇਖਕ ਅਮਰੀਕ ਸਿੰਘ ਢੀਂਡਸਾ ਦੀ ਪੁਸਤਕ ਦਾ ਲੋਕ ਅਰਪਣ ਕੀਤਾ ਗਿਆ । ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਲੇਖਕ ਦੀ ਪੁਸਤਕ ਬਾਰੇ ਪਰਚਾ ਪੜ੍ਹਿਆ ਗਿਆ। ਉਪਰੰਤ ਪੱਤਰਕਾਰ ਅਮਰੀਕ ਸਿੰਘ ਨੇ ਆਪਣੀ ਪੁਸਤਕ ਅਤੇ ਆਪਣੇ ਬਾਰੇ ਸੰਖੇਪ ਰੂਪ ਵਿੱਚ ਜਾਣਕਾਰੀ ਸਾਂਝੀ ਕੀਤੀ । ਸਭ ਸਥਾਨਕ ਲੇਖਕਾਂ ਵੱਲੋਂ  ਡਾ: ਸੁਰਜੀਤ ਪਾਤਰ ਨੂੰ ਕੁਝ ਸ਼ਬਦਾਂ ਨਾਲ ਸ਼ਰਧਾਂਜਲੀ ਅਤੇ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕੀਤਾ ਗਿਆ। ਮਾਂ ਦਿਵਸ ਨੂੰ ਸਮਰਪਿਤ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ ਗਈਆਂ ।

ਪ੍ਰਸਿੱਧ ਸ਼ਾਇਰ ਕੁਵਿੰਦਰ ਚਾਂਦ ਨੇ ਆਪਣੇ ਵਿਸ਼ੇਸ਼ ਸੁਨੇਹੇ ਰਾਹੀਂ ਦੱਸਿਆ ਕਿ ਪਾਤਰ ਸਾਹਿਬ ਨਾਲ ਉਹਨਾਂ ਦੀ ਪਰਿਵਾਰਕ ਸਾਂਝ ਸੀ,ਜਿਸ  ਕਰਕੇ ਉਹ ਅੱਜ ਨਿੱਜੀ ਦੁੱਖ ਕਾਰਨ ਸਮਾਗਮ ਵਿੱਚ ਹਾਜ਼ਰ ਨਹੀਂ ਹੋ ਸਕਦੇ । ਪਰ ਉਹਨਾਂ ਸ਼ਰਧਾਂਜਲੀ ਵਜੋਂ ਆਪਣੇ ਸੁਨੇਹੇ ਵਿਚ ਕੁਝ ਸ਼ਬਦ ਲਿਖ ਕੇ ਭੇਜੇ ।

ਇਸ ਮੌਕੇ ਰੇਡੀਓ ਅਤੇ ਟੀ.ਵੀ ਹੋਸਟ ਮਨਜੀਤ ਕੰਗ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ ।  ਕਵੀ ਦਰਬਾਰ ਅਤੇ ਇਸ ਮੌਕੇ ਹਾਜ਼ਰ ਸਰੋਤਿਆਂ ਦੀ ਸੂਚੀ ਇਸ ਪ੍ਰਕਾਰ ਹੈ:- ਪਲਵਿੰਦਰ ਸਿੰਘ ਰੰਧਾਵਾ, ਪ੍ਰਿਤਪਾਲ ਗਿੱਲ, ਸੁਰਜੀਤ ਸਿੰਘ ਮਾਧੋਪੁਰੀ, ਅਮਰੀਕ ਸਿੰਘ ਲੇਲ੍ਹ, ਅਮਰੀਕ ਸਿੰਘ ਢੀਂਡਸਾ, ਇੰਦਰਜੀਤ ਸਿੰਘ ਧਾਮੀ ,ਚਰਨ ਸਿੰਘ, ਕੁਲਦੀਪ ਸਿੰਘ ਗਿੱਲ, ਵੀਤ ਬਾਦ ਸ਼ਾਹਪੁਰੀ, ਅਵਤਾਰ ਸਿੰਘ ਢਿੱਲੋਂ, ਦਵਿੰਦਰ ਕੌਰ ਜੌਹਲ, ਕਮਲਜੀਤ ਜੌਹਲ, ਸੁਰਜੀਤ ਸਿੰਘ ਗਿੱਲ, ਹਰਚੰਦ ਸਿੰਘ ਗਿੱਲ, ਗੁਰਮੀਤ ਸਿੰਘ ਸਿੱਧੂ, ਹਰਪਾਲ ਸਿੰਘ ਬਰਾੜ, ਮਿਸਿਜ਼ ਮਨਿੰਦਰ ਕੌਰ, ਜਗਦੀਸ਼ ਸਿੰਘ ਨੋਟਰੀ ਪਬਲਿਕ ਠਾਣਾ ਸਿੰਘ ਖੋਸਾ, ਬਲਬੀਰ ਸਿੰਘ ਸੰਘਾ, ਬਲਵਿੰਦਰ ਸਿੰਘ, ਸਰਬਜੀਤ ਕੌਰ, ਗੁਰਚਰਨ ਸਿੰਘ ਬਰਾੜ, ਮਨਜੋਤ ਸਿੰਘ, ਹਰਮਿੰਦਰ ਕੇ. ਸਿੰਘ, ਜਗਦੀਸ਼ ਸਿੰਘ, ਕੇਸਰ ਸਿੰਘ ਕੂਨਰ, ਅਵਤਾਰ ਸਿੰਘ ਢਿੱਲੋਂ, ਭਗਵੰਤ ਸਿੰਘ ਪੁਰੇ ਵਾਲ, ਹਰਪਾਲ ਸਿੰਘ ਬਰਾੜ , ਨਛੱਤਰ ਸਿੰਘ ਦੰਦੀ ਵਾਲ, ਜਸਬੀਰ ਸਿੰਘ ਬਰਾੜ, ਮਲਕੀਤ ਸਿੰਘ ਸਿੱਧੂ, ਸੁਰਜੀਤ ਸਿੰਘ ਗਿੱਲ, ਮਲਕੀਤ ਸਿੰਘ ਖੰਗੂੜਾ, ਕਮਕਰਜੀਤ ਜੌਹਲ ,ਦਵਿੰਦਰ ਸਿੰਘ ਸਿੱਧੂ ਸ਼ਾਮਿਲ ਹੋਏ ।

ਅੰਤ ਵਿੱਚ ਭਾਵੁਕ ਸ਼ਬਦਾਂ ਨਾਲ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਸਮਾਗਮ ਨੂੰ ਸਮੇਟਿਆ ਗਿਆ ।