Headlines

ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਗਿੱਲ ਦਾ ਸਦੀਵੀ ਵਿਛੋੜਾ

ਸਸਕਾਰ ਤੇ ਅੰਤਿਮ ਅਰਦਾਸ 19 ਮਈ ਨੂੰ ਐਬਸਫੋਰਡ ਵਿਖੇ-

ਐਬਸਫੋਰਡ ( ਦੇ ਪ੍ਰ ਬਿ)- ਐਬਸਫੋਰਡ  ਪੰਜਾਬੀ ਭਾਈਚਾਰੇ ਦੀ ਜਾਣੀ-ਪਛਾਣੀ ਸ਼ਖਸੀਅਤ ਅਤੇ ਖਾਲਸਾ ਦੀਵਾਨ ਸੁਸਾਇਟੀ ਦੇ ਸਾਬਕਾ ਪ੍ਰਧਾਨ ਸ ਮਹਿੰਦਰ ਸਿੰਘ ਗਿੱਲ 14 ਮਈ ਦੀ ਰਾਤ ਨੂੰ ਅਕਾਲ ਚਲਾਣਾ ਕਰ ਗਏ। ਉਹ ਲਗਪਗ 91 ਸਾਲ ਦੇ ਸਨ। ਉਹ ਆਪਣੇ ਪਿੱਛੇ ਦੋ ਪੁੱਤਰ, ਇੱਕ ਧੀ ਸਮੇਤ ਵੱਡਾ ਬਾਗ-ਪਰਿਵਾਰ ਛੱਡ ਗਏ ਹਨ।

ਸ ਮਹਿੰਦਰ ਸਿੰਘ ਗਿੱਲ  ਦਾ ਪੰਜਾਬ ਵਿਚ  ਪਿਛਲਾ ਪਿੰਡ ਨੱਥੂਵਾਲਾ ਜਦੀਦ, ਨੇੜੇ ਮਹਿਣਾ ਸੀ। ਉਹ  1960 ਵਿੱਚ ਫੈਮਲੀ ਆਧਾਰ ਤੇ ਕੈਨੇਡਾ ਆਏ ਸਨ। ਇਥੇ ਆਕੇ ਉਹਨਾਂ ਨੇ ਹੋਰ ਪੰਜਾਬੀਆਂ ਵਾਂਗ ਸਖਤ ਮਿਹਨਤ ਕੀਤੀ ਤੇ ਭਾਈਚਾਰੇ  ਦੇ ਕੰਮਾਂ ਵਿਚ ਵਧ ਚੜਕੇ ਸਹਿਯੋਗ ਕਰਦਿਆਂ ਆਪਣੀ ਪਛਾਣ ਬਣਾਈ। ਉਹ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੇ 1982 ਵਿਚ ਪਹਿਲੀ ਵਾਰ ਪ੍ਰਧਾਨ ਬਣੇ ਅਤੇ ਲੰਬਾ ਸਮਾਂ ਅਗਵਾਈ ਕਰਦੇ ਰਹੇ।

ਅੰਤਿਮ ਸੰਸਕਾਰ ਤੇ ਭੋਗ 19 ਮਈ ਨੂੰ-

ਗਿੱਲ ਪਰਿਵਾਰ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਸਵਰਗੀ ਮਹਿੰਦਰ ਸਿੰਘ ਗਿੱਲ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 19 ਮਈ ਦਿਨ ਐਤਵਾਰ ਨੂੰ ਬਾਦ ਦੁਪਹਿਰ 2.15 ਵਜੇ  ਫਰੇਜ਼ਰ ਰਿਵਰ ਫਿਊਨਰਲ ਹੋਮ ਐਬਸਫੋਰਡ ਵਿਖੇ ਕੀਤਾ ਜਾਵੇਗਾ। ਉਪਰੰਤ 4 ਵਜੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਸਹਿਜ ਪਾਠ ਦਾ ਭੋਗ ਪਾਏ ਜਾਣਗੇ ਤੇ ਅੰਤਿਮ ਅਰਦਾਸ ਹੋਵੇਗੀ। ਉਪਰੰਤ ਗੁਰੂ ਕੇ ਲੰਗਰ ਅਤੁਟ ਵਰਤਾਏ ਜਾਣਗੇ।  ਪਰਿਵਾਰ ਨਾਲ ਦੁੱਖ ਸਾਂਝਾ ਕਰਨ ਜਾਂ ਹੋਰ ਜਾਣਕਾਰੀ ਲਈ ਪਰਿਵਾਰ ਨਾਲ ਫੋਨ ਨੰਬਰ 604- 853-0483 ਤੇ ਸੰਪਰਕ ਕੀਤਾ ਜਾ ਸਕਦਾ ਹੈ।