ਸਰੀ-ਬੀਤੇ ਦਿਨ ਵੈਨਕੂਵਰ ਵਿੱਚ ਅਮਰੀਕਾ ਦੇ ਕੌਂਸਲ ਜਨਰਲ – ਜਿਮ ਡੀਹਾਰਟ ਅਤੇ ਉਹਨਾਂ ਦੀ ਟੀਮ ਦੇ ਮੈਂਬਰਾਂ ਜੋਏ ਗੇਰਾਘਟੀ ਅਤੇ ਸ਼ਰੀਨ ਫੈਬੀਓਲਾ ਦਾ ਪਿਕਸ ਦੇ ਮੁੱਖ ਦਫਤਰ ਵਿਖੇ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ। ਪਿਕਸ ਦੇ ਸੀਈਓ ਸ ਸਤਬੀਰ ਸਿੰਘ ਚੀਮਾ ਵਲੋਂ ਉਹਨਾਂ ਦਾ ਸਵਾਗਤ ਕਰਨ ਉਪਰੰਤ ਕੌਂਸਲ ਜਨਰਲ ਨੂੰ ਪਿਕਸ ਸੀਨੀਅਰਜ਼ ਕੇਅਰ ਫੈਸਿਲਿਟੀ ਦਾ ਦੌਰਾ ਕਰਵਾਇਆ ਗਿਆ ਜਿਥੇ ਉਹਨਾਂ ਨੇ ਸਟਾਫ ਅਤੇ ਬਜੁਰਗਾਂ ਨਾਲ ਗੱਲਬਾਤ ਕਰਦਿਆਂ ਆਪਣੇ ਵਿਚਾਰਾਂ ਦਾ ਸਾਂਝ ਪਾਈ।