Headlines

ਨਵੀਆਂ ਕਲਮਾਂ ਨਵੀਂ ਉਡਾਣ ਤਹਿਤ ਪੁਸਤਕ ਲੋਕ ਅਰਪਣ ਸਮਾਗਮਾਂ ਦਾ ਐਲਾਨ

ਜਲੰਧਰ ( ਦੇ ਪ੍ਰ ਬਿ)- ਪੰਜਾਬ ਭਵਨ ਸਰੀ ਵਲੋਂ  ਬੱਚਿਆਂ ਨੂੰ ਪੰਜਾਬੀ ਸਾਹਿਤ ਵੱਲ ਪ੍ਰੇਰਿਤ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਹਰ ਪਾਸਿਉਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਮੁਹਿੰਮ ਦੇ ਮੁੱਖ ਸੰਚਾਲਕ ਸ੍ਰੀ ਸੁੱਖੀ ਬਾਠ ਮੁਤਾਬਿਕ ਜਿਥੇ ਵੱਖ-ਵੱਖ ਜਿਲਿਆਂ ਵਿਚ ਬੱਚਿਆਂ ਦੀਆਂ ਵਰਕਸ਼ਾਪਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ ਉਥੇ ਨਵ ਪ੍ਰਕਾਸ਼ਿਤ ਪੁਸਤਕਾਂ ਦੇ ਲੋਕ ਅਰਪਣ ਸਮਾਗਮ ਵੀ ਆਯੋਜਿਤ ਕੀਤੇ ਜਾ ਰਹੇ ਹਨ।  ਨਵੀਆਂ  ਕਲਮਾਂ ਨਵੀਂ ਉਡਾਣ ਦੇ ਹਰ ਜਿਲੇ ਦੀ ਕਿਤਾਬ ਦਾ ਲੋਕ ਅਰਪਣ ਸਮਾਗਮ ਹੇਠ ਲਿਖੇ ਮੁਤਾਬਿਕ ਹੋਣਾ ਤਹਿ ਹੋਇਆ ਹੈ। ਉਹਨਾਂ ਇਹਨਾਂ ਸਮਾਗਮਾਂ ਵਿਚ ਵੱਧ ਤੇ ਵੱਧ ਹਾਜ਼ਰੀ ਲਾ ਕੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਦੀ ਅਪੀਲ ਕੀਤੀ ਹੈ।
ਜੂਨ ਮਹੀਨੇ ਦੇ ਪ੍ਰੋਗਰਾਮ ਇਸ ਪ੍ਰਕਾਰ ਹੋਣਗੇ-

6 ਜੂਨ ਨਵਾਂਸ਼ਹਿਰ, 8 ਜੂਨ ਮਾਨਸਾ, 9 ਜੂਨ ਮੁਕਤਸਰ ਸਾਹਿਬ, 10 ਜੂਨ ਹੁਸਿਆਰਪੁਰ, 11 ਜੂਨ ਪਠਾਨਕੋਟ ਅਤੇ 13 ਜੂਨ ਗੁਰਦਾਸਪੁਰ।

ਵਰਕਸ਼ਾਪ ਲਗਾਈ-ਪੰਜਾਬ ਭਵਨ ਵੱਲੋਂ ਸ਼ੁਰੂ ਕੀਤੇ ਪੋ੍ਜੈਕਟ ” ਨਵੀਆਂ ਕਲਮਾਂ ਨਵੀਂ ਉਡਾਣ,” ਦੀ ਸੰਚਾਲਕਾ ਪੀ੍ਤ ਹੀਰ , ਪੋ੍ਜੈਕਟ ਇੰਚਾਰਜ਼ ਉਂਕਾਰ ਸਿੰਘ ਤੇਜੇ ਅਤੇ ਹਿਮਾਚਲ ਪ੍ਰਦੇਸ਼ ਦੀ ਸਮੁੱਚੀ ਟੀਮ ਡਾ. ਨਰੇਸ਼ ਕੁਮਾਰ,ਡਾ. ਲਲਿਤ ਮੋਹਨ ਸ਼ਰਮਾ, ਸੁਖਜਿੰਦਰ ਸਿੰਘ ਵੱਲੋਂ “ਨਵੀਆਂ ਕਲਮਾਂ ਨਵੀਂ ਉਡਾਣ ” ਪੋ੍ਜੈਕਟ ਦੇ ਤਹਿਤ  ਸਰਕਾਰੀ ਮਿਡਲ ਸਕੂਲ ਬੀਨੇਵਾਲ ਅਤੇ ਸਰਕਾਰੀ ਸੀ. ਸੈ. ਸਕੂਲ ਸਨੋਲੀ ਜ਼ਿਲ੍ਹਾ ਊਨਾ ਵਿੱਚ ਇੱਕ ਸਾਹਿਤਕ ਵਰਕਸ਼ਾਪ ਲਗਾਈ ਗਈ। ਜਿਸ ਵਿੱਚ ਬੱਚਿਆਂ ਨੂੰ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਲੰਡਰ ਵੰਡੇ ਗਏ।