Headlines

ਵੈਨਕੂਵਰ ਵਿਚ ਭਾਰਤੀ ਕੌਂਸਲ ਜਨਰਲ ਮਨੀਸ਼ ਨੂੰ ਨਿੱਘੀ ਵਿਦਾਇਗੀ

ਵੈਨਕੂਵਰ ( ਦੇ ਪ੍ਰ ਬਿ)- ਬੀਤੇ ਦਿਨ ਵੈਨਕੂਵਰ ਵਿਚ ਭਾਰਤੀ ਕੌਂਸਲ ਜਨਰਲ ਸ੍ਰੀ ਮਨੀਸ਼ ਦਾ ਕਾਰਜਕਾਲ ਪੂਰਾ ਹੋਣ ਤੇ ਸਟਾਫ ਵਲੋਂ ਉਹਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ।ਇਸ ਮੌਕੇ ਕੌਂਸਲ ਜਨਰਲ ਦੇ ਦਫਤਰ ਵਿਚ ਹੋਏ ਇਕ ਸਮਾਗਮ ਦੌਰਾਨ ਸਟਾਫ ਵਲੋਂ ਉਹਨਾਂ ਨੂੰ ਤੋਹਫੇ ਦੇਕੇ ਵਿਦਾ ਕੀਤਾ ਗਿਆ ਤੇ ਨਵੀਂ ਨਿਯੁਕਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹ ਤਰੱਕੀ ਪਾਕੇ ਯੂਰਪੀਨ ਮੁਲਕ ਸਾਈਪ੍ਰਸ ਵਿਚ ਭਾਰਤੀ ਹਾਈ ਕਮਿਸ਼ਨਰ ਨਿਯੁਕਤ ਹੋਏ ਹਨ ਤੇ ਅਗਲੇ ਦਿਨਾਂ ਵਿਚ ਆਪਣਾ ਕਾਰਜਭਾਰ ਸੰਭਾਲਣਗੇ।
ਬੀ.ਐਸ.ਸੀ. (ਆਨਰਜ਼)  ਅਤੇ ਦਿੱਲੀ ਯੂਨੀਵਰਸਿਟੀ ਤੋ ਲਾਅ ਦੀ ਡਿਗਰੀ ਹਾਸਲ ਸ੍ਰੀ ਮਨੀਸ਼  1997 ਵਿੱਚ ਭਾਰਤੀ ਵਿਦੇਸ਼ ਸੇਵਾਵਾਂ ਵਿਚ ਸ਼ਾਮਿਲ ਹੋਏ  ਸਨ। ਉਹਨਾਂ ਆਪਣੇ 22 ਸਾਲਾਂ ਤੋਂ ਵੱਧ ਕੂਟਨੀਤਕ ਕੈਰੀਅਰ ਵਿੱਚ ਹੁਣ ਤੱਕ ਮਾਸਕੋ, ਤਾਸ਼ਕੰਦ, ਪ੍ਰਾਗ, ਕੋਲੰਬੋ ਅਤੇ ਜਕਾਰਤਾ ਵਿੱਚ ਭਾਰਤੀ ਮਿਸ਼ਨਾਂ ਵਿੱਚ ਸੇਵਾਵਾਂ ਨਿਭਾਈਆ। ਇਸਤੋਂ ਪਹਿਲਾਂ ਉਹਨਾਂ ਨਵੀਂ ਦਿੱਲੀ ਸਥਿਤ ਵਿਦੇਸ਼ ਮੰਤਰਾਲੇ ਵਿੱਚ ਅਮਰੀਕਾ ਅਤੇ ਕੈਨੇਡਾ ਡਿਵੀਜ਼ਨ ਵਿਚ ਅੰਡਰ ਸੈਕਟਰੀ ਵਜੋਂ ਸੇਵਾ ਕੀਤੀ। ਉਹ  ਅਗਸਤ 2004 ਤੋਂ ਜੁਲਾਈ 2007 ਤੱਕ ਸੰਯੁਕਤ ਰਾਸ਼ਟਰ ਦੇ ਸਿਆਸੀ ਡਿਵੀਜ਼ਨ ਵਿੱਚ ਡਿਪਟੀ ਸਕੱਤਰ ਵੀ ਰਹੇ । ਵੈਨਕੂਵਰ ਵਿੱਚ ਭਾਰਤ ਦੇ ਕੌਂਸਲ ਜਨਰਲ ਵਜੋਂ ਨਿਯੁਕਤ ਹੋਣ ਤੋਂ ਪਹਿਲਾਂ ਉਹ  ਨਵੰਬਰ 2019 ਤੋਂ ਅਗਸਤ 2020 ਤੱਕ ਜਾਇੰਟ ਸੈਕਟਰੀ (ਓਵਰਸੀਜ਼ ਇੰਡੀਅਨ ਅਫੇਅਰਜ਼) ਸਨ।

The staff of the Consulate General of India in Vancouver bid farewell to Consul General Manish as he departed from Vancouver on completing his term.
Mr. Manish is a career diplomat. He joined the Indian Foreign Service in 1997. In his over twenty two years of diplomatic career so far he has served in Indian Missions in Moscow, Tashkent, Prague, Colombo and Jakarta.