Headlines

ਕੈਲਗਰੀ ਵਿਚ ਅਲਬਰਟਾ ਫੀਲਡ ਹਾਕੀ ਕੱਪ ਐਡਮਿੰਟਨ ਦੀ ਟੀਮ ਨੇ ਜਿੱਤਿਆ

ਕੈਲਗਰੀ ( ਦਲਵੀਰ ਜੱਲੋਵਾਲੀਆ)-ਅਲਬਰਟਾ ਫੀਲਡ ਹਾਕੀ  ਕੱਪ 2024ਅਮਿੱਟ ਯਾਦਾਂ ਛਡਦਾ ਹੋਇਆ ਸ਼ਾਨਦਾਰ ਢੰਗ ਨਾਲ ਸਮਾਪਤ ਹੋਇਆ ।
ਮੁੱਖ ਪ੍ਰਬੰਧਕ ਮਨਦੀਪ ਝੱਲੀ ਤੇ ਕੰਵਲ ਢਿਲੋਂ ਦੀ ਪ੍ਰਧਾਨਗੀ ਵਿੱਚ ਯੁਨਾਈਟਡ ਫੀਲਡ ਹਾਕੀ ਕੱਪ ਕੈਲਗਰੀ ਵਲੋਂ 7ਵਾਂ ਫੀਲਡ ਹਾਕੀ ਟੂਰਨਾਮੈਂਟ ਜੈਨੇਸਿਸ ਸੈਂਟਰ ਵਿਖੇ 17,18,19 ਮਈ ਨੂੰ ਕਰਵਾਇਆ ਗਿਆ।  ਟੂਰਨਾਮੈਂਟ ਵਿਚ ਹਾਕੀ ਦੀਆਂ  16 ਟੀਮਾਂ  ਨੇ ਭਾਗ ਲਿਆ ਜਿਸ ਵਿਚ ਐਡਮਿੰਟਨ  ਨੇ ਲਗਾਤਾਰ ਦੂਸਰੀ ਵਾਰ ਪੁਰਸ਼ਾਂ ਦਾ ਖਿਤਾਬ ਜਿੱਤਿਆ।  ਰੋਮਾਚਿਕ ਫਾਈਨਲ ਮੈਚ ਵਿੱਚ ਕਿੰਗਜ਼ ਇਲੈਵਨ ਨੂੰ 4-3 ਦੇ ਫਰਕ ਨਾਲ ਹਰਾਇਆ । ਕਿੰਗਜ਼ ਇਲੈਵਨ ਦੀ ਟੀਮ  ਦੂਸਰੇ ਸਥਾਨ ਰਹੀ । ਪੁਰਸ਼  ਵਰਗ ਵਿੱਚ  ਲੱਕੀ ਗਿੱਲ ਨੂੰ ਟੂਰਨਾਮੈਂਟ ਦਾ ਮੋਸਟ ਵੈਲਿਊਏਬਲ ਪਲੇਅਰ (MVP) ਚੁਣਿਆ ਗਿਆ ।
ਮਾਸਟਰ ਫੋਰਟੀ ਪਲੱਸ ਦੇ ਫਾਈਨਲ ਵਿਚ ਪੰਜਾਬ ਟੀਮ ਨੇ ਹਾਕਸ ਕਲੱਬ ਨੂੰ 2-1 ਨਾਲ ਹਰਾਇਆ। ਇਸ ਵਰਗ ਵਿੱਚ ਕਨਵਰ ਪੰਨੂ  ਨੂੰ ਮੋਸਟ ਵੈਲਿਊਏਬਲ ਪਰਸਨ (MVP) ਚੁਣਿਆ ਗਿਆ ।
ਤਾਸ਼ ਸੀਪ ਮੁਕਾਬਲੇ ਵਿਚ ਬਿੱਕਰ ਸਿੰਘ  ਦੀ ਅਗਵਾਈ ਵਿੱਚ ਕਰਵਾਏ ਗਏ ਜਿਸ ਵਿੱਚ 24 ਟੀਮਾਂ ਨੇ ਭਾਗ ਲਿਆ । ਜਿਸ ਵਿੱਚ ਨਰਿੰਦਰ ਬਰਨ ਐਂਡ ਬੱਗਾ ਦੀ ਟੀਮ ਫਸਟ ਰਹੀ।
ਰਾਣਾ ਹੇਅਰ ਵਲੋਂ ਰੱਸਾਕਸੀ ਮੁਕਾਬਲੇ ਬਹੁਤ ਹੀ ਦਿਲਚਸਪ ਰਹੇ।
ਇਸ ਤੋਂ ਇਲਾਵਾ ਗਿੱਧਾ ਭੰਗੜੇ ਦੇ ਨਾਲ ਨਾਲ ਗਾਇਕ ਵੀਰ ਦਵਿੰਦਰ , ਏਕਮ ਸੁਧਾਰ ਤੇ ਜਾਨ ਹੀਰ ਨੇ ਹਾਜ਼ਰੀ ਲਵਾਈ । ਲੱਕੀ ਡਰਾਅ ਵਿੱਚ  ਸੁਖਪਾਲ ਬਰਾੜ ਨੇ ਟੀ ਵੀ ਜਿੱਤਿਆ । ਮੰਨਤ , ਅਨੀਸ਼ ਤੇ ਗੋਰਵ ਨੂੰ ਹਾਕੀ ਵਿੱਚ ਕੀਤੀਆ ਪ੍ਰਾਪਤੀਆਂ ਲਈ ਯੂਨਾਈ਼ ਯੂਥ ਐਵਾਰਡ 2024  ਨਾਲ ਸਨਮਾਨਤ ਕੀਤਾ ਗਿਆ ।
ਕਲੱਬ ਵੱਲੋਂ ਸਾਰੇ ਖਿਡਾਰੀਆਂ,ਸਪਾਂਸਰਾਂ ,ਦਰਸ਼ਕਾਂ , ਵਲੰਟੀਅਰਾਂ ਤੇ ਮਾਪਿਆਂ ਦਾ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ । ਇਸ ਸਮੇਂ ਕਲੱਬ ਮੈਂਬਰ ਮਨਵੀਰ ਗਿੱਲ , ਕੁਲਵੰਤ ਬਰਾੜ ,ਮਨਵੀਰ ਮਾਂਗਟ , ਜਸਕਰਨ ਸਿੰਘ ,ਸੁਰਿੰਦਰ ਸਿੰਘ ,ਗੁਰਮਿੰਦਰ, ਅਮਨ ,ਪਿੰਦਾ , ਜੀਵਨ , ਅਰਸ਼ ਮਾਂਗਟ ,ਬਲਜੀਤ ਗਿੱਲ , ਹਰਪਵਨ ,ਸੁਖਦੀਪ ,ਪ੍ਰਤਾਪ ਤੇ ਧਰਮਾ ਰੰਧਾਵਾ ਨੇ ਟੂਰਨਾਮੈਂਟ ਦੀ ਸਫਲਤਾ ਲਈ ਸ਼ਾਨਦਾਰ ਭੂਮਿਕਾ ਨਿਭਾਈ।