ਲਾਹੌਰ ( ਯੂਸਫ ਪੰਜਾਬੀ)–ਪੰਜਾਬ ਭਵਨ ਸਰੀ (ਕੈਨੇਡਾ) ਵਲੋਂ ਲਾਹੌਰ (ਪਾਕਿਸਤਾਨ) ਟੀਮ ਦੀ ਸਾਂਝ ਨਾਲ ਬਾਲਾਂ ਲਈ ਕਵਿਤਾਵਾਂ ਦੀ ਕਿਤਾਬ ” ਨਵੀਂਆਂ ਕਲਮਾਂ ਨਵੀਂ ਉਡਾਣ ” ਦੇ ਸਰਨਾਵੇਂ ਹੇਠ ਛਾਪੀ ਗਈ ਹੈ।ਟੀਮ ਲਾਹੌਰ ਵਲੋਂ ਇਹ ਕਿਤਾਬ ਲਾਹੌਰ ਦੇ ਸਰਕਾਰੀ ਸਕੂਲਾਂ ਦੇ ਬਾਲਾਂ ਵਿਚ ਮੁਫ਼ਤ ਵੰਡੀ ਗਈ । ਇਸ ਮੌਕੇ ਇਕ ਸਮਾਗਮ ਦੌਰਾਨ ਪੜ੍ਹਨ ਵਾਲੇ ਬੱਚਿਆਂ ਨੇ ਇਸ ਕਿਤਾਬ ਵਿਚੋਂ ਕਵਿਤਾਵਾਂ ਪੜ੍ਹ ਕੇ ਸੁਣਾਈਆਂ। ਉਹਨਾਂ ਦਾ ਆਖਣਾ ਸੀ ਕਿ ਪੰਜਾਬੀ ਮਾਂ ਬੋਲੀ ਤੇ ਹੈ ਪਰ ਪੜ੍ਹਾਈ ਲਿਖਾਈ ਦਾ ਮਾਧਿਅਮ ਅਜੇ ਵੀ ਲਹਿੰਦੇ ਪੰਜਾਬ ਵਿਚ ਨਹੀਂ ਬਲਕਿ ਹੋਰ ਜ਼ੁਬਾਨਾਂ ਦੇ ਨਾਲ ਅਸੀਂ ਇਹਨਾਂ ਕਵਿਤਾਵਾਂ ਨੂੰ ਪੜ੍ਹ ਕੇ ਆਪ ਵੀ ਕਵਿਤਾਵਾਂ ਜੋੜਨ ਦੇ ਕਾਬਿਲ ਹੋ ਸਕਾਂਗੇ । ਮਾਂ ਬੋਲੀ ਦੇ ਵਧਾ ਲਈ ਇੰਝ ਦੇ ਉਪਰਾਲੇ ਕਰਨ ਦੀ ਅਜੇ ਬਹੁਤ ਲੋੜ ਹੇ । ਤਾਂ ਜੇ ਆਉਣ ਵਾਲੀ ਪੀੜ੍ਹੀ ਪੰਜਾਬੀ ਬੋਲੀ ,ਪੰਜਾਬੀ ਰਹਿਤਲ ਤੇ ਧਰਤੀ ਨਾਲ ਜੁੜੀ ਰਹੇ । ਸਭ ਨੇ ਮਿਲ ਕੇ ਪੰਜਾਬ ਭਵਨ ( ਕੈਨੇਡਾ) ਦਾ ਧੰਨਵਾਦ ਕੀਤਾ ।ਜਿਨ੍ਹਾਂ ਨੇ ਇਹ ਅਣਮੁੱਲਾ ਰਤਨ ਮਾਂ ਬੋਲੀ ਦੀ ਝੋਲੀ ਵਿਚ ਪਾਇਆ।
8 ਜੂਨ ਨੂੰ ਸਮਾਗਮ ਦੇ ਮੁੱਖ ਮਹਿਮਾਨ ਸੁਖੀ ਬਾਠ ਹੋਣਗੇ-
ਨਵੀਆਂ ਕਲਮਾਂ ਨਵੀ ਉਡਾਣ ਮੁਹਿੰਮ ਤਹਿਤ 8 ਜੂਨ ਨੂੰ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਸਮਾਗਮ ਰੱਖਿਆ ਗਿਆ ਹੈ। ਪ੍ਰਾਜੈਕਟ ਦੇ ਸੂਬਾ ਪ੍ਰਧਾਨ ਉਂਕਾਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ੍ਰੀ ਸੁੱਖੀ ਬਾਠ ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ। ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਡਾ ਨਰਿੰਦਰ ਸਿੰਘ ਕਰਨਗੇ।