Headlines

ਰਚਨਾ ਸਿੰਘ ਸਰੀ ਗਰੀਨਟਿੰਬਰ ਤੋਂ ਐਨ ਡੀ ਪੀ ਉਮੀਦਵਾਰ ਨਾਮਜ਼ਦ

ਸਰੀ- ਸਰੀ-ਗਰੀਨਟਿੰਬਰ ਤੋਂ ਐਮ ਐਲ ਏ ਅਤੇ ਸਿੱਖਿਆ ਮੰਤਰੀ  ਰਚਨਾ ਸਿੰਘ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਲਈ ਬੀ ਸੀ ਐਨ ਡੀ ਪੀ ਨੇ ਗਰੀਨਟਿੰਬਰ ਹਲਕੇ ਤੋਂ ਮੁੜ ਉਮੀਦਵਾਰ ਨਾਮਜ਼ਦ ਕੀਤਾ ਹੈ। ਉਹਨਾਂ ਆਪਣੀ  ਨਾਮਜ਼ਦਗੀ ਦੇ ਐਲਾਨ  ਹੋਣ ਤੋਂ ਬਾਅਦ ਸਰੀ ਨਾਰਥ ਵਿੱਚ ਰਿਹਾਇਸ਼, ਕਿਫਾਇਤੀ  ਸਿੱਖਿਆ ਅਤੇ ਸਿਹਤ ਸੰਭਾਲ ਵਿੱਚ ਸੁਧਾਰ ਕਰਨ ਲਈ ਆਪਣੀ ਕੋਸ਼ਿਸ਼ਾਂ ਨੂੰ ਜਾਰੀ ਰੱਖਣ ਦਾ ਵਾਅਦਾ ਕੀਤਾ ਹੈ।

ਰਚਨ ਸਿੰਘ ਜੋ 2001 ਵਿੱਚ ਭਾਰਤ ਤੋਂ ਕੈਨੇਡਾ ਪਰਵਾਸ ਕਰ ਆਏ ਸਨ ਨੇ ਆਪਣੇ ਪਰਿਵਾਰ ਦੀ ਪਾਲਣਾ ਤੇ ਬੇਹਤਰ ਜ਼ਿੰਦਗੀ ਲਈ ਬੀ ਸੀ ਨੂੰ ਆਪਣਾ ਘਰ ਬਣਾਉਣ ਲਈ ਚੋਣ ਕੀਤੀ ਸੀ।  2017 ਅਤੇ 2020 ਵਿੱਚ ਸਰੀ-ਗਰੀਨ ਟਿੰਬਰਜ਼ ਤੋਂ ਵਿਧਾਇਕ ਵਜੋਂ ਆਪਣੀ ਚੋਣ ਤੋਂ ਪਹਿਲਾਂ, ਰਚਨਾ ਸਿੰਘ ਨੇ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਲਈ ਇੱਕ ਸਹਾਇਕ ਵਰਕਰ ਅਤੇ ਇੱਕ ਕਮਿਊਨਿਟੀ ਕਾਰਕੁਨ ਵਜੋਂ ਕੰਮ ਕੀਤਾ। ਉਹ ਵਰਤਮਾਨ ਵਿੱਚ ਸਿੱਖਿਆ ਅਤੇ ਬਾਲ ਦੇਖਭਾਲ ਮੰਤਰੀ ਹੈ ਅਤੇ ਸਰੀ-ਗਰੀਨ ਟਿੰਬਰਜ਼ ਲਈ ਵਿਧਾਇਕ ਵਜੋਂ ਸਰੀ ਦੇ ਲੋਕਾਂ ਦੀ ਮਾਣ ਨਾਲ ਸੇਵਾ ਕਰ ਰਹੀ ਹੈ।