Headlines

ਬੀਸੀ ਸੁਪਰੀਮ ਕੋਰਟ ਵਲੋਂ ਸਰੀ ਪੁਲਿਸ ਬਾਰੇ ਹੁਕਮਾਂ ਖਿਲਾਫ ਸਿਟੀ ਕੌਂਸਲ ਦੀ ਪਟੀਸ਼ਨ ਰੱਦ

ਸਰੀ ਪੁਲਿਸ ਟਰਾਂਜੀਸ਼ਨ ਜਾਰੀ ਰੱਖਣ ਦੇ  ਹੱਕ ਵਿਚ ਫੈਸਲਾ ਸ਼ਲਾਘਾਯੋਗ- ਫਾਰਨਵਰਥ-

ਸਰੀ ( ਦੇ ਪ੍ਰ ਬਿ)- ਬੀ ਸੀ ਸੁਪਰੀਮ ਕੋਰਟ ਵਲੋਂ ਅੱਜ ਸੁਣਾਏ ਇਕ ਫੈਸਲੇ ਵਿਚ ਸਰੀ ਸਿਟੀ ਕੌਂਸਲ ਵਲੋਂ ਜਨਤਕ ਸੁਰੱਖਿਆ ਮੰਤਰੀ ਫਾਰਨਵਰਥ ਦੇ ਆਰ ਸੀ ਐਮ ਪੀ ਦੀ ਥਾਂ ਸਰੀ ਪੁਲਿਸ ਬਾਰੇ ਹੁਕਮਾਂ ਵਿਰੁੱਧ ਦਾਇਰ ਕੀਤੀ ਗਈ ਰੀਵਿਊ ਪਟੀਸ਼ਨ ਰੱਦ ਕਰ ਦਿੱਤੀ ਹੈ।

ਜਨਤਕ ਸੁਰੱਖਿਆ ਮੰਤਰੀ ਫਾਰਨਵਰਥ ਨੇ ਵੀਰਵਾਰ ਸਵੇਰੇ ਇਕ ਪ੍ਰੈਸ ਕਾਨਫਰੰਸ ਦੌਰਾਨ ਉਕਤ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ  “ਅੱਜ ਸੁਪਰੀਮ ਕੋਰਟ ਦੇ  ਜਸਟਿਸ ਲੂ ਨੇ ਸਰੀ ਪੁਲਿਸ ਸੇਵਾ ਨੂੰ ਜਾਰੀ ਰੱਖਣ ਦੇ ਹੱਕ ਵਿੱਚ ਫੈਸਲਾ ਦਿੱਤਾ ਹੈ। ਸਰੀ ਅਤੇ ਪੂਰੇ ਬ੍ਰਿਟਿਸ਼ ਕੋਲੰਬੀਆ ਵਿੱਚ ਲੋਕਾਂ ਦੀ ਸੁਰੱਖਿਆ ਹਮੇਸ਼ਾ ਮੇਰੀ ਮੁੱਖ ਤਰਜੀਹ ਰਹੀ ਹੈ। ਉਹਨਾਂ ਹੋਰ ਕਿਹਾ ਕਿ  ਸਰੀ ਦੇ ਲੋਕ ਚਾਹੁੰਦੇ ਹਨ ਕਿ ਵਿਵਦਾ ਦਾ ਨਿਪਟਾਰਾ  ਹੋ ਜਾਵੇ ਅਤੇ ਮੈਨੂੰ ਉਮੀਦ ਹੈ ਕਿ ਅੱਜ ਦਾ ਫੈਸਲਾ ਸਾਨੂੰ ਇਹ ਪ੍ਰੇਰਿਤ ਕਰਦਾ ਹੈ  ਅਸੀਂ ਇਕੱਠੇ ਹੋ ਕੇ ਸਰੀ ਪੁਲਿਸ ਸੇਵਾ ਵਿੱਚ ਤਬਦੀਲੀ ਨੂੰ ਪੂਰਾ ਕਰੀਏ। ਪੁਲਿਸ ਅਧਿਕਾਰੀ ਭਾਵੇਂ ਕੋਈ ਵੀ ਵਰਦੀ ਪਹਿਨਦੇ ਹੋਣ, ਉਹ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਆਪਣਾ ਜੀਵਨ ਸਮਰਪਿਤ ਕਰਦੇ ਹਨ ਅਤੇ ਮੈਂ ਜਾਣਦਾ ਹਾਂ ਕਿ ਅੱਜ ਦਾ ਹੁਕਮ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਸ਼ਚਿਤਤਾ ਪ੍ਰਦਾਨ ਕਰਦਾ ਹੈ। ਸਰੀ ਆਰਸੀਐਮਪੀ ਡਿਟੈਚਮੈਂਟ ਵਿੱਚ ਅਫਸਰਾਂ ਲਈ, ਮੈਂ ਜਾਣਦਾ ਹਾਂ ਕਿ ਇਹ ਯਕੀਨੀ ਬਣਾਉਣ ਲਈ ਕੰਮ ਪਹਿਲਾਂ ਹੀ ਚੱਲ ਰਿਹਾ ਹੈ ਕਿ ਤੁਹਾਡੀਆਂ ਤਰਜੀਹੀ ਪਲੇਸਮੈਂਟਾਂ ਨੂੰ ਵਿਚਾਰਿਆ ਜਾਵੇ ਅਤੇ ਮੇਰਾ ਮੰਤਰਾਲਾ ਆਰਸੀਐਮਪੀ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਕਿਉਂਕਿ ਤਬਦੀਲੀ ਜਾਰੀ ਹੈ।

ਸਰੀ ਮੇਅਰ ਬਰੈਂਡਾ ਲੌਕ ਵਲੋਂ ਸੁਪਰੀਮ ਕੋਰਟ ਦੇ ਫੈਸਲੇ ਸਬੰਧੀ ਅਜੇ ਤੱਕ ਕੋਈ ਪ੍ਰਤੀਕਰਮ ਸਾਹਮਣੇ ਨਹੀ ਆਇਆ।