Headlines

ਪ੍ਰੀਮੀਅਰ ਡੇਵਿਡ ਈਬੀ ਵੈਨਕੂਵਰ-ਪੁਆਇੰਟ ਗ੍ਰੇਅ ਤੋ ਐਨ ਡੀ ਪੀ ਉਮੀਦਵਾਰ ਨਾਮਜ਼ਦ

ਵੈਨਕੂਵਰ- ਬੀ ਸੀ ਐਨ ਡੀ ਪੀ ਨੇ ਪ੍ਰੀਮੀਅਰ ਡੇਵਿਡ ਈਬੀ ਨੂੰ ਵੈਨਕੂਵਰ-ਪੁਆਇੰਟ ਗ੍ਰੇਅ ਤੋਂ ਮੁੜ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ।

ਡੇਵਿਡ ਈਬੀ ਪਹਿਲੀ ਵਾਰ 2013 ਵਿੱਚ ਵੈਨਕੂਵਰ-ਪੁਆਇੰਟ ਗ੍ਰੇਅ ਲਈ ਵਿਧਾਇਕ ਚੁਣੇ ਗਏ ਸਨ।  ਉਹ 2022 ਵਿੱਚ ਪ੍ਰੀਮੀਅਰ ਅਤੇ ਬੀ ਸੀ ਐਨ ਡੀ ਪੀ ਦੇ ਨੇਤਾ ਬਣੇ ਸਨ। ਸੀ। ਉਹਨਾਂ ਨੇ ਸੂਬੇ ਪ੍ਰੀਮੀਅਰ ਵਜੋਂ  ਹਾਊਸਿੰਗ ਮਾਰਕੀਟ ਵਿੱਚ ਫੈਲੀਆਂ ਅਟਕਲਾਂ ਨੂੰ ਖਤਮ ਕਰਨ ਦੇ ਉਪਾਵਾਂ ਦੀ ਅਗਵਾਈ ਕੀਤੀ। ਹੁਣ ਉਹ ਹੋਰ ਘਰ ਬਣਾਉਣ ਅਤੇ ਈ ਸੀ ਬੀ ਸੀ ਦੀ ਵਿੱਤੀ ਸਥਿਤੀ ਨੂੰ ਸਥਿਰ ਬਣਾਉਣ ਦੇ ਨਾਲ ਕਾਰ ਬੀਮੇ ਦੀ ਲਾਗਤ ਨੂੰ ਘਟਾਉਣ, ਬੀ ਸੀ ਹਾਈਡਰੋ ਦੀਆਂ ਦਰਾਂ ਨੂੰ ਕਿਫਾਇਤੀ ਰੱਖਣ, ਅਤੇ ਹੋਰ ਨਰਸਾਂ ਅਤੇ ਡਾਕਟਰਾਂ ਦੀ ਭਰਤੀ ਕਰਕੇ ਸਿਹਤ ਸੰਭਾਲ ਸੇਵਾਵਾਂ ਨੂੰ ਬੇਹਤਰ ਬਣਾਉਣ ਲਈ ਯਤਨਸ਼ੀਲ ਹਨ।