Headlines

ਆਪ ਦੇ ਪਟਿਆਲਾ ਤੋਂ ਉਮੀਦਵਾਰ ਡਾ ਬਲਬੀਰ ਸਿੰਘ 420 ਦੇ ਕੇਸ ਵਿਚ ਹਨ ਜ਼ਮਾਨਤ ਤੇ ਰਿਹਾਅ

ਡਾ.ਬਲਵੀਰ ਸਿੰਘ ਨੇ  420 ਸਮੇਤ ਦਰਜ ਹੋਰ ਕੇਸਾਂ ਬਾਰੇ ਜਨਤਕ ਕੀਤੀ ਜਾਣਕਾਰੀ –
ਜਮੀਨੀ ਝਗੜੇ ਵਿੱਚ ਸਾਲੀ ਵੱਲੋ  ਦਰਜ ਕਰਵਾਏ ਗਏ ਕੇਸ ਵਿੱਚ ਹੋਈ ਹੋਈ ਹੈ ਸਜ਼ਾ-
ਬਠਿੰਡਾ ,25 ਮਈ (ਰਾਮ ਸਿੰਘ ਕਲਿਆਣ) -ਆਮ ਆਦਮੀ ਪਾਰਟੀ ਵੱਲੋਂ ਭਾਵੇਂ ਸਾਫ ਸੁਥਰੇ ਅਕਸ ਵਾਲੇ ਉਮੀਦਵਾਰ ਮੈਦਾਨ ਵਿੱਚ ਲਿਆਉਣ ਦਾ ਵਾਅਦਾ ਕੀਤਾ ਗਿਆ ਸੀ,  ਪਰ ਕੁਝ ਸਮਾਂ ਪਹਿਲਾਂ  ਪਟਿਆਲਾ ਦਿਹਾਤੀ ਦੇ ਵਿਧਾਇਕ ਡਾਕਟਰ ਬਲਵੀਰ ਸਿੰਘ ਜਮੀਨੀ ਝਗੜੇ ਵਿਚ ਸਜਾ ਹੋਣ ਕਾਰਨ  ਖਬਰਾਂ ਵਿੱਚ ਆਏ ਹਨ ।
 ਜਿਕਰਯੋਗ ਹੈ ਕਿ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਚੋਣਾਂ ਦੇ ਉਮੀਦਵਾਰ ਹਨ ਡਾਕਟਰ ਬਲਵੀਰ ਸਿੰਘ  ਵੱਲੋ ਚੋਣ ਕਮਿਸ਼ਨ ਦੀਆ  ਹਦਾਇਤਾ ਅਨੁਸਾਰ  ਦਰਜ ਪੁਲਿਸ ਕੇਸ ,ਸਜਾ ਅਤੇ ਜਮਾਨਤ ਸਬੰਧੀ  ਅਖਬਾਰ ਵਿੱਚ ਇਸਤਿਹਾਰ  ਜਾਰੀ  ਕਰਕੇ ਜਾਣਕਾਰੀ ਜਨਤਕ ਕੀਤੀ ਹੈ ।
ਜਿਕਰਯੋਗ ਹੈ ਕਿ ਡਾਕਟਰ ਬਲਬੀਰ ਸਿੰਘ ਦੀ ਸਾਲੀ ਪਰਮਜੀਤ ਕੌਰ ਪਤਨੀ ਮੇਵਾ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਜਮੀਨੀ ਵਿਵਾਦ ਕਾਰਨ ਬਲਵੀਰ ਸਿੰਘ , ਉਸਦੀ ਪਤਨੀ , ਪੁੱਤਰ ਅਤੇ ਇੱਕ ਹੋਰ ਪਿੰਡ ਵਾਸੀ ਨੇ ਉਸਦੇ ਪਤੀ ਉਤੇ ਚਮਕੌਰ ਸਾਹਿਬ ਦੇ ਨਜਦੀਕ ਪਿੰਡ ਟੱਪਰੀਆ ਦਿਆਲ ਸਿੰਘ ਵਿਖੇ ਹਮਲਾ ਕੀਤਾ ,ਜਿਸ ਸਬੰਧੀ ਪੁਲਿਸ ਥਾਣਾ ਚਮਕੌਰ ਸਾਹਿਬ ਵਿਖੇ ਬਲਵੀਰ ਸਿੰਘ ਅਤੇ ਹੋਰਨਾਂ ਖਿਲਾਫ ਮਿੱਤੀ 13 ਜੂਨ 2011 ਨੂੰ ਐਫਾਈਆਰ ਨੰਬਰ 85 ਦਰਜ  ਕੀਤੀ ਗਈ ਸੀ । ਇਸ  ਕੇਸ ਵਿੱਚ ਮਿੱਤੀ 23 ਮਈ 2022 ਨੂੰ ਮਾਣਯੋਗ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵੱਲੋਂ ਤਿੰਨ ਸਾਲ ਦੀ ਸਜ਼ਾ ਅਤੇ ਕਰੀਬ 16000 ਜ਼ੁਰਮਾਨਾ  ਕੀਤਾ ਗਿਆ ਸੀ ਪਰ ਐਡੀਸ਼ਨਲ ਸੈਸ਼ਨ ਜੱਜ ਰੂਪਨਗਰ ਬਰਿੰਦਰ ਸਿੰਘ  ਰੋਮਾਣਾ ਦੀ ਮਾਣਯੋਗ ਅਦਾਲਤ ਵੱਲੋਂ ਉਹਨਾਂ ਨੂੰ 30 ਮਈ 2022 ਨੂੰ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ  ਦੀ ਅਦਾਲਤ ਦੇ ਹੁਕਮਾਂ ਉਤੇ ਰੋਕ ਲਗਾਈ ਗਈ ਅਤੇ ਹਾਲੇ ਤੱਕ ਡਾਕਟਰ ਬਲਵੀਰ ਸਿੰਘ ਜਮਾਨਤ ਤੋਂ ਉੱਪਰ ਚੱਲ ਰਹੇ ਹਨ। ਜਮਾਨਤ ਉੱਪਰ ਰਿਹਾਅ ਹੋਣ ਉਪਰੰਤ ਡਾਕਟਰ ਬਲਵੀਰ ਸਿੰਘ ਨੂੰ ਭਗਵੰਤ ਮਾਨ ਸਰਕਾਰ ਨੇ ਪੰਜਾਬ ਦਾ ਸਿਹਤ ਮੰਤਰੀ ਬਣਾ ਦਿੱਤਾ ।
ਇਸ ਤੋ ਇਲਾਵਾ ਉਨਾਂ ਖਿਲਾਫ 27 ਜਨਵਰੀ 2011 ਨੂੰ ਪੁਲਿਸ ਥਾਣਾ ਚਮਕੌਰ ਸਾਹਿਬ ਵਿਖੇ ਐਫਾਈਆਰ ਨੰਬਰ 10 ਅਧੀਨ ਧੋਖਾਧੜੀ ਕਰਨ ਦੀ ਧਾਰਾ 420 ਸਮੇ ਧਾਰਾ 406,120 ਬੀ ਤਹਿਤ ਜੇ ਐਮ ਆਈ ਸੀ ਦੀ ਮਾਣਯੋਗ ਅਦਾਲਤ ਵੱਲੋ ਦੋਸ਼ ਆਇਦ ਕੀਤੇ ਗਏ।
ਮੌਜੂਦਾ ਸਮੇ ਡਾਕਟਰ ਬਲਵੀਰ ਸਿੰਘ ਪਟਿਆਲਾ ਤੋ ਆਮ ਆਦਮੀ ਪਾਰਟੀ ਲਈ ਲੋਕ ਸਭਾ ਚੋਣ ਲੜ ਰਹੇ ਹਨ ।