Headlines

ਉਘੀ ਰੇਡੀਓ, ਟੀਵੀ ਹੋਸਟ ਬਲਜਿੰਦਰ ਕੌਰ ਦਾ ਜਨਮ ਦਿਨ ਮਨਾਇਆ

ਸਰੀ (ਬਲਵੀਰ ਕੌਰ ਢਿੱਲੋਂ)- ਬੀਤੇ ਸ਼ਨੀਵਾਰ 25 ਮਈ ਨੂੰ ਸਰੀ ਦੇ ਨਵ ਸਵੀਟ ਰੈਸਟੋਰੈਂਟ ਵਿਖੇ ਬੀ ਕੌਰ ਮੀਡੀਆ ਦੇ ਬਾਨੀ ਤੇ ਉਘੀ ਟੀ ਵੀ ਹੋਸਟ ਬੀਬਾ ਬਲਜਿੰਦਰ ਕੌਰ ਦਾ ਜਨਮ ਦਿਨ ਸ਼ਾਨਦਾਰ ਢੰਗ ਨਾਲ਼ ਮਨਾਇਆ ਗਿਆ। ਇਸ ਜਨਮ ਦਿਨ ਸਮਾਗਮ ਦਾ ਆਯੋਜਨ ਉਹਨਾਂ ਦੇ ਪਤੀ ਹਰਫੂਲ ਸਿੰਘ ਬਰਾੜ ਅਤੇ ਹੋਰ ਨਜ਼ਦੀਕੀ ਪਰਿਵਾਰ ਵੱਲੋਂ ਬੜੇ ਸੁਚੱਜੇ ਤੇ ਸਰਪ੍ਰਾਈਜ਼ ਢੰਗ ਨਾਲ਼ ਕੀਤਾ ਗਿਆ।
ਆਏ ਹੋਏ ਵਿਸ਼ੇੋਸ਼ ਮਹਿਮਾਨਾਂ ਨੇ ਬਲਜਿੰਦਰ ਕੌਰ  ਨੂੰ ਜਨਮ ਦਿਨ ਦੀਆਂ ਵਧਾਈਆਂ,ਪਿਆਰ, ਦੁਆਵਾਂ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ।  ਸਰਪ੍ਰਾਈਜ਼ ਪਾਰਟੀ ਦੇਖ ਕੇ ਬਲਜਿੰਦਰ ਦੀ  ਹੈਰਾਨੀ ਦੇਖਣ ਵਾਲ਼ੀ ਸੀ। ਬਲਜਿੰਦਰ ਨੇ ਬਰਾੜ ਸਾਹਿਬ ਤੋਂ ਇਲਾਵਾ ਉਹਨਾਂ ਆਪਣੀਆਂ  ਭੈਣਾਂ, ਭਾਣਜੀਆਂ,ਭਾਣਜੇ,ਭਰਾ,ਦੋਸਤ ਤੇ ਸਹੇਲੀਆਂ ਅਤੇ ਬਾਕੀ ਸਾਰੇ ਪਰਿਵਾਰ ਦਾ ਦਿਲੋਂ ਧੰਨਵਾਦ ਕੀਤਾ ਅਤੇ ਮਿਲ਼ੇ ਹੋਏ ਤੋਹਫਿਆਂ ਲਈ ਵੀ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਮੇਰਾ ਇਹ ਜਨਮ ਦਿਨ ਮੈਨੂੰ ਕਦੇ ਵੀ ਨਾ ਭੁੱਲਣ ਵਾਲਾ ਜਨਮ ਦਿਨ ਹੈ, ਜਿਸ ਲਈ ਮੇਰੇ ਕੋਲ ਸ਼ਬਦ ਨਹੀਂ ਹਨ ਕਿ ਕਿਵੇਂ ਸਭ ਦਾ ਧੰਨਵਾਦ ਕਰਾਂ।