ਸੈਸਕਾਟੂਨ- ਬੀਤੇ ਦਿਨ ਸੈਸਕਾਟੂਨ ਦੇ ਯੂਨਿਟੀ ਟਾਊਨ ਵਿਖੇ ਸਲੈਮ ਕਲੱਬ, ਬਾਰ ਤੇ ਰੈਸਟੋਰੈਂਟ ਦੀ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ। ਉਦਘਾਟਨ ਦੀ ਰਸਮ ਉਘੇ ਰੰਗ ਕਰਮੀ ਤੇ ਲੋਟਸ ਮਲਟੀ ਕਲਚਰ ਸੁਸਾਇਟੀ ਦੇ ਪ੍ਰ੍ਧਾਨ ਸਤਿੰਦਰ ਕਲਸ ਵਲੋਂ ਕੀਤੀ ਗਈ। ਇਸ ਮੌਕੇ ਸ ਗੁਰਪ੍ਰਤਾਪ ਸਿੰਘ , ਰਮਿੰਦਰ ਸਿੰਘ, ਸੰਦੀਪ ਸਿੰਘ ਪ੍ਰਿੰਸ ਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਰੈਸਟੋਰੈਂਟ ਦੇ ਉਦਘਾਟਨ ਦੀ ਰਸਮ ਅਦਾ ਕਰਦਿਆਂ ਸਤਿੰਦਰ ਕਲਸ ਨੇ ਰੈਂਸਟੋਰੈਂਟ ਮਾਲਕਾਂ ਨੂੰ ਨਵੇਂ ਕਾਰੋਬਾਰ ਦੀ ਸ਼ੁਰੂਆਤ ਲਈ ਵਧਾਈਆਂ ਦਿੰਦਿਆਂ ਭਵਿੱਖ ਵਿਚ ਤਰੱਕੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਮਹਿਮਾਨਾਂ ਲਈ ਖਾਣ-ਪੀਣ ਤੇ ਸਨੈਕਸ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।