Headlines

ਸਰੀ ਵਿਚ ਧੂਮਧਾਮ ਨਾਲ ਮਨਾਇਆ ਫੂਡ ਫੈਸਟੀਵਲ

ਵੰਨ ਸਵੰਨੇ ਖਾਣਿਆਂ ਦੇ ਨਾਲ ਗੀਤ ਸੰਗੀਤ ਨਾਲ ਭਰਪੂਰ ਮਨੋਰੰਜਨ-

ਬਲਰਾਮ ਬੱਲੀ ਵਲੋਂ ਆਏ ਮਹਿਮਾਨਾਂ ਤੇ ਸਹਿਯੋਗੀਆਂ ਦਾ ਧੰਨਵਾਦ-

ਸਰੀ ( ਮਾਂਗਟ)- ਬੀਤੇ ਦਿਨ ਸਰੀ ਦੇ ਉਘੇ ਸ਼ੈਂਫ ਬਲਰਾਮ ਬੱਲੀ ਦੇ ਪ੍ਰਬੰਧਾਂ ਹੇਠ ਸਲਾਨਾ ਸ਼ਾਨਦਾਰ ਫੂਡ ਫੈਸਟੀਵਲ ਐਮਪ੍ਰੈਸ ਬਾਲੀਵੁਡ ਹਾਲ ਸਰੀ ਵਿਖੇ ਮਨਾਇਆ ਗਿਆ। ਇਸ ਫੂਡ ਫੈਸਟੀਵਲ ਵਿਚ ਸ਼ਹਿਰ ਦੇ ਪ੍ਰਮੁੱਖ ਰੈਸਤਰਾਂ ਤੇ ਕੇਟਰਿੰਗ ਸਰਵਿਸ ਦੇਣ ਵਾਲੀਆਂ ਕੰਪਨੀਆਂ ਨੇ ਭਾਗ ਲਿਆ। ਮੰਚ ਉਪਰ ਵੱਖ ਵੱਖ ਗਾਇਕ ਕਲਾਕਾਰਾਂ ਜਿਹਨਾਂ ਵਿਚ ਧੀਰਾ ਤੇ ਹਾਸਰਸ ਕਲਾਕਾਰ ਭਾਨਾ ਭਗੌੜਾ  ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਆਏ ਮਹਿਮਾਨਾਂ ਦਾ ਮਨੋਰੰਜਨ ਕੀਤਾ। ਕੈਬਰੇ ਡਾਂਸ ਦੀ ਪੇਸ਼ਕਾਰੀ ਮਨੋਰੰਜਨ ਦੀ ਸਿਖਰ ਰਹੀ।

ਇਸ ਫੂਡ ਫੈਸਟੀਵਲ ਵਿਚ ਸ਼ਹਿਰ ਦੀਆਂ ਉਘੀਆਂ ਹਸਤੀਆਂ ਜਿਹਨਾਂ ਵਿਚ ਦਲਜੀਤ ਥਿੰਦ, ਕੌਂਸਲਰ ਲਿੰਡਾ ਐਨਿਸ, ਬੀ ਸੀ ਯੁਨਾਈਟਡ ਦੇ ਡੈਲਟਾ ਨਾਰਥ ਤੋਂ ਉਮੀਦਵਾਰ ਅੰਮ੍ਰਿਤ ਢੋਟ, ਨੈਵ ਚਾਹਲ, ਕੈਲ ਦੋਸਾਂਝ, ਕ੍ਰਿਪਾਲ ਮਾਂਗਟ, ਸੀ ਜੇ ਸਿੱਧੂ, ਡਾ ਜਸਵਿੰਦਰ ਦਿਲਾਵਰੀ, ਸਤੀਸ਼ ਕੁਮਾਰ, ਅਮਨਿੰਦਰ ਸਹੋਤਾ ਲਾਈਵ ਗਰਿਲ, ਕਬੱਡੀ ਪ੍ਰੋਮੋਟਰ ਇੰਦਰਜੀਤ ਰੂਮੀ, ਬਲਵੀਰ ਬੈਂਸ, ਲੱਖਾ ਸਿਧਵਾਂ, ਜਲੰਧਰ ਤੋਂ ਸਾਈਂ ਮਧੂ  ਤੇ ਹੋਰ ਕਈਆਂ ਨੇ ਸ਼ਮੂਲੀਅਤ ਕੀਤੀ ਤੇ ਵੰਨ ਸਵੰਨੇ ਖਾਣਿਆਂ ਦਾ ਆਨੰਦ ਮਾਣਿਆ। ਫੂਡ ਫੈਸਟੀਵਲ ਦੇ ਮੁੱਖ ਪ੍ਰਬੰਧਕ ਬਲਰਾਮ ਬੱਲੀ ਨੇ ਆਏ ਮਹਿਮਾਨਾਂ ਤੇ ਸਪਾਂਸਰਾਂ ਦਾ ਧੰਨਵਾਦ ਕੀਤਾ।

ਸਰੀ ਵਿਖੇ ਮਾਂਟਰੀਅਲ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਸ ਦਰਸ਼ਨ ਸਿੰਘ ਜਵੰਦਾ, ਨਿਊ ਮਿਲੇਨੀਅਮ ਟਰੱਕ ਐਂਡ ਰਿਪੇਅਰ ਮਾਂਟਰੀਅਲ ਸੁਖ ਬੋਪਾਰਾਏ ਤੇ ਲਖਵੀਰ ਸਿੰਘ ਮੱਤਾ ਨਾਲ।