ਸਰੀ – ਕੈਨੇਡਾ ਦੌਰੇ ਤੇ ਆਏ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ( ਬਠਿੰਡਾ) ਦੇ ਚਾਂਸਲਰ ਡਾ ਗੁਰਲਾਭ ਸਿੰਘ ਸਿੱਧੂ ਦਾ ਸਰੀ ਵਿਖੇ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ। ਉਘੇ ਸਮਾਜ ਸੇਵੀ ਸ੍ਰੀ ਜਤਿੰਦਰ ਸਿੰਘ ਮਿਨਹਾਸ ਨੇ ਉਹਨਾਂ ਦਾ ਸਵਾਗਤ ਕਰਦਿਆਂ ਉਹਨਾਂ ਦੀ ਅਗਵਾਈ ਹੇਠ ਮਾਲਵਾ ਖੇਤਰ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਸਿੱਖਿਆ ਦੇ ਖੇਤਰ ਵਿਚ ਪ੍ਰਾਪਤੀਆਂ ਅਤੇ ਵਡਮੁੱਲੀ ਦੇਣ ਦੀ ਸ਼ਲਾਘਾ ਕੀਤੀ। ਇਸ ਮੌਕੇ ਉਹਨਾਂ ਦਾ ਸਵਾਗਤ ਕਰਨ ਵਾਲਿਆਂ ਵਿਚ ਡਾ ਜਸਵਿੰਦਰ ਸਿੰਘ ਦਿਲਾਵਰੀ, ਡਾ ਜਤਿੰਦਰ ਸਿੰਘ ਬੱਲ, ਡਾ ਹਰਜੱਸ ਸਿੰਘ ਸਿੱਧੂ, ਨਰਿੰਦਰ ਵੜਿੰਗ ਤੇ ਸੁਖਵਿੰਦਰ ਸਿੰਘ ਚੋਹਲਾ ਸੰਪਾਦਕ ਦੇਸ ਪ੍ਰਦੇਸ ਟਾਈਮਜ਼ ਹਾਜ਼ਰ ਸਨ। ਇਸ ਮੌਕੇ ਗੱਲਬਾਤ ਦੌਰਾਨ ਡਾ ਸਿੱਧੂ ਨੇ ਪੰਜਾਬ ਵਿਚ ਸਿੱਖਿਆ ਸੰਸਥਾਵਾਂ ਦੀ ਮੌਜੂਦਾ ਸਥਿਤੀ, ਪ੍ਰਭਾਵ ਤੇ ਚੁਣੌਤੀਆਂ ਬਾਰੇ ਚਰਚਾ ਕੀਤੀ ਅਤੇ ਮਾਲਵਾ ਖੇਤਰ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਪੇਂਡੂ ਖੇਤਰ ਦੀ ਨਵੀਂ ਪੀੜੀ ਨੂੰ ਉਚ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਭਵਿੱਖੀ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ।
ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ( ਬਠਿੰਡਾ) ਦੇ ਚਾਂਸਲਰ ਡਾ ਗੁਰਲਾਭ ਸਿੰਘ ਸਿੱਧੂ ਦਾ ਸਰੀ ਵਿਚ ਸਵਾਗਤ
