Headlines

ਕਾਰਬਨ ਟੈਕਸ ਸਮੱਸਿਆਵਾਂ ਦਾ ਹੱਲ ਨਹੀਂ- ਹੱਲਣ

ਓਟਵਾ ( ਦੇ ਪ੍ਰ ਬਿ)- ਕੈਲਗਰੀ ਫਾਰੈਸਟ ਲਾਅਨ ਤੋਂ ਕੰਸਰਵੇਟਿਵ ਐਮ ਪੀ ਜਸਰਾਜ ਸਿੰਘ ਹੱਲਣ ਨੇ ਸਦਨ ਵਿਚ ਸਪੀਕਰ ਨੂੰ ਸੰਬੋਧਨ ਹੁੰਦਿਆਂ ਟਰੂਡੋ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਕਰੜੀ ਆਲੋਚਨਾ ਕਰਦਿਆਂਂ  ਕਿਹਾ ਕਿ  ਲਿਬਰਲ ਆਪਣੇ ਗਣਿਤ ਰਾਹੀਂ ਇਹ ਕਹਿਣ ਦਾ ਯਤਨ ਕਰ ਰਹੇ  ਕਿ ਕਾਰਬਨ ਟੈਕਸ ਨੂੰ 23% ਵਧਾਉਣਾ ਕਿਸੇ ਤਰ੍ਹਾਂ ਜਾਦੂਈ ਢੰਗ ਨਾਲ ਜੰਗਲ ਦੀ ਅੱਗ ਨੂੰ ਠੀਕ ਕਰਨ ਜਾ ਰਿਹਾ ਹੈ ਅਤੇ ਗਰੋਸਰੀ ਦੀਆਂ ਕੀਮਤਾਂ ਨੂੰ ਘਟਾ ਦੇਵੇਗਾ। ਕੀ ਲਿਬਰਲ ਇਹ ਸੋਚਦੇ ਹਨ ਕਿ ਅਸੀਂ ਵੀ ਐਨ ਡੀ ਪੀ ਵਾਂਗ ਬੇਵਕੂਫ ਅਤੇ ਅਯੋਗ ਹਾਂ, ਜੋ ਉਹਨਾਂ ਦੀਆਂ ਲੋਕ ਮਾਰੂ ਨੀਤੀਆਂ ਦਾ ਅੰਨ੍ਹੇਵਾਹ ਸਮਰਥਨ ਕਰਦੀ ਹੈ ਜਿਸ ਕਾਰਨ ਪਿਛਲੇ ਇੱਕ ਮਹੀਨੇ ਵਿੱਚ 20 ਲੱਖ ਕੈਨੇਡੀਅਨ ਫੂਡ ਬੈਂਕ ਤੇ ਨਿਰਭਰ ਹੋ ਗਏ ਹਨ ਜਦੋਂਕਿ ਹਰ ਚਾਰ ਵਿੱਚੋਂ ਇੱਕ ਕੈਨੇਡੀਅਨ ਇਕ ਟਾਈਮ ਦਾ ਖਾਣਾ ਛੱਡਣ ਲਈ ਮਜ਼ਬੂਰ ਹਨ।
ਸਰਕਾਰ ਨੂੰ ਇਸ ਘੜੀ ਲੋਕਾਂ ਦੀ ਗੱਲ ਸੁਣਦਿਆਂ  ਕਾਰਬਨ ਟੈਕਸ ਚੋਣ ਬੁਲਾਉਣੀ ਚਾਹੀਦੀ ਹੈ ਤਾਂ ਜੋ  ਕੰਜ਼ਰਵੇਟਿਵ ਆਮ ਸਮਝ ਨਾਲ ਕਾਰਬਨ ਟੈਕਸ ਘੁਟਾਲੇ ਨੂੰ ਖਤਮ ਕਰ ਸਕਣ ਅਤੇ ਕਾਰਬਨ ਟੈਕਸ ਗੱਠਜੋੜ ਨੂੰ ਭਾਂਜ ਦੇ ਸਕਣ।