ਐਬਸਫੋਰਡ-ਐਸ ਆਰ ਟੀ ਟਰੱਕਿੰਗ ਕੰਪਨੀ ਦੇ ਰਮਨ ਖੰਗੂੜਾ ਤੇ ਪਰਿਵਾਰ ਵਲੋਂ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਗੁਰੂ ਘਰ ਦੇ ਲੰਗਰ ਵਾਸਤੇ 38000 ਡਾਲਰ ਮੁੱਲ ਦੇ ਡਿਸ਼ਵਾਸ਼ਰ ਦਾਨ ਕੀਤੇ ਗਏ ਹਨ। ਇਸ ਮੌਕੇ ਉਹਨਾਂ ਨਾਲ ਸੁਸਾਇਟੀ ਦੇ ਪ੍ਰਧਾਨ ਮਨਿੰਦਰ ਸਿੰਘ ਗਿੱਲ, ਸਤਨਾਮ ਸਿੰਘ ਗਿੱਲ ਤੇ ਹਰਦੀਪ ਸਿੰਘ ਪਰਮਾਰ ਖੜੇ ਦਿਖਾਈ ਦੇ ਰਹੇ ਹਨ। ਕਮੇਟੀ ਵਲੋਂ ਇਸ ਸੇਵਾ ਲਈ ਰਮਨ ਖੰਗੂੜਾ ਦਾ ਧੰਨਵਾਦ ਕੀਤਾ ਗਿਆ।
ਐਸ ਆਰ ਟੀ ਟਰੱਕਿੰਗ ਕੰਪਨੀ ਵਲੋਂ ਗੁਰੂ ਘਰ ਦੇ ਲੰਗਰ ਲਈ ਡਿਸ਼ਵਾਸ਼ਰ ਦਾਨ
