Headlines

ਸੁੱਖੀ ਬਾਠ ਮੋਟਰਜ਼ ਦੀ 45ਵੀਂ ਵਰੇਗੰਢ ਮੌਕੇ ਜਗਮੋਹਣ ਬਰਾੜ ਨੇ 4500 ਡਾਲਰ ਦਾ ਲੱਕੀ ਡਰਾਅ ਜਿੱਤਿਆ

ਸੁੱਖੀ ਬਾਠ ਵਲੋਂ ਲੱਕੀ ਡਰਾਅ ਜੇਤੂ ਨੂੰ ਵਧਾਈਆਂ-

ਸਰੀ ( ਦੇ ਪ੍ਰ ਬਿ)- ਬੀਤੇ ਦਿਨ  ਸੁੱਖੀ ਬਾਠ ਮੋਟਰਜ਼ ਨੇ ਆਪਣੀ 45 ਵੀਂ ਵਰੇਗੰਢ ਧੂਮਧਾਮ ਨਾਲ ਮਨਾਈ। ਇਸ ਮੌਕੇ ਕੰਪਨੀ ਵੱਲੋਂ ਇੱਕ ਲੱਕੀ ਡਰਾਅ ਕੱਢਿਆ ਗਿਆ ਹੈ ਜਿਸ ਵਿਚ ਸਰੀ ਦੇ ਵਸਨੀਕ ਜਗਮੋਹਨ ਬਰਾੜ ਨੇ $ 4500 ਡਾਲਰ ਜਿੱਤੇ । ਇਸ ਮੌਕੇ  ਕੰਪਨੀ ਦੇ ਪ੍ਰੈਜੀਡੈਂਟ ਤੇ ਉਘੇ ਬਿਜਨੈਸਮੈਨ ਸ੍ਰੀ ਸੁੱਖੀ ਬਾਠ  ਜਗਮੋਹਣ ਬਰਾੜ ਨੂੰ 4500 ਡਾਲਰ ਜਿੱਤਣ ਦੇ ਵਧਾਈ ਦਿੰਦਿਆਂ, ਆਪਣੀ ਕੰਪਨੀ ਨੂੰ ਇਸ ਮੁਕਾਮ ਤੱਕ ਪਹੁੰਚਣ ਦਾ ਸਿਹਰਾ ਆਪਣੇ ਸਟਾਫ ਅਤੇ ਭਾਈਚਾਰੇ  ਨੂੰ ਦਿੱਤਾ ਹੈ ਜਿਹਨਾਂ ਨੇ ਹਮੇਸ਼ਾ ਹੀ ਸੁੱਖੀ ਬਾਠ ਮੋਟਰਜ਼ ਤੇ ਵਿਸ਼ਵਾਸ ਕੀਤਾ ਹੈ। ਉਹਨਾਂ ਦੱਸਿਆ ਹੈ ਕਿ ਆਪਣੇ ਬਿਜ਼ਨੈਸ ਦੇ ਨਾਲ ਨਾਲ ਉਹ ਜ਼ਿਆਦਾ ਸਮਾਂ ਸਮਾਜਿਕ ਭਲਾਈ ਲਈ ਕੰਮ ਕਰਦੇ ਹਨ । ਹੁਣੇ ਹੁਣੇ ਉਹਨਾਂ ਵੱਲੋਂ ਕੈਨੇਡਾ ਦੀ ਇੱਕ ਸੰਸਥਾ ਡੈਨ  ਲੀਗੈਸੀ ਫਾਊਂਡੇਸ਼ਨ ਨੂੰ $20,000 ਡਾਲਰ ਦਾਨ ਕੀਤੇ ਗਏ ਤਾਂ ਜੋ ਇਸ ਸੰਸਥਾ ਵੱਲੋਂ ਵੱਖ -ਵੱਖ ਸ਼ਹਿਰਾਂ ਵਿਚ ਲੋੜਵੰਦਾਂ ਲਈ ਭੋਜਨ ਦਾ ਉਚਿੱਤ ਪ੍ਰਬੰਧ ਕੀਤਾ ਜਾਵੇ। ਇਸ ਸਮੇਂ ਸੁੱਖੀ ਬਾਠ ਮੋਟਰਜ਼ ਦੀ ਜਨਰਲ ਮੈਨੇਜਰ ਜੀਵਨ ਬਾਠ ਨੇ ਕਿਹਾ ਹੈ ਕਿ ਅਸੀਂ ਆਪਣੇ ਬਿਜ਼ਨਸ ਵਿੱਚੋਂ ਜਿੰਨਾ ਹੋ ਸਕਦਾ ਉਹਨਾਂ ਆਪਣੇ ਸਮਾਜ ਦੇ ਲੋਕਾਂ ਦੀ ਭਲਾਈ ਲਈ ਕਾਰਜ ਕਰਦੇ ਰਹਾਂਗੇ। ਉਹਨਾਂ ਨੇ ਸੁੱਖੀ ਬਾਠ ਮੋਟਰਜ਼ ਦੀ 45 ਵੀ ਵਰੇਗੰਢੀ ਤੇ ਜਗਮੋਹਨ ਬਰਾੜ ਨੂੰ ਲੱਕੀ ਡਰਾਅ ਜਿੱਤਣ ਤੇ ਚੈਕ ਸੌਪਿਆ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਕੈਪਸ਼ਨ- ਸੁੱਖੀ ਬਾਠ ਮੋਟਰਜ਼ ਦੀ ਜਨਰਲ ਮੈਨੇਜਰ ਜੀਵਨ ਬਾਠ, ਲੱਕੀ ਡਰਾਅ ਜੇਤੂ ਜਗਮੋਹਣ ਬਰਾੜ ਨੂੰ 4500 ਡਾਲਰ ਦਾ ਚੈਕ ਭੇਟ ਕਰਦੇ ਹੋਏ।