ਇਹ ਕੇਹੀ ਭੈੜੀ 6 ਜੂਨ ਸੀ
ਸਾਡੇ ਪਵਿੱਤਰ ਸਥਾਨ ਤੇ ਸਾਰੇ ਪਾਸੇ ਖੂਨ ਹੀ ਖੂਨ ਸੀ
ਜੋ ਕੁਰਲਾ ਉੱਠੇ ਸੀ ਵੀਰ ਫੌਜ ਛੱਡ ਵਾਪਿਸ ਆਏ ਸੀ
ਤੁਸੀ ਜਾਲਿਮੋ ਰਾਹ ਵਿੱਚ ਹੀ ਮਾਰ ਮੁਕਾਏ ਸੀ
ਧੀ ਪੁੱਤ ਪੰਜਾਬ ਦੇ ਅਣਪਛਾਤੇ ਕਹਿ ਤੁਸੀ ਟਰੱਕਾਂ ਦੇ ਟਰੱਕ ਲਾਸ਼ਾਂ ਦੇ ਜਲ਼ਾਏ ਸੀ
ਜਿਸ ਪਵਿੱਤਰ ਸਥਾਨ ਤੋਂ ਲੋਕ ਮੰਗਦੇ ਜ਼ਿੰਦਗੀ ਦੀਆਂ ਖੁਸ਼ੀਆਂ
ਤੁਸੀ ਉੱਥੇ ਢੇਰ ਲਾਸ਼ਾਂ ਦੇ ਲਗਾਏ ਸੀ
ਵਿਦੇਸ਼ੀ ਡਾਇਰ ਤੋ ਬਾਅਦ ਇਹ ਆਪਣੇ ਹੀ ਦੇਸ਼ ਡਾਇਰ ਸੀ
ਅਨੇਕਾਂ ਮਾਸੂਮ ਅਣਜਾਣ ਨਹਿੱਥੇ ਲੋਕਾਂ ਤੇ ਢਾਹਿਆ ਏਨਾ ਕਹਿਰ ਸੀ
ਆਪਣੀ ਹੀ ਧਰਤੀ ਦੇ ਲੋਕਾਂ ਨਾਲ ਇਹ ਕੇਹਾ ਵੈਰ ਸੀ
ਇਹ ਸਿਰਫ਼ ਆਤਮ ਸਨਮਾਨ ਤੇ ਅਹੰਕਾਰ ਦੇ ਵਿੱਚ ਵਿਚਾਰਾਂ ਦੀ ਜੰਗ ਸੀ
ਇਹ ਨਾ ਕੋਈ ਹਿੰਦੂ ਮੁਸਲਮਾਨ ਸਿੱਖ ਭੇਦ ਭਾਵ ਦਾ ਨਾ ਕੋਈ ਰੰਗ ਸੀ
ਹੱਕ ਸੱਚ ਤੇ ਬੋਲਣ ਦੀ ਅਜ਼ਾਦੀ ਨੂੰ ਕਿਵੇਂ ਕੁਚਲੀ ਦਾ ਉਸ ਦਾ ਹੈਵਾਨੀਅਤ ਭਰਿਆ ਢੰਗ ਸੀ
ਰੋਮ ਰੋਮ ਰੋਂਦਾ ਹੈ ਤੇ ਰਗ ਰਗ ਕੁਰਲਾਉਂਦੀ ਹੈ
ਜਦੋ ਹਰ ਸਾਲ 6 ਜੂਨ ਆਉਦੀ ਹੈ
ਇਹ ਅਜਿਹਾ ਜ਼ਖ਼ਮ ਹੈ ਜੋ ਵਕਤ ਵੀ ਭਰਦਾ ਨਹੀ
ਇਹ ਲਗਾਤਾਰ ਰਿਸ ਰਿਹਾ ਇਸਦਾ ਕੋਈ ਇਲਾਜ ਕਿਉਂ ਕਰਦਾ ਨਹੀ
ਇਹ ਧਰਮ ਜਾਂ ਕੋਮ ਦੀ ਨਹੀ ਪੰਜਾਬ ਦੇ ਹੱਕਾਂ ਦੀ ਲੜਾਈ ਸੀ
ਇਹ ਤਾਂ ਹਕੂਮਤ ਨੇ ਇਹਦੇ ਤੇ ਸਿਆਸੀ ਰੰਗ ਚਾੜਤਾ
ਸੁਨਹਿਰੇ ਪੰਜਾਬ ਦੇ ਭਵਿੱਖ ਦਾ ਨਕਸ਼ਾ ਹੰਕਾਰਿਆ ਨੇ ਸਾੜ ਤਾ
ਡੁੱਲਿਆ ਖੂਨ ਅਜਾਂਈ ਨਹੀ ਜਾਣਾ ਕਤਰਾ ਕਤਰਾ ਬੋਲੂਗਾ
ਇੱਕ ਦਿਨ ਵਕਤ ਹੀ ਪਾਪ ਪੁੰਨ ਦੀ ਤੱਕੜੀ ਵਿੱਚ ਸਭ ਕੁੱਝ ਤੋਲੂਗਾ ।
ਸੁਖਜੀਤ ਸਿੰਘ ਚੀਮਾ
Sukhjeet singh cheema