ਓਟਾਵਾ (ਬਲਜਿੰਦਰ ਸੇਖਾ ) -ਅੱਜ ਬੈਂਕ ਆਫ਼ ਕੈਨੇਡਾ ਨੇ ਵਿਆਜ ਦਰਾਂ ਵਿੱਚ 0.25% ਦੀ ਕਟੌਤੀ ਕੀਤੀ ਹੈ, ਜਿਸ ਨਾਲ ਉਹਨਾਂ ਦੀ ਮੁੱਖ ਦਰ 4.75% ਹੋ ਗਈ ਹੈ। ਕਰੋਨਾ ਕਾਲ ਦੀ ਮਹਾਂਮਾਰੀ ਸ਼ੁਰੂਆਤ ਤੋਂ ਬਾਅਦ ਬੈਂਕ ਆਫ ਕੈਨੇਡਾ ਵਲੋਂ ਇਹ ਪਹਿਲੀ ਵਾਰ ਵਿਆਜ ਦਰਾਂ ਵਿੱਚ ਕਟੌਤੀ ਹੈ।ਸੰਭਵ ਹੈ ਕਿ ਇਸ ਸਾਲ ਵਿੱਚ ਦੋ ਵਾਰ ਕੱਟ ਲੱਗ ਸਕਦੇ ਹਨ ।ਇਸ ਨਾਲ ਕੈਨੇਡਾ ਮੰਦੀ ਦੇ ਦੌਰ ਵਿੱਚ ਨਿਕਲੇਗਾ । ਮੌਰਗੇਜ਼ ਅਦਾ ਕਰਨ ਵਾਲੇ ਲੋਕਾਂ ਨੇ ਬੈਂਕ ਦੇ ਇਸ ਐਲਾਨ ਤੋਂ ਕੁਝ ਰਾਹਤ ਮਹਿਸੂਸ ਕੀਤੀ ਹੈ।