ਬਰੈਂਪਟਨ (ਬਲਜਿੰਦਰ ਸੇਖਾ )- ਅੱਜ ਬਰੈਂਪਟਨ ਵਿੱਚ ਓਨਟਾਰੀਓ ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਨੇ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਸਹਿਯੋਗ ਨਾਲ ਨਵੇਂ ਸਕੂਲ ਆਫ਼ ਮੈਡੀਸਨ ਦਾ ਉਦਘਾਟਨ ਕੀਤਾ। ਇਸ ਮੌਕੇ ਸਕੂਲ ਦਾ ਨਵਾਂ ਸਾਈਨ ਲਗਾਇਆ ਗਿਆ ਜੋ ਸਰਕਾਰ ਅਗਲੇ ਸਾਲ ਖੋਲ੍ਹੇਗਾ ਜਿਸ ਵਿਚ ਮੈਡੀਕਲ ਵਿਦਿਆਰਥੀਆਂ ਲਈ ਅੰਡਰਗਰੈਜੂਏਟ 94 ਅਤੇ ਪੋਸਟ-ਗ੍ਰੈਜੂਏਟ 117 ਸੀਟਾਂ ਹੋਣਗੀਆਂ।
ਇਸ ਮੌਕੇ ਐਮ ਪੀ ਪੀ ਅਮਰਜੋਤ ਸੰਧੂ ਨੇ ਕਿਹਾ ਕਿ ਇਹ ਸਾਡੀ ਸਰਕਾਰ ਦੀ ਓਨਟਾਰੀਓ ਵਿੱਚ ਹੋਰ ਨਰਸਾਂ ਅਤੇ ਡਾਕਟਰਾਂ ਨੂੰ ਸਿਖਲਾਈ ਦੇਣ ਅਤੇ ਸੂਬੇ ਭਰ ਦੇ ਲੋਕਾਂ ਨੂੰ ਵਧੇਰੇ ਸਿਹਤ ਸਹੂਲਤਾਂ ਅਤੇ ਦੇਖਭਾਲ ਪ੍ਰਦਾਨ ਕਰਨ ਦੀ ਯੋਜਨਾ ਦਾ ਇੱਕ ਹਿੱਸਾ ਹੈ।