ਅੰਤਿਮ ਸੰਸਕਾਰ ਤੇ ਭੋਗ 7 ਜੂਨ ਨੂੰ-
ਵੈਨਕੂਵਰ (ਮਹੇਸ਼ਇੰਦਰ ਸਿੰਘ ਮਾਂਗਟ) -ਇਥੋ ਦੇ ਸ. ਜਗਮੀਤ ਸਿੰਘ ਮਾਂਗਟ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਸਤਿਕਾਰ ਯੋਗ ਮਾਤਾ ਚਰਨਜੀਤ ਕੌਰ ਮਾਗਟ (ਸੁਪਤਨੀ ਸ. ਦਵਿੰਦਰ ਸਿੰਘ ਮਾਂਗਟ) ਦਾ 3 ਜੂਨ ਨੂੰ ਵੈਨਕੂਵਰ ਵਿੱਚ ਅਚਾਨਕ ਦੇਹਾਂਤ ਹੋ ਗਿਆ। ਉਹ 1995 ਵਿੱਚ ਵੈਨਕੂਵਰ ਪਰਵਾਸ ਕਰ ਆਏ ਸਨ। ਉਹ ਆਪਣੇ ਪਿੱਛੇ ਪਤੀ ਦਵਿੰਦਰ ਸਿੰਘ ਮਾਂਗਟ ਅਤੇ ਬੇਟੇ ਜਗਮੀਤ ਸਿੰਘ ਮਾਂਗਟ, ਮਨਮੋਹਣ ਸਿੰਘ ਖੇੜਾ, ਨਗਿੰਦਰ ਸਿੰਘ ਮਾਂਗਟ ਅਤੇ ਬੇਟੀਆਂ ਨਰਿੰਦਰ ਕੌਰ ਗਿੱਲ, ਪਰਮਿੰਦਰ ਕੌਰ ਗਰੇਵਾਲ ਤੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ।
ਮਾਤਾ ਚਰਨਜੀਤ ਕੌਰ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਰਿਵਰ ਸਾਈਡ ਫਿਊਨਰਲ ਹੋਮ ਡੈਲਟਾ ਵਿਖੇ 7 ਜੂਨ 2024 ਨੂੰ ਬਾਅਦ ਦੁਪਹਿਰ 1 ਵਜੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਵਿਖੇ ਸ਼ਾਮ 3 ਤੋਂ 4 ਵਜੇ ਹੋਵੇਗੀ। ਦੁੱਖ ਸਾਂਝਾ ਕਰਨ ਜਾਂ ਹੋਰ ਜਾਣਕਾਰੀ ਲਈ ਫੋਨ ਨੰਬਰ 604-506-2660 ਤੇ ਸੰਪਰਕ ਕੀਤਾ ਜਾ ਸਕਦਾ ਹੈ।