Headlines

ਤੇਜ਼ ਤੂਫਾਨ ਨਾਲ ਬਿਜਲੀ ਦਾ ਖੰਭਾ ਡਿੱਗਣ ‘ਤੇ ਪੱਤਰਕਾਰ ਅਵਿਨਾਸ਼ ਕੰਬੋਜ ਦੀ ਮੌਤ  

ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਤੇ 20 ਲੱਖ ਰੁਪਏ ਦੇਣ ਦਾ ਭਰੋਸਾ –
ਪਟਿਆਲਾ : (ਪਰਮਜੀਤ ਸਿੰਘ ਪਰਵਾਨਾ)- ਬੁੱਧਵਾਰ ਰਾਤ ਆਇਆ ਤੇਜ਼ ਝੱਖੜ-ਤੂਫਾਨ ਪਟਿਆਲਾ ਦੇ ਇੱਕ ਪੱਤਰਕਾਰ ਲਈ ਮੌਤ ਦਾ ਪੈਗਾਮ ਲੈ ਕੇ ਆਇਆ। ਇਸ ਤੂਫਾਨ ਕਾਰਨ ਬਿਜਲੀ ਦਾ ਇੱਕ ਖੰਭਾ ਡਿੱਗਿਆ ਜਿਸ ਹੇਠ ਨਿਊਜ਼ ਚੈਨਲ ਏ. ਐਨ. ਆਈ. ਦਾ ਪੱਤਰਕਾਰ ਅਵਿਨਾਸ਼ ਕੰਬੋਜ ਆ ਗਿਆ ਤੇ ਉਸ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਅਵਿਨਾਸ਼ ਕੰਬੋਜ ਆਰੀਆ ਸਮਾਜ ਇਲਾਕੇ ‘ਚ ਕਵਰੇਜ ਕਰ ਰਿਹਾ ਸੀ ਜਦੋਂ ਇਹ ਭਾਣਾ ਵਾਪਰਿਆ। ਇਸ ਹਾਦਸੇ ਤੋਂ ਬਾਅਦ ਸਿਹਤ ਮੰਤਰੀ ਬਲਬੀਰ ਸਿੰਘ, ਮੰਤਰੀ ਚੇਤਨ ਸਿੰਘ ਜੋੜੇਮਾਜਰਾ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਕੋਹਲੀ ਅਤੇ ਡੀ ਸੀ ਪਟਿਆਲਾ ਸ਼ੌਕਤ ਅਹਿਮਦ ਪਰੇ ਗਨੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮੌਕੇ ’ਤੇ ਇਕੱਤਰ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਅਤੇ 20 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਹੈ ਪਰ ਪੱਤਰਕਾਰ ਭਾਈਚਾਰੇ ਦੀ ਮੰਗ ਹੈ ਕਿ ਇਹ ਮੁਆਵਜ਼ਾ ਇਕ ਕਰੋੜ ਰੁਪਏ ਕੀਤਾ ਜਾਵੇ ਤੇ ਸਰਕਾਰੀ ਨੌਕਰੀ ਵੀ ਪੱਕੀ ਹੋਵੇ। ਅਵਿਨਾਸ਼ ਕੰਬੋਜ ਦਾ ਵੀਰਵਾਰ ਦੀ ਸ਼ਾਮ ਨੂੰ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਦੇ ਨੁਮਾਇੰਦੇ ਹਾਜ਼ਰ ਸਨ।
 ਮੀਡੀਆ ਦੇ ਨੁਮਾਇੰਦਿਆਂ ਨਾਲ ਅਫਸੋਸ ਪ੍ਰਗਟ ਕਰਦੇ ਹੋਏ ਮੰਤਰੀ  ਡਾ. ਬਲਬੀਰ ਸਿੰਘ ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ