Headlines

ਕਾਵਿ ਵਿਅੰਗ-ਥੱਪੜ ਚਰਚਾ

ਬਾਜ਼ੀ ਮਾਰ ਕੇ ਜਦੋਂ ਜਿੱਤ ਵਾਲੀ,

ਲੱਗੀ ਸਫ਼ਰ ਨੂੰ ਹੋਣ ਸਵਾਰ ਬੀਬੀ।
ਖੱਬੇ ਹੱਥ ਦਾ ਕਹਿੰਦੇ ਮਾਰ ਚੰਟਾ,
ਖੱਟੀ ਕਰ ‘ਤੀ ਵਾਂਗ ਬਸਾਰ ਬੀਬੀ।
ਰਹੇ ਟੱਪਦੀ ਬਿਗਾਨੀ ਸ਼ਹਿ ਉੱਤੇ,
ਫਿਰੇ ਭਰੀ ਵਿੱਚ ਹੰਕਾਰ ਬੀਬੀ।
ਥੱਪੜ ਇੱਕ ਨੇ ਝਾੜ ਗਰਦ ਦਿੱਤੀ,
ਲਾ ਬਰਫ਼ ‘ਚ ਦਿੱਤੀ ਠਾਰ ਬੀਬੀ।
ਮੱਖ ਲਾਹ ‘ਤੀ ਜਦੋਂ ਘੁਮੰਡ ਵਾਲੀ,
ਲੱਗੀ ਸੁੰਗੜੀ ਦਿਸਣ ਬਿਮਾਰ ਬੀਬੀ।
ਭੌਣ ਚੰਡੀ ਦਾ ਵਿਖਾ ਕੇ ਦਿਨੇ ਤਾਰੇ,
ਕਰ ਹੌਲ਼ਾ ਦਿੱਤਾ ਭਾਰ ਬੀਬੀ।
ਆ ਯਾਦ ਨਾਨਕੇ ਗਏ ‘ਭਗਤਾ’,
ਜਦ ਗਈ ਇੱਕ ਭੁਗਤ ਸੁਆਰ ਬੀਬੀ।
ਉਨ੍ਹਾਂ ਨਾਲ ਸ਼ਰੀਕਾ ਦੱਸ ਕਾਹਦਾ,
ਸੁਣੇ ਜਿਨ੍ਹਾਂ ਦੀ ਸੱਚਾ ਕਰਤਾਰ ਬੀਬੀ।
………
ਬਰਾੜ-ਭਗਤਾ ਭਾਈ ਕਾ 001-604-751-1113