-ਲੱਖਾਂ ਦੀ ਗਿਣਤੀ ਵਿੱਚ ਆਪ ਮੁਹਾਰੇ ਪਹੁੰਚੀਆਂ ਸੰਗਤਾਂ ਦਾ ਆਇਆ ਹੜ੍ਹ-
-ਇਤਿਹਾਸ ਯਾਦ ਰੱਖਣ ਲਈ ਬਾਰ ਬਾਰ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ -ਬਾਬਾ ਹਰਨਾਮ ਸਿੰਘ ਖਾਲਸਾ।
-ਭਾਰਤੀ ਹਕੂਮਤ ਵੱਲੋਂ ਦਿੱਤੀ ਗਈ ਪੀੜ ਅੱਜ ਵੀ 40 ਸਾਲ ਬਾਅਦ ਸਿੱਖ ਹਿਰਦਿਆਂ ਵਿੱਚ ਕਾਇਮ ਹੈ- ਗਿਆਨੀ ਰਘਬੀਰ ਸਿੰਘ
ਚੌਂਕ ਮਹਿਤਾ 6 ਜੂਨ (ਜਗਦੀਸ਼ ਸਿੰਘ ਬਮਰਾਹ)-ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਰਹਿਨੁਮਾਈ ਹੇਠ ਦਮਦਮੀ ਟਕਸਾਲ ਦੇ ਹੈਡ ਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਜਥਾ ਭਿੰਡਰਾਂ ਵਿਖੇ ਜੂਨ 1984 ਨੂੰ ਵਾਪਰੇ ਤੀਸਰੇ ਘਲੂਘਾਰੇ ਦੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਬਾਬਾ 18 ਸਿੰਘ ਜਨਰਲ ਸੁਬੇਗ ਸਿੰਘ ਅਤੇ ਹੋਰ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭੁਝੰਗੀਆਂ ਦੀ ਪਵਿੱਤਰ ਯਾਦ ਵਿੱਚ ਅੱਜ 40ਵਾਂ ਸ਼ਹੀਦੀ ਸਮਾਗਮ ਕਰਵਾਇਆ ਗਿਆ ਇਹਨਾਂ ਸ਼ਹੀਦੀ ਸਮਾਗਮਾਂ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਤ ਸਮਾਜ ਦੇ ਮਹਾਂਪੁਰਸ਼ ਨਿਹੰਗ ਸਿੰਘ ਜਥੇਬੰਦੀਆਂ ਫੈਡਰੇਸ਼ਨ ਆਗੂ ਅਤੇ ਲੱਖਾਂ ਦੀ ਗਿਣਤੀ ਵਿੱਚ ਹੋਰ ਸੰਗਤਾਂ ਪਹੁੰਚੀਆਂ ਲੜੀਵਾਰ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਪੰਥ ਦੇ ਮਹਾਨ ਕੀਰਤਨੀਏ ਭਾਈ ਹਰਜੋਤ ਸਿੰਘ ਜਖਮੀ ਦੇ ਕੀਰਤਨੀ ਜਥੇ ਨੇ ਬੀਰ ਰਸ ਦੇ ਸ਼ਬਦਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਦਮਦਮੀ ਟਕਸਾਲ ਦੇ 35 ਸਾਜਾਂ ਦੇ ਕੀਰਤਨੀਏ ਭਾਈ ਸਤਨਾਮ ਸਿੰਘ ਦੇ ਜਥੇ ਅਤੇ ਭਾਈ ਗੁਰਲਾਲ ਸਿੰਘ ਦੇ ਜਥਿਆਂ ਨੇ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਇਆ। ਮੰਚ ਸੰਚਾਲਨ ਦੀ ਸੇਵਾ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ ਗਿਆਨੀ ਪਰਵਿੰਦਰ ਪਾਲ ਸਿੰਘ ਬੁੱਟਰ ਗਿਆਨੀ ਸਾਹਿਬ ਸਿੰਘ ਅਤੇ ਗਿਆਨੀ ਜੀਵਾ ਸਿੰਘ ਨੇ ਨਿਭਾਈ
ਇਸ ਮੌਕੇ ਸ੍ਰੀ ਮੁੱਖਵਾਕ ਦੀ ਕਥਾ ਸਰਵਣ ਕਰਾਉਂਦਿਆਂ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਇਤਿਹਾਸ ਬਣਾਉਣ ਲਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ ਅਤੇ ਉਸ ਇਤਿਹਾਸ ਦੀ ਯਾਦ ਤਾਜ਼ਾ ਯਯਯਰੱਖਣ ਲਈ ਬਾਰ ਬਾਰ ਕੁਰਬਾਨੀਆਂ ਦਾ ਇਤਿਹਾਸ ਦੁਹਰਾਉਣਾ ਪੈਂਦਾ ਹੈ ਕਿਉਂਕਿ ਜੇ ਇਤਿਹਾਸ ਦੁਹਰਾਇਆ ਨਾ ਜਾਵੇ ਤਾਂ ਕੌਮਾਂ ਕਮਜ਼ੋਰ ਹੋ ਕੇ ਜੁਲਮ ਸਹਿਣ ਲੱਗ ਪੈਂਦੀਆਂ ਹਨ। ਪਰ ਖਾਲਸਾ ਤਾਂ ਪੈਦਾ ਹੀ ਜੁਲਮ ਦੇ ਖਿਲਾਫ ਆਵਾਜ਼ ਉਠਾਉਣ ਵਾਸਤੇ ਹੋਇਆ ਹੈ। ਬੇਸ਼ੱਕ ਜਾਲਮ ਹਕੂਮਤ ਨੇ ਅੱਜ ਦੇ ਦਿਨ ਸ੍ਰੀ ਹਰਿਮੰਦਰ ਸਾਹਿਬ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੋਲੀਆਂ ਮਾਰ ਕੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾਂ ਦੇ ਗੋਲਿਆਂ ਨਾਲ ਉਡਾ ਕੇ ਸਮਝ ਲਿਆ ਸੀ ਕਿ ਅਸੀਂ ਸਿੱਖਾਂ ਦੀ ਗੈਰਤ ਨੂੰ ਖਤਮ ਕਰ ਦਿੱਤਾ ਹੈ, ਪਰ ਸਿਰਫ ਛੇ ਮਹੀਨੇ ਬਾਅਦ ਹੀ ਆਪਰੇਸ਼ਨ ਬਲਿਊ ਸਟਾਰ ਦੀ ਦੋਸ਼ੀ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨਾ ਹੀ ਗੋਲੀਆਂ ਦਾ ਨਿਸ਼ਾਨਾ ਬਣਨਾ ਪਿਆ। ਟਕਸਾਲ ਮੁਖੀ ਨੇ ਹੋਰ ਅੱਗੇ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਦੇ ਖਿਲਾਫ ਧਰਮੀ ਫੌਜੀਆਂ ਅਤੇ ਹੋਰ ਜਥੇਬੰਦੀਆਂ ਦੇ ਸਿੰਘਾਂ ਨੇ ਬਹੁਤ ਸ਼ਹੀਦੀਆਂ ਪ੍ਰਾਪਤ ਕੀਤੀਆਂ, ਲੰਮੀਆਂ ਜੇਲਾਂ ਕੱਟੀਆਂ ਅਤੇ ਅੱਜ ਵੀ ਬਹੁਤ ਸਾਰੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਭੁਗਤਣ ਤੋਂ ਬਾਅਦ ਵੀ ਜੇਲਾਂ ਅੰਦਰ ਬੈਠੇ ਹਨ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੀ ਰਿਹਾਈ ਲਈ ਸਾਂਝੇ ਤੌਰ ਤੇ ਕੋਈ ਵੱਡਾ ਹੰਭਲਾ ਮਾਰੀਏ।
ਸੰਤ ਭਿੰਡਰਾਂ ਵਾਲਿਆਂ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਸੰਤਾਂ ਨੇ ਇਸ਼ਾਰਾ ਕੀਤਾ ਸੀ ਕਿ ਜੇ ਉਹਨਾਂ ਨਾਲ ਕੋਈ ਭਾਣਾ ਵਰਤ ਜਾਂਦਾ ਹੈ ਤਾਂ ਦਮਦਮੀ ਟਕਸਾਲ ਮਹਿਤਾ ਵਿਖੇ ਮੇਰਾ ਇੱਕ ਸਹਿਜ ਪਾਠ ਜਾਂ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਦੇਣਾ। ਅਸੀਂ ਸਪਸ਼ਟ ਕਰਦੇ ਹਾਂ ਕਿ ਦਮਦਮੀ ਟਕਸਾਲ ਸ਼ਹੀਦਾਂ ਦੀ ਵਾਰਸ ਹੈ ਅਤੇ ਜੇ ਸੰਤ ਭਿੰਡਰਾਂ ਵਾਲਿਆਂ ਜਾਂ ਹੋਰ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਇੱਥੇ ਨਾ ਮਨਾਈਏ ਤਾਂ ਹੋਰ ਕਿੱਥੇ ਮਨਾਵਾਂਗੇ। ਉਹਨਾਂ ਕਿਹਾ ਕਿ ਜੂਨ 84 ਸਾਕੇ ਨੂੰ ਅਸੀਂ ਨਾ ਭੁੱਲੇ ਹਾਂ ਅਤੇ ਨਾ ਹੀ ਆਉਣ ਵਾਲੀਆਂ ਪੀੜੀਆਂ ਨੂੰ ਭੁੱਲਣ ਦੇਵਾਂਗੇ ਕਿਉਂਕਿ ਸ਼ਹੀਦਾਂ ਦੇ ਸਿਰਾਂ ਤੇ ਹੀ ਕੌਮਾਂ ਦੇ ਮਹਿਲ ਉਸਰਦੇ ਹਨ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸੰਗਤਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਜੋ ਪੀੜ 40 ਸਾਲ ਪਹਿਲਾਂ ਪੈਦਾ ਹੋਈ ਸੀ ਉਹ ਅੱਜ ਵੀ ਸਿੱਖ ਹਿਰਦਿਆਂ ਵਿੱਚ ਉਸੇ ਤਰ੍ਹਾਂ ਕਾਇਮ ਹੈ ।ਦੋ ਘੱਲੂਘਾਰੇ ਜੋ ਪਹਿਲਾਂ ਵਾਪਰੇ ਸਨ ਉਹਨਾਂ ਵਿੱਚ ਹਮਲਾਵਰ ਪਰਦੇਸੀ ਸਨ , ਪਰ ਤੀਸਰੇ ਘੱਲੂਘਾਰੇ ਵਿੱਚ ਹਮਲਾਵਰ ਕੋਈ ਬਾਹਰੋਂ ਨਹੀਂ ਸੀ ਆਇਆ ਬਲਕਿ ਹਿੰਦੁਸਤਾਨ ਦਾ ਹਾਕਮ ਸੀ ਜਿਸ ਨੂੰ ਆਜ਼ਾਦ ਕਰਾਉਣ ਵਾਸਤੇ ਪੰਜਾਬ ਦੇ ਲੋਕਾਂ ਨੇ 85% ਕੁਰਬਾਨੀਆਂ ਕੀਤੀਆਂ ਸਨ ।
ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਕਿਹਾ ਕਿ ਦਮਦਮੀ ਟਕਸਾਲ ਸ਼ਹੀਦਾਂ ਅਤੇ ਵਿਦਵਾਨਾਂ ਦੀ ਟਕਸਾਲ ਹੈ ਅਤੇ ਜਦੋਂ ਵੀ ਕਦੇ ਬੇਹੁਰਮਤੀਆਂ ਹੋਈਆਂ ਤਾਂ ਦਮਦਮੀ ਟਕਸਾਲ ਦੇ ਸਿੰਘਾਂ ਨੇ ਗੁਰਧਾਮਾਂ ਦੀ ਰੱਖਿਆ ਲਈ ਵੱਧ ਚੜ ਕੇ ਸ਼ਹਾਦਤਾਂ ਦਿੱਤੀਆਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦਮਦਮੀ ਟਕਸਾਲ ਦਾ ਖਜ਼ਾਨਾ ਅਮੋਲ ਹੈ ਜਿੱਥੇ ਇਹ ਵਿਦਵਾਨਾਂ ਦੀ ਟਕਸਾਲ ਹੈ ਓਥੇ ਗੁਰਮਤਿ ਦਾ ਐਨਸਾਈਕਲੋਪੀਡੀਆ ਵੀ ਹੈ ਅਤੇ ਸ਼ਹਾਦਤਾਂ ਦੇ ਪੱਖ ਤੋਂ ਵੀ ਦਮਦਮੀ ਟਕਸਾਲ ਦੇ ਤਿੰਨ ਮੁਖੀਆਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘਾਂ ਨੇ ਕੌਮ ਲਈ ਕੁਰਬਾਨੀਆਂ ਦੇ ਕੇ ਸ਼ਹੀਦਾਂ ਦੀ ਸਿਰਮੌਰ ਜਥੇਬੰਦੀ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ।
ਬਾਬਾ ਬੰਤਾ ਸਿੰਘ ਨੇ ਕਿਹਾ ਕਿ ਇੰਦਰਾ ਗਾਂਧੀ ਵਾਸਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅੱਤਵਾਦੀ ਹੋ ਸਕਦੇ ਹਨ ਪਰ ਸਾਡੀ ਕੌਮ ਦੇ ਉਹ ਨਾਇਕ ਹਨ ਅਤੇ ਇੰਦਰਾ ਗਾਂਧੀ ਸਾਡੇ ਵਾਸਤੇ ਰਾਵਣ ਹੈ।
ਪ੍ਰਸਿੱਧ ਵਿਦਵਾਨ ਡਾਕਟਰ ਹਰਭਜਨ ਸਿੰਘ ਨੇ ਬੋਲਦਿਆਂ ਕਿਹਾ ਕਿ ਸਿੱਖ ਕੌਮ ਅਤੇ ਯਹੂਦੀ ਕੌਮ ਦੋ ਹੀ ਕੌਮਾਂ ਹਨ ਜੋ ਗਿਆਨ ਅਭਿਲਾਸ਼ੀ ਹਨ ਅਤੇ ਸ਼ਬਦ ਗੁਰੂ ਦੀ ਪੂਜਾ ਕਰਦੀਆਂ ਹਨ ਅਸੀਂ ਨਾ ਰਾਸ਼ਟਰਵਾਦੀ ਹਾਂ ਨਾ ਰਾਸ਼ਟਰ ਵਿਰੋਧੀ ਹਾਂ ਉਹਨਾਂ ਕਿਹਾ ਕਿ 18ਵੀਂ ਸਦੀ ਦਾ ਸਿੱਖ ਇਤਿਹਾਸ ਸਲੇਬਸ ਵਿੱਚ ਸ਼ਾਮਿਲ ਕਰਕੇ ਬੱਚਿਆਂ ਨੂੰ ਜਰੂਰ ਪੜਾਉਣਾ ਚਾਹੀਦਾ ਹੈ ਉਹਨਾਂ ਹੋਰ ਕਿਹਾ ਕਿ ਸਿੱਖ ਆਜ਼ਾਦ ਹਨ ਇਸੇ ਲਈ ਹਕੂਮਤਾਂ ਨੂੰ ਰੜਕਦੇ ਹਨ ਕਿਉਂਕਿ ਹਕੂਮਤਾਂ ਨੂੰ ਸਿਰਫ ਗੁਲਾਮਾਂ ਦੀ ਲੋੜ ਹੁੰਦੀ ਹੈ।
ਮਨਜੀਤ ਸਿੰਘ ਜੀਕੇ ਨੇ ਬੋਲਦਿਆਂ ਕਿਹਾ ਕਿ ਇੰਦਰਾ ਗਾਂਧੀ ਨੇ ਸਿਰਫ ਵੋਟਾਂ ਲੈਣ ਖਾਤਰ ਇੱਕ ਮਸੌਦਾ ਤਿਆਰ ਕਰਕੇ ਆਪਰੇਸ਼ਨ ਬਲੂ ਸਟਾਰ ਦੀ ਤਿਆਰੀ ਕੀਤੀ ਅਤੇ ਫਿਰ ਇਹ ਕਹਿਰ ਢਾਇਆ ਸਾਡੀ ਕੌਮ ਨੂੰ ਕੋਈ ਨਹੀਂ ਮਾਰ ਸਕਦਾ ਪਰ ਆਪਸੀ ਫੁੱਟ ਸਾਡਾ ਬਹੁਤ ਨੁਕਸਾਨ ਕਰਦੀ ਹੈ।
ਜਿੰਦਾ ਸ਼ਹੀਦ ਜਥੇਦਾਰ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਕਿਹਾ ਕਿ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਬਹੁਤ ਮਿਹਨਤ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਸੰਪੂਰਨ ਕੀਤਾ ਹੈ ਜੋ ਕਿ ਬਹੁਤ ਵੱਡਾ ਕਾਰਜ ਹੈ ਅਤੇ ਮੈਂ ਉਹਨਾਂ ਨੂੰ ਇਸ ਕੰਮ ਲਈ ਵਧਾਈ ਦਿੰਦਾ ਹਾਂ।
ਸਰਦਾਰ ਕਰਨੈਲ ਸਿੰਘ ਪੰਜੋਲੀ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਦਮਦਮੀ ਟਕਸਾਲ ਵਿਦਵਾਨਾਂ ਦੀ ਟਕਸਾਲ ਹੈ ਅਤੇ ਇਸ ਨੇ ਵਿਦਵਾਨਾਂ ਦੇ ਨਾਲ ਨਾਲ ਮਹਾਨ ਸ਼ਹੀਦ ਵੀ ਪੈਦਾ ਕੀਤੇ ਹਨ।
ਸ਼ਹੀਦੀ ਸਮਾਗਮ ਵਿੱਚ ਪੁੱਜੇ ਸੰਤ ਮਹਾਂਪੁਰਸ਼ ਨਿਹੰਗ ਸਿੰਘ ਜਥੇਬੰਦੀਆਂ ਫੈਡਰੇਸ਼ਨ ਆਗੂ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਭਾਈ ਈਸ਼ਰ ਸਿੰਘ ਸਪੁੱਤਰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਸਿਰੋਪਾਓ ਦੇ ਕੇ ਉਹਨਾਂ ਦਾ ਸਤਿਕਾਰ ਕੀਤਾ ਗਿਆ।
ਸਮਾਗਮ ਵਿੱਚ ਪ੍ਰਮੁੱਖ ਤੌਰ ਤੇ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਬਾਬਾ ਮੇਜਰ ਸਿੰਘ ਵਾਂ, ਬਾਬਾ ਸੱਜਣ ਸਿੰਘ ਗੁਰੂ ਕੀ ਦੇਰ ਬਾਬਾ ਬੰਤਾ ਸਿੰਘ ਮੁੰਡਾ ਪਿੰਡ ਜਥੇਦਾਰ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਸਿੰਘ ਸਾਹਿਬ ਗਿਆਨੀ ਰਾਜਦੀਪ ਸਿ਼ੰਘ ਗਿਆਨੀ ਅਮਰਜੀਤ ਸਿੰਘ, ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਹਜੂਰ ਸਾਹਿਬ ਗਿਆਨੀ ਸੁਲਤਾਨ ਸਿੰਘ ਕੇਸਗੜ੍ਹ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਪਟਨਾ ਸਾਹਿਬ ਡਾਕਟਰ ਹਰਭਜਨ ਸਿੰਘਬਾਬਾ ਸਤਨਾਮ ਸਿੰਘ ਅਨੰਦਪੁਰ ਸਾਹਿਬ ਬਾਬਾ ਗੁਰਦੇਵ ਸਿੰਘ ਤਰਸਿੱਕੇ ਵਾਲੇ ਡਾ ਅਵਤਾਰ ਸਿੰਘ ਬੁੱਟਰ,ਪ੍ਰਿੰ ਹਰਸ਼ਦੀਪ ਸਿੰਘ,ਪ੍ਰਿੰ ਗੁਰਦੀਪ ਸਿੰਘ ਜਲਾਲ ਉਸਮਾ,ਜਥੇਦਾਰ ਕਸ਼ਮੀਰ ਸਿੰਘ ਬਰਿਆਰ,ਪ੍ਰਿੰ ਸੁਖਮੀਤ ਕੌਰ,ਪ੍ਰਿੰ ਹਰਜੀਤ ਕੌਰ,ਪ੍ਰਿੰ ਤੇਜਬੀਰ ਸਿੰਘ ਸੋਹਲ,ਰਮਨਬੀਰ ਸਿੰਘ ਲੱਧਾਮੁੰਡਾ,ਅੰਤਰਪ੍ਰੀਤ ਸਿੰਘ,ਭਾਈ ਕੁਲਵਿੰਦਰ ਵ ਸਿੰਘ ਬੱਬੇਹਾਲੀ, ਗੁਰਭੇਜ ਸਿੰਘ ਖਜਾਲਾ ਮੁੱਖ ਬੁਲਾਰਾ ਸੰਤ ਸਮਾਜ ਬਾਬਾ ਮੇਜਰ ਸਿੰਘ ਸਰੀਆਣਾ ਬਾਬਾ ਕੁੰਦਨ ਸਿੰਘ ਬਾਬਾ ਬੋਹੜ ਸਿੰਘ ਬਾਬਾ ਬੇਅੰਤ ਸਿੰਘ ਬਾਬਾ ਸੁਖਦੇਵ ਸਿੰਘ ਲੰਗਰਾਂ ਵਾਲੇ ਬਾਬਾ ਬੁੱਧ ਸਿੰਘ ਨਿੱਕੇ ਘੁੰਮਣ ਭਾਈ ਅਜੈਬ ਸਿੰਘ ਅਭਿਆਸੀ ਬਾਬਾ ਗੁਰਮੀਤ ਸਿੰਘ ਬਦੋਵਾਲ ਭਾਈ ਰਜਿੰਦਰ ਸਿੰਘ ਮਹਿਤਾ ਭਾਈ ਅਮਰਬੀਰ ਸਿੰਘ ਢੋਟ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਭਾਈ ਅਮਰਜੀਤ ਸਿੰਘ ਚਾਵਲਾ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਭਾਈ ਮਨਜੀਤ ਸਿੰਘ ਜੀਕੇ ਬਾਬਾ ਗੁਰਬਚਨ ਸਿੰਘ ਸੁਰ ਸਿੰਘ ਵਾਲਾ ਬਾਬਾ ਗੁਰਦਿਆਲ ਸਿੰਘ ਲੰਗੇਆਣਾ ਬਾਬਾ ਬਲਜੀਤ ਸਿੰਘ ਬਾਬਾ ਸ਼ਹੀਦ ਸਿੰਘ ਪਟਿਆਲਾ ਭਾਈ ਜੰਗ ਸਿੰਘ ਭਾਈ ਅਮਰਜੀਤ ਸਿੰਘ ਚਹੇੜੂ ਭਾਈ ਸੁਖਵਿੰਦਰ ਸਿੰਘ ਭਾਈ ਹਰਦਿਆਲ ਸਿੰਘ ਭਾਈ ਗੁਰਦੀਪ ਸਿੰਘ ਬਾਬਾ ਕੁਲਦੀਪ ਸਿੰਘ ਪਾਉਂਟਾ ਸਾਹਿਬ ਬਾਬਾ ਸੁਲੱਖਣ ਸਿੰਘ ਮੁਰਾਦਪੁਰ ਬਾਬਾ ਅਮਰੀਕ ਸਿੰਘ ਡੇਰਾ ਹਰ ਜੀ ਬਾਬਾ ਹਰਚਰਨ ਸਿੰਘ ਨਾਨਕਸਰ ਬਾਬਾ ਸੁਖਵਿੰਦਰ ਸਿੰਘ ਅਤੇ ਹੋਰ ਬੇਅੰਤ ਸੰਗਤਾਂ ਮੌਜੂਦ ਸਨ।
ਫੋਟੋ ਕੈਪਸ਼ਨ-ਦਮਦਮੀ ਟਕਸਾਲ ਮਹਿਤਾ ਵਿੱਖੇ ਤੀਸਰੇ ਘੱਲੂਘਾਰੇ ਦੀ 40ਵੀਂ ਵਰ੍ਹੇ-ਗੰਢ ਦੀਆਂ ਤਸਵੀਰਾਂ
ਤਸਵੀਰਾਂ -ਜਗਦੀਸ਼ ਸਿੰਘ ਬਮਰਾਹ
ਫਾਈਲ ਨੰਬਰ -06 ਬਮਰਾਹ01ਏ ਐਸ ਆਰ