Headlines

ਸਰੀ ਗੋਲੀਬਾਰੀ ਵਿਚ ਮਾਰੇ ਨੌਜਵਾਨ ਦੀ ਪਛਾਣ ਯੁਵਰਾਜ ਗੋਇਲ ਵਜੋਂ ਹੋਈ

ਸਰੀ ( ਦੇ ਪ੍ਰ ਬਿ)- ਬੀਤੀ 7 ਜੂਨ ਨੂੰ ਸਵੇਰੇ ਸਰੀ ਦੀ 164 ਸਟਰੀਟ ਤੇ 900 ਬਲਾਕ ਤੇ ਗੋਲੀਬਾਰੀ ਦੌਰਾਨ ਮਾਰੇ ਗਏ ਨੌਜਵਾਨ ਦੀ ਪਛਾਣ  28 ਸਾਲਾ ਯੁਵਰਾਜ ਗੋਇਲ ਵਜੋ ਹੋਈ ਹੈ।ਉਹ ਪੰਜਾਬ ਦੇ ਸ਼ਹਿਰ ਲੁਧਿਆਣਾ ਨਾਲ ਸਬੰਧਿਤ ਸੀ।
ਪੁਲਿਸ ਵਲੋਂ ਇਸ ਗੋਲੀਬਾਰੀ ਦੀ ਘਟਨਾ ਪਿੱਛੋਂ 4 ਸ਼ੱਕੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਹਨਾਂ ਦੀ ਪਛਾਣ ਮਨਵੀਰ ਬਸਰਾਮ (23), ਸਾਹਿਬ ਬਸਰਾ (20) ਅਤੇ 23 ਸਾਲਾ ਹਰਕੀਰਤ ਝੁੱਟੀ ਦੇ ਨਾਲ-ਨਾਲ ਓਨਟਾਰੀਓ ਦੇ ਕੇਲੋਨ ਫਰੈਂਕੋਇਸ (20) ਵਜੋ ਹੋਈ ਤੇ ਉਹਨਾਂ ਖਿਲਾਫ  ਫਸਟ ਡਿਗਰੀ ਕਤਲ ਦੇ ਦੋਸ਼ ਲਗਾਏ ਗਏ ਹਨ। ।
ਪੁਲਿਸ ਨੂੰ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ 164 ਸਟਰੀਟ ਦੇ 900-ਬਲਾਕ ਵਿੱਚ ਗੋਲੀਬਾਰੀ ਦੀ ਸੂਚਨਾ ਮਿਲੀ ਸੀ ਜਦੋਂ ਪੁਲਿਸ ਅਧਿਕਾਰੀ ਘਟਨਾ ਸਥਾਨ ਤੇ ਪੁੱਜੇ ਤਾਂ ਯੁਵਰਾਜ ਗੋਇਲ ਨੂੰ ਮ੍ਰਿਤਕ ਪਾਇਆ ਗਿਆ । ਥੋੜ੍ਹੀ ਦੇਰ ਬਾਅਦ, ਸਰੀ ਦੀ ਮੈਕਮਿਲਨ ਰੋਡ ਦੇ 18500-ਬਲਾਕ ਵਿੱਚ ਇੱਕ ਵਾਹਨ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਪੁਲਿਸ ਨੇ ਬਾਦ ਵਿਚ ਚਾਰ ਸ਼ੱਕੀਆਂ ਨੂੰ  ਗ੍ਰਿਫਤਾਰ ਕਰ ਲਿਆ ਸੀ।
“ਹਾਲਾਂਕਿ ਸ਼ੁਰੂਆਤੀ ਸਬੂਤ ਇਹ ਸੰਕੇਤ ਦਿੰਦੇ ਹਨ ਕਿ ਇਹ ਇੱਕ ਮਿੱਥਕੇ ਕੀਤੀ ਗੋਲੀਬਾਰੀ ਸੀ, ਫਿਰ ਵੀ ਜਾਂਚਕਰਤਾ ਇਸ ਕਾਰਨ ਦਾ ਪਤਾ ਲਗਾਉਣ ਲਈ ਕੰਮ ਕਰ ਰਹੇ ਹਨ ਕਿ ਯੁਵਰਾਜ ਗੋਇਲ, ਜਿਸਦਾ ਕੋਈ ਪੁਲਿਸ ਰਿਕਾਰਡ ਨਹੀ ਸੀ, ਦੀ ਹੱਤਿਆ ਕਿਉਂ ਕੀਤੀ ਗਈ।