Headlines

 ਸ੍ਰੀ ਗੁਰੂ ਅਰਜਨ ਦੇਵ ਜੀ ਦੇ 418 ਸਾਲਾ ਸ਼ਹੀਦੀ ਪੁਰਬ ‘ਤੇ ਵਿਸ਼ੇਸ਼  

ਲੇਖਕ: ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ, ਛੇਹਰਟਾ)9988066466 —–

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਿੱਖ ਧਰਮ ਵਿੱਚ ਸ਼ਹੀਦਾਂ ਦੇ ਸਿਰਤਾਜ ਹੋਣ ਦਾ ਮਾਣ ਹਾਸਲ ਹੈ । ਆਪ ਜੀ ਨੂੰ ਸਮੇਂ ਦੀ ਜ਼ਾਲਮ ਸਰਕਾਰ ਨੇ ਲਾਹੌਰ ਵਿਖੇ ਜੇਠ ਸੁਦੀ 4 ਸੰਮਤ 1663 ਬਿਕ੍ਰਮੀ ਮੁਤਾਬਕ 30 ਮਈ 1606 ਈ: ਨੂੰ ਬਹੁਤ ਹੀ ਅਣ-ਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ । ਪੰਚਮ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਕਾਰਣ ਦਾ ਮੁੱਢ ਆਪ ਜੀ ਦੇ ਘਰ ਵਿੱਚੋਂ ਹੀ ਬੱਝਾ ਸੀ ।  ਪੰਚਮ ਪਾਤਸ਼ਾਹ ਜੀ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ । ਆਪ ਜੀ ਦੇ ਦੋ ਵੱਡੇ ਭਰਾ ਸਨ -ਸ੍ਰੀ ਪਿਰਥੀ ਚੰਦ ਜੀ ਤੇ ਸ੍ਰੀ ਮਹਾਦੇਵ ਜੀ । ਸ੍ਰੀ ਮਹਾਂਦੇਵ ਜੀ ਆਪਣੀ ਮਸਤੀ ਵਿੱਚ ਰਹਿੰਦੇ ਹੋਏ ਸੰਸਾਰੀ ਕਾਰਾਂ-ਵਿਹਾਰਾਂ ਵਿੱਚ ਘੱਟ ਹੀ ਦਖਲ ਅੰਦਾਜੀ ਦੇਂਦੇ ਸਨ ਪਰ ਸ੍ਰੀ ਪਿਰਥੀ ਚੰਦ ਜੀ ਦੀ ਬਿਰਤੀ ਹੰਕਾਰੀ ਤੇ ਚਤੁਰਾਈ ਵਾਲੀ ਸੀ ਜਿਸ ਨੂੰ ਚੌਥੇ ਪਾਤਸ਼ਾਹ ਜੀ ਸਿਖੀ ਸਿਧਾਂਤਾਂ ਦੇ ਉਲਟ ਸਮਝਦੇ ਸਨ । ਸਿਖੀ ਦੇ ਬੂਟੇ ਦਾ ਪਰਚਾਰ ਤੇ ਪਸਾਰ ਕਰਨ ਲਈ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਛੋਟੇ ਸਪੁੱਤਰ ਸ੍ਰੀ ਅਰਜਨ ਦੇਵ ਨੂੰ ਯੋਗ ਸਮਝਦੇ ਹੋਏ ਗੁਰਤਾਗੱਦੀ ਸੌਂਪਕੇ ਛੇਤੀ ਹੀ ਜੋਤੀ ਜੋਤ ਸਮਾ ਗਏ ਸਨ । ਜਦ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਚਵੇਂ ਗੁਰੂ ਬਣੇ ਤਾਂ ਓਸ ਸਮੇਂ ਤੋਂ ਵੱਡੇ ਭਰਾ ਸ੍ਰੀ ਪਿਰਥੀ ਚੰਦ ਨੇ ਪੰਚਮ ਗੁਰੂ ਜੀ ਪਾਸੋਂ ਗੁਰਤਾਗੱਦੀ ਹਾਸਲ ਕਰਨ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤਣੇ ਆਰੰਭ ਕਰ ਦਿੱਤੇ ਸਨ ਜੋ ਬਾਅਦ ਵਿੱਚ ਗੁਰੂ ਜੀ ਦੀ ਸ਼ਹੀਦੀ ਦੇ ਹੋਰ ਕਾਰਣਾ ਵਿੱਚ ਇੱਕ ਕਾਰਣ ਵੀ ਬਣੇ । ਪੰਚਮ ਪਾਤਸ਼ਾਹ ਦੀ ਸਿੱਖ ਧਰਮ ਨੂੰ ਪਰਫੁੱਲਤ ਕਰਨ ਲਈ ਏਡੇ ਵੱਡੇ ਕਾਰਜ ਕੀਤੇ ਜੋ ਆਪ ਜੀ ਦੀ ਸ਼ਹੀਦੀ ਦੇ ਕਾਰਣਾ ‘ਚੋ ਪਰਮੁੱਖ ਬਣੇ । ਇਤਿਹਾਸਕਾਰਾਂ ਨੇ ਆਪ ਜੀ ਦੀ ਸ਼ਹੀਦੀ ਹੋਣ ਦੇ ਜੋ ਪਰਮੁੱਖ ਕਾਰਣ ਦੱਸੇ ਹਨ ਉਨ੍ਹਾਂ ਕਾਰਣਾਂ ਨੂੰ ਦਾਸ ਲੇਖਕ ਵਲੋਂ ਹੇਠ ਲਿਖੀ ਧਾਰਮਿਕ ਕਵਿਤਾ ਵਿੱਚ ਦੱਸਣ ਦਾ ਯਤਨ ਕੀਤਾ ਗਿਆ ਹੈ ।

(1)-ਪਿਤਾ ਸੀ ਰਾਮਦਾਸ ਗੁਰ ਚੌਥਾ, ਮਾਤਾ ਸੀ ਬੀਬੀ ਭਾਨੀ।  ਜਬਰ ਜੁਲਮ ਦੀ ਨੀਂਹ ਪੁੱਟਣ ਲਈ, ਦਿਤੀ ਸੀ ਕੁਰਬਾਨੀ।

ਤੇਰਾ ਕੀਆ ਮੀਠਾ ਲਾਗੈ, ਮਨ ‘ਚ ਲਿਆ ਧਾਰ ਸੀ।

ਤੱਤੀ ਤੱਵੀ ‘ਤੇ ਪੰਜਵੇਂ ਸਤਿਗੁਰ, ਬੈਠੇ ਚੌਂਕੜਾ ਮਾਰ ਸੀ।                                            ਤੱਤੀ ਤੱਵੀ ‘ਤੇ………।                            (2)-ਚੰਦੂ ਨੇ ਜਹਾਂਗੀਰ ਦੇ ਤਾਂਈਂ, ਊਂਝਾਂ ਲਾ ਭੜਕਾਇਆ ਸੀ।                                  ਖੁਸਰੋ ਬਾਗੀ ਤਾਂਈਂ ਇਨ੍ਹਾਂ, ਜਿੱਤ ਦਾ ਟਿੱਕਾ ਲਾਇਆ ਸੀ।                                      ਹਰਗੋਬਿੰਦ ਦਾ ਮੰਗਣਾ ਟੁੱਟਣ ‘ਤੇ, ਚੰਦੂ ਖਾਂਦਾ ਖਾਰ ਸੀ।                                            ਤੱਤੀ ਤੱਵੀ ‘ਤੇ ………..।                          (3)-ਵੱਡਾ ਭਾਈ ਪ੍ਰਿਥੀਚੰਦ ਜੀ, ਗੱਦੀ ਲੈਣੀ ਚਾਹੁੰਦਾ ਸੀ।                                    ਈਰਖਾ ਦੇ ਵਿਚ ਸੜ੍ਹੇ ਬ੍ਹਲੇ ਨੂੰ, ਭਰਾ ਨਾ ਗੱਦੀ ‘ਤੇ ਭਾਉਂਦਾ ਸੀ।                              ਭਾਈਚਾਰੇ ਦੀ ਨਹੀਂ ਸੀ ਮੰਨਦਾ, ਦੋਖੀਆਂ ਦਾ ਬਣਿਆ ਯਾਰ ਸੀ।                                ਤੱਤੀ ਤੱਵੀ ‘ਤੇ………..।                            (4)-ਓਧਰ ਅਹਿਮਦ ਸ਼ੇਖ ਸਰਹੰਦੀ, ਜਹਾਂਗੀਰ ਨੂੰ ਚੁੱਕ ਰਿਹਾ।                                      ਮੁੱਗਲਾਂ ਦੀ ਹਕੂਮਤ ਅੰਦਰ, ਅਰਜਨ ਕਾਫਰ ਬੁੱਕ ਰਿਹਾ।                                            ਮੁਸਲਮਾਨ ਵੀ ਸੇਵਕ ਬਣ ਗਏ, ਹਿੰਦੂ ਤਾਂ ਬੇਸ਼ੁਮਾਰ ਸੀ।                                        ਤੱਤੀ ਤੱਵੀ ‘ਤੇ ………।                            (5)-ਕੱਟੜ ਬਾਦਸ਼ਾਹ ਜਹਾਂਗੀਰ ਦੀ, ਸਵੈ-ਜੀਵਨੀ ਬੋਲੀ ਸੀ।                                  ਦੁਕਾਨੇ-ਬਾਤਲ ਬੰਦ ਕਰ ਦਿਆਂ, ਗੁਰੂ ਅਰਜਨ ਜੋ ਖੋਲ੍ਹੀ ਸੀ।                                        ਹੁਕਮ ਚਾੜ੍ਹਤਾ ਮੁਰਤਜਾ ਖਾਂਨ ਨੂੰ, ਦੋਵੋ ਗੁਰੂ ਨੂੰ ਮਾਰ ਜੀ।                                            ਤੱਤੀ ਤੱਵੀ ‘ਤੇ………..।                          (6)-ਥਾਂ ਥਾਂ ਸਿੱਖੀ ਦੇ ਝੰਡੇ ਝੁੱਲਣ, ਨਵਾਂ ਗ੍ਰੰਥ ਬਣਾਇਆ ਏ।                                      ਮੀਆਂ ਮੀਰ ਅਤੇ ਰੱਬ ਦੇ ਬੰਦਿਆਂ ਨੂੰ, ਮਗਰ ਇਨ੍ਹਾ ਨੇ ਲਾਇਆ ਏ।                              ਕਈਆਂ ਨਗਰਾਂ ਦੇ ਮੋਹੜੇ ਗੱਡ ਕੇ, ਰਹੇ ਨੇ ਸਿੱਖੀ ਪਸਾਰ ਜੀ।                                  ਤੱਤੀ ਤੱਵੀ ‘ਤੇ ……….।                          (7)-ਨਾ ਆਪ ਨੂੰ ਹਿੰਦੂ ਸਦਾਉਂਦੇਂ, ਨਾ ਮੁਸਲਮਾਨ ਕਹਾਉਂਦੇ ਨੇ।                          ਸਰਬ ਸ਼ਕਤੀ ਦਾ ਮਾਲਕ ਇਕੋ, ਸਭ ਨੂੰ ਸਬਕ ਪੜਾਉਂਦੇ ਨੇ।                                          ਵੱਧਦੇ ਜਾਂਦੇ ਨਿਆਰੇਪਣ ਨੂੰ, ਕਰ ਦੇਵੋ ਤਾਰ ਤਾਰ ਜੀ।                                            ਤੱਤੀ ਤੱਵੀ ‘ਤੇ ……..।                            (8)-ਲਾਹੌਰ ਲਿਜਾਕੇ ਪੰਚਮ ਤਾਂਈਂ, ਉੱਬਲਦੀ ਦੇਗ ‘ਚ ਉਬਾਲਿਆ ਸੀ।                          ਸੜ੍ਹਦੀ ਲੋਹ ‘ਤੇ ਫਿਰ ਬਿਠਾਕੇ, ਤੱਤੀ ਰੇਤ ਨੂੰ, ਸੀਸ ‘ਚ ਉਛਾਲਿਆ ਸੀ।                        ਰਾਵੀ ਲਿਜਾਕੇ ਗਰਮ ਬਦਨ ਨੂੰ, ਦਿੱਤਾ ਜਲ ਵਿਚ ਤਾਰ ਸੀ।                                      ਤੱਤੀ ਤੱਵੀ ‘ਤੇ ਪੰਜਵੇਂ ਸਤਿਗੁਰ, ਬੈਠੇ ਚੋਂਕੜਾ ਮਾਰ ਸੀ।

Leave a Reply

Your email address will not be published. Required fields are marked *