Headlines

ਸਰੀ ਵਿਚ ਐਕਸਪ੍ਰੈਸ ਪ੍ਰਿੰਟ ਐਂਡ ਸਾਈਨ ਦੀ ਸ਼ਾਨਦਾਰ ਗਰੈਂਡ ਓਪਨਿੰਗ

ਸਰੀ (ਮਲਕੀਤ ਸਿੰਘ)- ਉਘੇ ਰੀਐਲਟਰ ਤੇ ਸਮਾਜਿਕ ਕਾਰਕੁੰਨ ਵਿਸ਼ਵਦੀਪ ਸਿੰਘ ਪਰੈਟੀ ਰਸੂਲਪੁਰ ਤੇ ਰਾਜ ਸੰਧੂ ਦੇ ਪ੍ਰ੍ਬੰਧਾਂ ਹੇਠ ਸਰੀ ਦੀ 13049, 76 ਐਵਨਿਊ ਵਿਖੇ ਵਾਈ ਪੀ ਏ ਰੀਐਲਟੀ ਆਫਿਸ ਵਾਲੀ ਬਿਲਡਿੰਗ ਵਿਚ ਐਕਸਪ੍ਰੈਸ ਪ੍ਰਿੰਟ ਐਂਡ ਸਾਈਨ ਦੀ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ। ਇਸ ਮੌਕੇ ਰਿਬਨ ਕੱਟਣ ਦੀ ਰਸਮ ਸਾਂਝੇ ਰੂਪ ਵਿਚ ਕੌਂਸਲਰ ਲਿੰਡਾ ਐਨਿਸ, ਕੌਂਸਲਰ ਮਨਦੀਪ ਨਾਗਰਾ, ਬੀ ਸੀ ਮਨਿਸਟਰ ਜਗਰੂਪ ਬਰਾੜ, ਐਮ ਪੀ ਸੁੱਖ ਧਾਲੀਵਾਲ, ਸਾਬਕਾ ਐਮ ਪੀ ਜਸਬੀਰ ਸੰਧੂ ਵਲੋਂ ਕੀਤੀ ਗਈ। ਇਸ ਮੌਕੇ ਸ਼ਹਿਰ ਦੀਆਂ ਕਈ ਉਘੀਆਂ ਹਸਤੀਆਂ ਅਤੇ ਮਹਿਮਾਨਾਂ ਨੇ ਹਾਜ਼ਰੀ ਭਰੀ ਤੇ ਨਵੇਂ ਕਾਰੋਬਾਰ ਲਈ ਸ਼ੁਭਕਾਮਨਾਵਾਂ ਦਿੱਤੀਆਂ। ਹੋਰਨਾਂ ਤੋਂ ਇਲਾਵਾ ਉਘੇ ਕਬੱਡੀ ਪ੍ਰੋਮੋਟਰ ਇੰਦਰਜੀਤ ਰੋਮੀ, ਸੁਖਪਾਲ ਸੰਧੂ,  ਸੁੱਚਾ ਸਿੰਘ ਪੱਡਾ, ਕ੍ਰਿਪਾਲ ਮਾਂਗਟ, ਸੁਰਿੰਦਰਪਾਲ ਸੀ ਆਰ, ਜਤਿੰਦਰ ਕੋਹਲੀ, ਸੁਖਵਿੰਦਰ ਸਿੰਘ ਚੋਹਲਾ ਸੰਪਾਦਕ ਦੇਸ ਪ੍ਰਦੇਸ ਟਾਈਮਜ਼ ਨੇ ਪ੍ਰਬੰਧਕਾਂ ਨੂੰ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਵਧਾਈਆਂ ਦਿੱਤੀਆਂ। ਇਸ ਮੌਕੇ  ਪਰੈਟੀ ਰਸੂਲਪੁਰ ਨੇ ਦੇਸ ਪ੍ਰਦੇਸ ਟਾਈਮਜ਼ ਨੂੰ ਦੱਸਿਆ ਕਿ ਐਕਸਪ੍ਰੈਸ ਪ੍ਰਿੰਟ ਉਪਰ ਹਰ ਤਰਾਂ ਦੀ ਵਪਾਰਕ ਛਪਾਈ ਦੇ ਨਾਲ ਬਿਜਨੈਸ ਕਾਰਡ, ਗਰੀਟਿੰਗ ਕਾਰਡ, ਫਲਾਇਰ, ਬਰੋਸ਼ਰ, ਪੈਂਫਲੈਟ ਦੀ ਛਪਾਈ ਤੋਂ ਇਲਾਵਾ ਸਾਈਨ ਬੋਰਡ ਅਤੇ ਹੋਰ ਇਸ਼ਤਿਹਾਰਬਾਜ਼ੀ ਵਾਲੀ ਪ੍ਰਿੰਟਿੰਗ ਦਾ ਪ੍ਰਬੰਧ ਹੈ। ਜਿਸ ਵਿਚ ਗਾਹਕਾਂ ਨੂੰ ਬਾਜ਼ਾਰ ਨਾਲੋਂ ਕਫਾਇਤੀ ਦਰਾਂ ਉਪਰ ਵਧੀਆ ਤੇ ਸਮੇਂ ਸਿਰ ਕੰਮ ਕਰਕੇ ਦੇਣ ਦੀ ਗਾਰੰਟੀ ਹੋਵੇਗੀ।

ਉਹਨਾਂ ਇਸ ਮੌਕੇ ਪੁੱਜੇ ਮਹਿਮਾਨਾਂ ਤੇ ਪ੍ਰਮੁੱਖ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਮਹਿਮਾਨਾਂ ਲਈ ਚਾਹ-ਪਾਣੀ ਤੇ ਖਾਣ-ਪੀਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।

 

 

Leave a Reply

Your email address will not be published. Required fields are marked *