Headlines

ਸਰੀ ਵਿਚ ਲੰਡੀ ਜੀਪ ਦੀ ਗੇੜੀ….

ਸਰੀ ( ਦੇ ਪ੍ਰ ਬਿ)- ਕਹਿੰਦੇ ਨੇ ਸ਼ੌਕ ਦਾ ਕੋਈ ਮੁੱਲ ਨਹੀਂ। ਕੈੈਨੇਡਾ ਵਸਦੇ ਪੰਜਾਬੀ ਜਿਥੇ ਮਿਹਨਤ ਮਸ਼ੱਕਤ ਕਰਦਿਆਂ ਆਪਣੇ ਕਾਰੋਬਾਰਾਂ ਵਿਚ ਬੁਲੰਦੀਆਂ ਛੂਹਦਿਆਂ ਕਿਸੇ ਤੋਂ ਪਿੱਛੇ ਨਹੀ ਉਥੇ ਆਪਣੇ ਸ਼ੌਕ ਦੀ ਪੂਰਤੀ ਕਰਦਿਆਂ ਪੰਜਾਬ ਦੀ ਸਰਦਾਰੀ ਵਾਲੀ ਫੀਲਿੰਗ ਵੀ ਨਹੀਂ ਭੁਲਦੇ। ਸਰੀ ਦੇ ਉਘੇ ਕਾਰੋਬਾਰੀ ਤੇ ਤਾਜ ਕਨਵੈਨਸ਼ਨ ਸੈਂਟਰ ਦੇ ਮਾਲਕ ਕੁਲਤਾਰ ਸਿੰਘ ਥਿਆੜਾ ਨੇ ਹੁਣੇ ਜਿਹੇ ਪੰਜਾਬ ਤੋਂ ਲੰਡੀ ਜੀਪ ਬਣਾਕੇ ਇਥੇ ਇੰਪੋਰਟ ਕੀਤੀ ਹੈ। ਉਹਨਾਂ ਨੂੰ ਪੰਜਾਬ ਵਿਚ ਜੀਪ ਬਣਵਾਉਣ ਲਈ ਭਾਵੇਂ  ਕੋਈ ਮੁਸ਼ਕਲ ਪੇਸ਼ ਨਹੀਂ ਆਈ ਪਰ ਇਥੇ ਕੈਨੇਡਾ ਵਿਚ ਲਿਆਕੇ ਆਈ ਸੀ ਬੀ ਸੀ ਨਾਲ ਰਜਿਸਟਰਡ ਕਰਵਾਉਣ ਲਈ ਕਾਫੀ ਮੁਸ਼ਕਲਾਂ ਚੋ ਗੁਜ਼ਰਨਾ ਪਿਆ ਹੈ। ਪੰਜਾਬ ਵਿਚ ਲੱਗਪਗ ਸਾਢੇ 5 ਲੱਖ ਦੀ ਲਾਗਤ ਨਾਲ ਤਿਆਰ ਕਰਵਾਈ ਆਪਣੀ ਨਵੀਂ ਜੀਪ ਨਾਲ ਤਸਵੀਰ ਖਿਚਵਾਉਂਦਿਆਂ  ਉਹਨਾਂ ਦੇਸ ਪ੍ਰਦੇਸ ਨੂੰ ਦੱਸਿਆ ਕਿ ਭਾਵੇਂ ਆਈ ਸੀ ਬੀ ਸੀ ਦੇ ਸੁਰੱਖਿਆ ਮਾਪਦੰਡਾਂ ਤੇ ਪੂਰਾ ਉਤਰਨ ਤੇ ਰਜਿਸਟਰਡ ਕਰਵਾਉਣ ਲਈ ਉਹਨਾਂ ਨੂੰ ਕਾਫੀ ਤਰੱਦਦ ਕਰਨਾ ਪਿਆ ਹੈ ਪਰ ਸ਼ਹਿਰ ਵਿਚ ਖੁੱਲੀ ਜੀਪ ਉਪਰ ਗੇੜਾ ਲਗਾਉਣ ਦਾ ਸਵਾਦ ਸਾਰੀਆਂ ਮੁਸ਼ਕਲਾਂ ਨੂੰ ਭੁਲਾ ਦਿੰਦਾ ਹੈ।