ਸਰੀ- ਉਘੇ ਬਿਜਨੈਸਮੈਨ ਏ ਵੰਨ ਟਰੱਸ ਦੇ ਐਮ ਡੀ ਪ੍ਰਭਦੇਵ ਸਿੰਘ ਸਾਬੀ ਖਹਿਰਾ ਅਤੇ ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਂਵਾਲੀਆ ਦੇ ਭਤੀਜੇ ਤੇ ਸ ਅਜਮੇਰ ਸਿੰਘ ਖਾਲਸਾ ਦੇ ਨੌਜਵਾਨ ਸਪੁੱਤਰ ਜਸਮੇਰ ਸਿੰਘ ਖਹਿਰਾ ਜਿਸਦੀ ਪਿਛਲੇ ਦਿਨੀਂ ਅਚਾਨਕ ਇਕ ਹਾਦਸੇ ਦੌਰਾਨ ਮੌਤ ਹੋ ਗਈ ਸੀ, ਦੀ ਮ੍ਰਿਤਕ ਦੇਹ ਨੂੰ ਆਖਰੀ ਦਰਸ਼ਨਾਂ ਲਈ ਵੈਲੀ ਵਿਊ ਫਿਊਨਰਲ ਹੋਮ 14644-72 ਐਵਨਿਊ ਸਰੀ ਵਿਖੇ ਮਿਤੀ 16 ਜੂਨ ਦਿਨ ਐਤਵਾਰ ਨੂੰ ਸ਼ਾਮੀ 4 ਵਜੇ ਰੱਖਿਆ ਜਾਵੇਗਾ। ਇਸ ਉਪਰੰਤ ਭੋਗ ਤੇ ਅਰਦਾਸ ਦਰਬਾਰ ਸ੍ਰੀ ਗੁਰੂ ਗਰੰਥ ਸਾਹਿਬ 8820-168 ਸਟਰੀਟ ਵਿਖੇ ਸ਼ਾਮ 5.30 ਵਜੇ ਹੋਵੇਗੀ। ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਪੰਜਾਬ ਵਿਚ ਉਹਨਾਂ ਦੇ ਜੱਦੀ ਪਿੰਡ ਮਲਸੀਆਂ ਵਿਖੇ ਕੀਤਾ ਜਾਵੇਗਾ।