Headlines

ਸਿੱਖ ਕੌਮ ਦੇ ਸ਼ਹੀਦਾਂ ਦੀ ਯਾਦ ਚ 41 ਦਿਨਾਂ ਤੋਂ ਸੜਕ ਦੇ ਕੰਢੇ ਤੇ ਲਗਾਇਆ ਲੰਗਰ

*ਕੌਮ ਦੇ ਸ਼ਾਨਾਮੱਤੇ ਇਤਿਹਾਸ ਤੋਂ ਦੂਸਰੀਆਂ ਕਮਿਊਨਿਟੀਆਂ ਦੇ ਲੋਕਾਂ ਨੂੰ ਇਸ ਨਿਵੇਕਲੇ ਤਰੀਕੇ ਨਾਲ ਜਾਣੂ ਕਰਵਾਉਣ ਲਈ ਕੁਵੈਂਟਰੀ ਦੇ ਗੁਰੂ ਘਰ ਦੀ ਇੰਗਲੈਂਡ ਦੇ ਮੀਡੀਏ  ਚਰਚਾ –
*ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਕੁਲਵਿੰਦਰ ਸਿੰਘ ਨੇ ਬੇਰੋਜ਼ਗਾਰ ਅਤੇ ਲੌੜਵੰਦ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੀ ਹਰੇਕ ਤਰ੍ਹਾਂ ਦੀ ਮੱਦਦ ਕਰਨ ਦਾ ਕੀਤਾ ਐਲਾਨ
ਲੈਸਟਰ (ਇੰਗਲੈਂਡ),13 ਜੂਨ (ਸੁਖਜਿੰਦਰ ਸਿੰਘ ਢੱਡੇ)-ਸਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਸਮੇਤ ਸਿੱਖ ਕੌਮ ਦੇ ਸਮੂਹ ਸ਼ਹੀਦਾਂ ਦੀ ਯਾਦ ਚ ਇੰਗਲੈਂਡ ਦੇ ਸ਼ਹਿਰ ਕੁਵੈਂਟਰੀ ਦੇ ਗੁਰਦੁਆਰਾ ਬਾਬਾ ਵਡਭਾਗ ਸਿੰਘ ਜੀ ਦੇ ਮੁੱਖ ਸੇਵਾਦਾਰ ਬਾਬਾ ਕੁਲਵਿੰਦਰ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੇ ਬਾਹਰ ਸੜਕ ਦੇ ਕੰਢੇ ਤੇ ਖੁੱਲ੍ਹੀ ਜਗ੍ਹਾ ਤੇ ਲਗਾਤਾਰ 41 ਦਿਨਾਂ ਤੋਂ ਵੱਖ ਵੱਖ ਪਕਵਾਨਾਂ ਦਾ ਲੰਗਰ ਲਗਾ ਕੇ ਵੱਖ ਵੱਖ ਭਾਈਚਾਰੇ ਅਤੇ ਕਮਿਊਨਿਟੀਆਂ ਦੇ ਲੋਕਾਂ ਚ ਵਰਤਾ ਕੇ ਵੱਖ ਵੱਖ ਭਾਈਚਾਰੇ ਅਤੇ ਕਮਿਊਨਿਟੀਆਂ ਦੇ ਲੋਕਾਂ ਨੂੰ ਸਿੱਖ ਕੌਮ ਦੇ ਸ਼ਾਨਾਮੱਤੇ ਅਤੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਨਿਵੇਕਲੇ ਅਤੇ ਸ਼ਲਾਘਾਯੋਗ ਤਰੀਕੇ ਨਾਲ ਸਿੱਖ ਕੌਮ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਉਪਰਾਲਾ ਕੀਤੇ ਜਾਣ ਕਰਕੇ ਸਮੁੱਚੇ ਇੰਗਲੈਂਡ ਅਤੇ ਯੂਰਪ ਭਰ ਚ ਇਸ ਗੁਰੂ ਘਰ ਦੀ ਚਰਚਾ ਹੋ ਰਹੀ ਹੈ।ਇਸ ਸਬੰਧੀ ਅਜੀਤ ਵੱਲੋਂ ਗੁਰਦੁਆਰਾ ਬਾਬਾ ਵਡਭਾਗ ਸਿੰਘ ਜੀ ਕੁਵੈਂਟਰੀ ਵਿਖੇ ਜਾ ਕੇ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਬਾਬਾ ਕੁਲਵਿੰਦਰ ਸਿੰਘ ਨਾਲ ਕੀਤੀ ਗਈ ਵਿਸ਼ੇਸ਼ ਗੱਲਬਾਤ ਦੌਰਾਨ ਬਾਬਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਇਸ ਉਪਰਾਲੇ ਨਾਲ ਜਿੱਥੇ ਵੱਖ ਵੱਖ ਭਾਈਚਾਰੇ ਅਤੇ ਕਮਿਊਨਿਟੀਆਂ ਦੇ ਲੌੜਵੰਦ ਲੋਕਾਂ ਨੂੰ ਪੇਟ ਭਰਨ ਲਈ ਭੌਜਨ ਮਿਲ ਰਿਹਾ ਹੈ, ਉਥੇ ਸਿੰਖ ਕੌਮ ਦੇ ਸ਼ਾਨਾਮੱਤੇ ਅਤੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਬਾਬਾ ਕੁਲਵਿੰਦਰ ਸਿੰਘ ਨੇ ਪੰਜਾਬ ਸਮੇਤ ਵੱਖ ਵੱਖ ਸੂਬਿਆਂ ਤੋਂ ਇੰਗਲੈਂਡ ਪੜ੍ਹਾਈ ਕਰਨ ਲਈ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਬੇਰੋਜ਼ਗਾਰ ਅਤੇ ਲੌੜਵੰਦ ਵਿਦਿਆਰਥੀ ਇਸ ਗੁਰੂ ਘਰ ਆ ਕੇ ਹਰੇਕ ਤਰ੍ਹਾਂ ਦੀ ਸਹਾਇਤਾ ਅਤੇ ਮਦਦ ਪ੍ਰਾਪਤ ਕਰ ਸਕਦੇ ਹਨ। ਬਾਬਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਮੇਂ ਸਮੇਂ ਤੇ ਅਜਿਹੇ ਕਾਰਜ ਨਿਰੰਤਰ ਜਾਰੀ ਰਹਿੰਦੇਂ ਹਨ। ਬਾਬਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ 16 ਜੂਨ ਦਿਨ ਐਤਵਾਰ ਨੂੰ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਸਾਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ,ਜਿਸ ਵਿਚ ਪੰਜਾਬ ਸਮੇਤ ਇੰਗਲੈਂਡ ਅਤੇ ਯੂਰਪ ਦੇ ਵੱਖ ਵੱਖ ਦੇਸ਼ਾਂ ਚੋ ਵੱਡੀ ਗਿਣਤੀ ਚ ਸੰਤ ਮਹਾਂਪੁਰਸ਼,ਕਵੀਸ਼ਰੀ, ਰਾਗੀ ਢਾਡੀ ਜਥਿਆਂ ਸਮੇਤ ਵੱਖ ਵੱਖ ਪੰ ਜਾਬੀ ਗਾਇਕ ਹਾਜ਼ਰੀ ਭਰਨਗੇ।

ਕੈਪਸਨ:-

ਗੁਰੂ ਘਰ ਦੇ ਬਾਹਰ ਖੁੱਲੀ ਜਗਾ ਕੇ ਸੜਕ ਦੇ ਕੰਢੇ ਤੇ ਲੰਗਰ ਲਗਾ ਕੇ ਵੱਖ ਵੱਖ ਭਾਈਚਾਰੇ ਅਤੇ ਕਮਿਊਨਿਟੀਆਂ ਦੇ ਲੋਕਾਂ ਨੂੰ ਲੰਗਰ ਵੰਡਦੇ ਹੋਏ ਸੇਵਾਦਾਰ।

Leave a Reply

Your email address will not be published. Required fields are marked *