Headlines

ਵੈਨਕੂਵਰ ਵਿਚ ਨਵੇਂ ਭਾਰਤੀ ਕੌਂਸਲ ਜਰਨਲ ਮੈਸਾਕੁਈ ਰੁੰਗਸੁੰਗ ਨੇ ਕਾਰਜਭਾਰ ਸੰਭਾਲਿਆ

ਵੈਨਕੂਵਰ ( ਦੇ ਪ੍ਰ ਬਿ, ਮਲਕੀਤ ਸਿੰਘ )- ਵੈਨਕੂਵਰ ਸਥਿਤ ਭਾਰਤੀ ਕੌਂਸਲ ਜਨਰਲ ਸ੍ਰੀ ਮਨੀਸ਼ ਦੀ ਸਾਈਪ੍ਰਸ ਵਿਖੇ ਹਾਈ ਕਮਿਸ਼ਨਰ ਵਜੋਂ ਤਬਦੀਲੀ ਉਪਰੰਤ ਨਵੇਂ ਕੌਂਸਲ ਜਨਰਲ ਮੈਸਾਕੁਈ ਰੁੰਗਸੁੰਗ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ।  ਇਸਤੋਂ ਪਹਿਲਾਂ  ਉਹ ਜਮਾਇਕਾ ਵਿਚ ਨਵੰਬਰ 2020 ਤੋਂ 4 ਜੂਨ 2024 ਤੱਕ ਭਾਰਤੀ ਹਾਈ ਕਮਿਸ਼ਨਰ ਸਨ।

ਮੈਸਾਕੁਈ ਰੁੰਗਸੁੰਗ  ਦਿੱਲੀ ਯੂਨੀਵਰਸਿਟੀ ਤੋਂ ਅੰਗਰੇਜ਼ੀ ਭਾਸ਼ਾ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ 2001 ਵਿੱਚ ਭਾਰਤੀ ਵਿਦੇਸ਼ ਸੇਵਾ ਲਈ ਚੁਣੇ ਗਏ ਸਨ। ਇਸਤੋਂ ਪਹਿਲਾਂ ਉਹਨਾਂ 1999 ਤੋਂ 2001 ਤੱਕ ਭਾਰਤੀ ਰਿਜਰਵ ਬੈਂਕ ਵਿਚ ਵੀ ਸੇਵਾਵਾਂ ਨਿਭਾਈਆਂ।

ਭਾਰਤੀ ਵਿਦੇਸ਼ ਸੇਵਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ੍ਰੀ ਰੁੰਗਸੁੰਗ ਨੇ ਜਕਾਰਤਾ ( ਇੰਡੋਨੇਸ਼ੀਆ), ਜੌਹਨਸਬਰਜ (ਸਾਊਥ ਅਫਰੀਕਾ), ਢਾਕਾ (ਬੰਗਲਾਦੇਸ਼) ਅਤੇ ਜ਼ਿੰਬਾਬਵੇ ਵਿਚ ਭਾਰਤੀ ਕੌਂਸਲਖਾਨਿਆਂ ਵਿਚ ਵੱਖ-ਵੱਖ ਅਹੁਦਿਆਂ ਉਪਰ ਰਹਿ ਚੁੱਕੇ ਹਨ

ਨਵੇਂ ਭਾਰਤੀ ਕੌਂਸਲ ਜਨਰਲ ਮੈਸਾਕੁਈ ਰੁੰਗਸੁੰਗ ਵੈਨਕੂਵਰ ਕੌੰਸਲ ਜਰਨਲ ਆਫਿਸ ਦੇ ਸਟਾਫ ਨਾਲ।