Headlines

ਪ੍ਰਸਿਧ ਸਾਰੰਗੀਵਾਦਕ ਚਮਕੌਰ ਸਿੰਘ ਸੇਖੋਂ ਦੀ ਪੁਸਤਕ ”ਕਲੀਆਂ ਹੀਰ ਦੀਆਂ” ਲੋਕ ਅਰਪਿਤ

ਸਰੀ (ਰੂਪਿੰਦਰ ਖਹਿਰਾ ਰੂਪੀ)- ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਬੈਠਕ ਬੀਤੇ ਸ਼ਨਿਚਰਵਾਰ   ਸੀਨੀਅਰ ਸੀਟੀਜਨ ਸੈਂਟਰ ਸਰ੍ਹੀ ਵਿਖੇ ਹੋਈ ।  ਜਿਸ ਵਿੱਚ ਸਾਰੰਗੀ- ਵਾਦਕ ਸ: ਚਮਕੌਰ ਸਿੰਘ ਸੇਖੋਂ  ਦੀ ਪੁਸਤਕ “ਕਲੀਆਂ ਹੀਰ ਦੀਆਂ” ਲੋਕ ਅਰਪਣ ਕੀਤੀ ਗਈ । ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਕੀਤੀ ਗਈ ਅਤੇ ਸਟੇਜ ਦੀ ਕਾਰਵਾਈ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਵੱਲੋਂ ਬਾਖ਼ੂਬੀ ਨਿਭਾਈ ਗਈ ।  ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ, ਸਕੱਤਰ ਪਲਵਿੰਦਰ ਸਿੰਘ ਰੰਧਾਵਾ ,ਚਮਕੌਰ ਸਿੰਘ ਸੇਖੋਂ, ਡਾਕਟਰ ਸਤਨਾਮ ਸਿੰਘ ਜੱਸਲ ਸਟੇਜ ਤੇ ਸੁਸ਼ੋਭਿਤ ਹੋਏ ।

ਸ਼ੋਕ ਮਤੇ ਵਿੱਚ  ਦਰਸ਼ਨ ਸਿੰਘ ਸੰਘਾ ਦੇ ਵੱਡੇ ਭਰਾ ਸ: ਕਰਤਾਰ ਸਿੰਘ ਸੰਘਾ ਅਤੇ ਹਰਸ਼ਰਨ ਕੌਰ ਦੀ ਛੋਟੀ ਭੈਣ ਰਵਿੰਦਰ ਕੌਰ ਉਰਫ਼ ਸਵੀਟੀ ,ਪ੍ਰੋ :ਹਰਿੰਦਰ ਕੌਰ ਸੋਹੀ ਦੇ ਪਿਤਾ  ਅਤੇ ਡਾ: ਪ੍ਰਿਥੀਪਾਲ ਸਿੰਘ ਸੋਹੀ ਦੇ ਸਹੁਰਾ ਸਾਹਿਬ ਸ:ਸੁਰਜੀਤ ਸਿੰਘ ਤੂਰ ਅਤੇ  ਬੰਗੇ ਤੋਂ ਸਾਹਿਤਕਾਰ ਹਰਬੰਸ  ਹਿਉਂ  ਦੀ  ਮੌਤ ਤੇ ਸਭਾ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ ।

ਕੁਝ ਬੁਲਾਰਿਆਂ ਤੋਂ ਬਾਦ  ਪ੍ਰਿਤਪਾਲ ਗਿੱਲ, ਦਰਸ਼ਨ ਸੰਘਾ, ਨਰਿੰਦਰ ਪੰਨੂ, ਸੁੱਚਾ ਸਿੰਘ ਕਲੇਰ, ਸੁਰਜੀਤ ਸਿੰਘ ਮਾਧੋਪੁਰੀ, ਪ੍ਰੋ: ਕਸ਼ਮੀਰਾ ਸਿੰਘ, ਇੰਦਰਜੀਤ ਸਿੰਘ ਧਾਮੀ ,ਨਵਦੀਪ ਗਿੱਲ, ਡਾਕਟਰ ਪ੍ਰਿਥੀਪਾਲ ਸਿੰਘ ਸੋਹੀ ਅਤੇ ਮਲੂਕ ਚੰਦ ਕਲੇਰ ਵੱਲੋਂ ਪੁਸਤਕ ਬਾਰੇ ਵਿਸਥਾਰ ਸਹਿਤ  ਪਰਚੇ ਪੜ੍ਹੇ ਗਏ । ਚਮਕੌਰ ਸਿੰਘ ਸੇਖੋਂ ਵੱਲੋਂ ਆਪਣੀ ਪੁਸਤਕ ਬਾਰੇ ਸਰੋਤਿਆਂ ਨਾਲ ਸੰਖੇਪ ਰੂਪ ਵਿੱਚ ਜਾਣਕਾਰੀ ਦਿੱਤੀ ਗਈ ਅਤੇ ਸਾਜਾਂ ਨਾਲ ਢਾਡੀ ਵਾਰਾਂ ਤੇ ਆਪਣੀ ਟੀਮ ਨਾਲ ਬਹੁਤ ਹੀ ਸੁਰਮਈ  ਕਵੀਸ਼ਰੀ  ਪੇਸ਼ ਕੀਤੀ ਗਈ ।

ਉਪਰੰਤ ਪ੍ਰਧਾਨਗੀ ਮੰਡਲ, ਹਾਜ਼ਰ  ਮੈਂਬਰਾਂ ਅਤੇ ਮਹਿਮਾਨਾਂ ਦੀ ਭਰਪੂਰ ਹਾਜ਼ਰੀ ਵਿੱਚ ਤਾਲੀਆਂ ਦੀ ਗੂੰਜ ਵਿੱਚ ਸਾਰੰਗੀ ਵਾਦਕ ਚਮਕੌਰ ਸਿੰਘ ਸੇਖੋਂ ਦੀ ਪੁਸਤਕ “ ਕਲੀਆਂ ਹੀਰ ਦੀਆਂ” ਦਾ ਲੋਕ ਅਰਪਣ ਕੀਤਾ ਗਿਆ ।

ਕਵੀ ਦਰਬਾਰ ਵਿੱਚ ਸਭਾ ਦੇ ਮੈਂਬਰ ਅਤੇ ਕੁਝ ਸਥਾਨਕ ਮਹਿਮਾਨਾਂ ਨੇ ਸ਼ਿਰਕਤ ਕੀਤੀ । ਇਸ ਮੌਕੇ ਸਾਰੰਗੀ ਵਾਦਕ ਚਮਕੌਰ ਸਿੰਘ ਸੇਖੋਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੀ ਪਤਨੀ  ਸਿਮਰਤ ਕੌਰ ਨੂੰ ਇੱਕ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਗਿਆ । ਪੰਜਾਬ ਤੋਂ ਆਏ ਡਾ : ਸਤਨਾਮ ਸਿੰਘ ਜੱਸਲ ਨੂੰ ਵੀ ਇੱਕ ਫੁੱਲਾਂ ਦੇ ਗੁਲਦਸਤੇ ਨਾਲ ਸਨਮਾਨਿਤ ਕੀਤਾ ਗਿਆ ।

ਕਵੀ ਦਰਬਾਰ ਵਿੱਚ ਸਭਾ ਦੇ ਮੈਂਬਰ, ਸਥਾਨਕ ਕਵੀਆਂ ਅਤੇ ਮਹਿਮਾਨਾਂ ਵੱਲੋਂ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ । ਬੋਰਡ ਮੈਂਬਰ- ਪ੍ਰਧਾਨ ਪ੍ਰਿਤਪਾਲ ਗਿੱਲ , ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ (ਤਰਨੰਮ ਵਿੱਚ ਗੀਤ ਸਾਂਝਾ ਕੀਤਾ ), ਦਰਸ਼ਨ ਸਿੰਘ ਸੰਘਾ, ਅਮਰੀਕ ਸਿੰਘ ਲੇਲ੍ਹ, ਹਰਚੰਦ ਸਿੰਘ ਬਾਗੜੀ ਅਤੇ ਡਾ: ਪ੍ਰਿਥੀਪਾਲ ਸਿੰਘ ਸੋਹੀ, ਪ੍ਰੋ: ਕਸ਼ਮੀਰਾ ਸਿੰਘ, ਇੰਦਰਜੀਤ ਸਿੰਘ ਧਾਮੀ, ਡਾ: ਗੁਰਮਿੰਦਰ ਕੌਰ ਸਿੱਧੂ, ਡਾ: ਬਲਦੇਵ ਸਿੰਘ ਖਹਿਰਾ, ਇੰਦਰਜੀਤ ਸਿੰਘ ਧਾਮੀ, ਹਰਦਮ ਸਿੰਘ ਮਾਨ, ਚਰਨ ਸਿੰਘ ਖ਼ਾਸ ਤੌਰ ਤੇ ਸ਼ਾਮਿਲ ਹੋਏ।

ਕਵੀ ਦਰਬਾਰ ਵਿਚ ਗੁਰਮੀਤ ਕਾਲਕਟ, ਹਰਚੰਦ ਸਿੰਘ ਗਿੱਲ, ਜਰਨੈਲ ਸੇਖਾ, ਜਗਵਿੰਦਰ ਸਿੰਘ ਸਰਾਂ,ਮਲੂਕ ਚੰਦ ਕਲੇਰ, ਦਵਿੰਦਰ ਕੌਰ ਜੌਹਲ,ਦਵਿੰਦਰ ਸਿੰਘ ਮਾਂਗਟ,ਹਰਬੰਸ ਕੌਰ ਬੈੰਸ,ਡਾਕਟਰ ਸਤਨਾਮ ਸਿੰਘ ਜਸੱਲ, ਸੁੱਖ ਗੋਹਲਵੜ੍ਹ, ਡਾਕਟਰ ਦਵਿੰਦਰ ਕੌਰ, ਨਰਿੰਦਰ ਸਿੰਘ ਬਾਹੀਆ, ਗੁਰਮੀਤ ਸਿੰਘ ਸੇਖੋਂ, ਪਾਲ ਵੜੈਚ, ਪਰਮਿੰਦਰ ਕੌਰ ਬਾਗੜੀ,ਦਵਿੰਦਰ ਕੌਰ ਬਚੜਾ,ਸਿਮਰਜੀਤ ਕੌਰ ਸੇਖਾ, ਰਾਜ ਸਿੱਧੂ,ਨਰਿੰਦਰ ਸਿੰਘ ਪੰਨੂ, ਬਲਬੀਰ ਸਿੰਘ ਸੰਘਾ,ਗੁਰਮੇਲ ਸਿੰਘ ਧਾਲੀਵਾਲ, ਕੁਲਦੀਪ ਸਿੰਘ  ਜਗਪਾਲ,ਤੇਜਾ ਸਿੰਘ ਸਿੱਧੂ, ਸੁਖਪ੍ਰੀਤ ਸਿੰਘ ਸਿੱਧੂ, ਗੁਰਬਚਨ ਸਿੰਘ ਬਰਾੜ, ਹਰਪਾਲ ਸਿੰਘ ਬਰਾੜ,ਮਲਕੀਤ ਸਿੰਘ ਸਿੱਧੂ,ਵਰਿੰਦਰ ਪਾਲ ਸਿੰਘ ਬਾਜਵਾ,ਮਨਜੀਤ ਸਿੰਘ ਮੱਲਾ,ਕੁਲਦੀਪ ਸਿੰਘ ਗਿੱਲ, ਨਛੱਤਰ ਸਿੰਘ ਦੰਦੀਵਾਲ,ਸ਼ਮਸ਼ੇਰ ਸਿੰਘ ਦਾਦੀਰਾਓ, ਗੁਰਦਰਸ਼ਨ ਸਿੰਘ ਤਤਲਾ, ਕਮਿਕੱਰਜੀਤ ਜੌਹਲ, ਮਲਕੀਤ ਸਿੰਘ ਖੰਗੂੜਾ, ਗੁਰਦਿਆਲ ਸਿੰਘ ਜੌਹਲ,  ਕਿਰਨ ਕਮਾਰ ਵਰਮਾ,ਰਮੇਲ ਸਿੰਘ ਧਾਲੀਵਾਲ ਅਤੇ ਨਿਰਮਲ ਗਿੱਲ ਸ਼ਾਮਿਲ ਹੋਏ ।ਅੰਤ ਵਿੱਚ ਸਮਾਗਮ ਨੂੰ ਸਮੇਟਦਿਆਂ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਵਡਮੁੱਲੇ ਸ਼ਬਦਾਂ  ਨਾਲ ਸਭ ਦਾ ਧੰਨਵਾਦ ਕੀਤਾ ਗਿਆ ।