Headlines

ਇਟਲੀ ਵਿੱਚ ਪੰਜਾਬੀ ਨੌਜਵਾਨ ਨੇ ਡਾਕਟਰ ਬਣ ਕੇ ਚਮਕਾਇਆ ਦੇਸ਼ ਅਤੇ ਮਾਪਿਆਂ ਦਾ ਨਾਮ

 ਰੋਮ, ਇਟਲੀ(ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਪੰਜਾਬੀ ਭਾਰਤੀ ਨੌਜਵਾਨ ਨਿੰਰਤਰ ਕਾਮਯਾਬੀ ਦੇ ਨਵੇਂ ਨਵੇਂ ਮੁਕਾਮ ਹਾਸਿਲ ਕਰਦਿਆਂ ਇਟਲੀ ਵਿੱਚ ਭਾਰਤੀ ਭਾਈਚਾਰੇ ਲਈ ਸੁਨਹਿਰੀ ਭੱਵਿਖ ਦੇ ਆਗਾਜ ਦਾ ਨਗਾਰਾ ਵਜਾ ਰਹੇ ਹਨ ਤੇ ਇਸ ਕਾਬਲੇ ਤਾਰੀਫ਼ ਕਾਰਵਾਈ ਵਿੱਚ ਇੱਕ ਨਾਮ ਡਾਕਟਰ ਰਮਨਜੀਤ ਸਿੰਘ ਘੋਤੜਾ ਦਾ ਨਾਮ ਵੀ ਜੁੜ ਗਿਆ ਹੈ ਜਿਸ ਨੇ ਇਟਲੀ ਵਿਚ ਰਹਿ ਮੈਡੀਕਲ ਸਰਜਰੀ ਦੀ ਮਿਲਾਨ ਯੂਨੀਵਰਸਿਟੀ ਤੋਂ ਡਿਗਰੀ ਹਾਸਿਲ ਕੀਤੀ ਹੈ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਮੈਡੀਕਲ ਖੇਤਰ ਵਿੱਚ ਮਾਰੀ ਮੱਲ ਦਾ ਜ਼ਿਕਰ ਕਰਦਿਆਂ ਜਸਵੰਤ ਸਿੰਘ ਜੱਸੀ ਸੁਲਤਾਨੀਆ ਪਲਾਟ ਨੇ ਦੱਸਿਆ ਕਿ ਉਨ੍ਹਾਂ ਦੇ ਹੋਣਹਾਰ ਪੁੱਤਰ ਰਮਨਜੀਤ ਸਿੰਘ ਨੇ ਡਾਕਟਰ ਦੀ ਡਿਗਰੀ ਪ੍ਰਾਪਤ ਕਰਕੇ ਜਿਥੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ ਉਥੇ ਹੀ ਭਾਰਤੀ ਭਾਈਚਾਰੇ ਦਾ ਨਾਮ ਵੀ ਚਮਕਾਇਆ ਹੈ।ਡਾਕਟਰ ਰਮਨਜੀਤ ਸਿੰਘ ਘੋਤੜਾ ਹਾਲੇ ਹੋਰ ਮੈਡੀਕਲ ਪੜ੍ਹਾਈ ਕਰਨ ਜਾ ਰਹੇ ਹਨ। ਗੌਰਤਲਬ ਹੈ ਕਿ ਜਸਵੰਤ ਸਿੰਘ ਜੱਸੀ ਸੁਲਤਾਨੀਆ ਪਲਾਟ (ਚੀਕਾ- ਪਿਹੋਵਾ) ਵਾਲੇ ਜੋ ਕਿ ਪਿਛਲੇ 35 ਸਾਲ ਤੋਂ ਪ੍ਰੀਵਾਰ ਸਮੇਤ ਇਟਲੀ ਦੇ ਬਰੇਸ਼ੀਆ ਸ਼ਹਿਰ ਵਿਚ ਰਹਿ ਰਹੇ ਹਨ, ਉਨ੍ਹਾਂ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ਼ ਵਿਸ਼ੇਸ਼ ਧਿਆਨ ਦਿੱਤਾ,ਜਿਸ ਦੇ ਫਲਸਰੂਪ ਅੱਜ ਉਨ੍ਹਾਂ ਦਾ ਪੁੱਤਰ ਰਮਨਜੀਤ ਸਿੰਘ ਡਾਕਟਰ ਦੀ ਡਿਗਰੀ ਪ੍ਰਾਪਤ ਕਰ ਗਿਆ ਹੈ।ਇਟਲੀ ਆਪਣੀਆਂ ਬਿਹਤਰ ਸਿਹਤ ਸਹੂਲਤਾਂ ਲਈ ਦੁਨੀਆਂ ਭਰ ਵਿਸ਼ੇਸ਼ ਸਥਾਨ ਰੱਖਦਾ ਹੈ ਤੇ ਇੱਥੋਂ ਦੇ ਕਾਬਿਲ ਡਾਕਟਰਾਂ ਦੀ ਦੁਨੀਆਂ ਭਰ ਵਿੱਚ ਮੰਗ ਹੈ ।ਡਾਕਟਰ ਰਮਨਜੀਤ ਸਿੰਘ ਘੋਤੜਾ ਵੀ ਆਪਣੀ ਕਾਬਲੀਅਤ ਦੇ ਦਮ ਤੇ ਇਟਲੀ ਦੇ ਸਰਜਨ ਡਾਕਟਰਾਂ ਦੀ ਸੂਚੀ ਵਿੱਚ ਸ਼ਾਮਿਲ ਹੋਣ ਵਾਲਾ ਉਹ ਪਹਿਲਾ ਪੰਜਾਬੀ ਭਾਰਤੀ ਹੈ ਤੇ ਇਸ ਖੇਤਰ ਵਿੱਚ ਹੋਰ ਪਰਪੱਖ ਹੋਣ ਲਈ ਉਹ ਮਾਸਟਰ ਡਿਗਰੀ ਕਰਨ ਜਾ ਰਿਹਾ ਹੈ।ਉਸ ਦੀ ਇਸ ਕਾਮਯਾਬੀ ਲਈਸਮੁੱਚੇ ਭਾਰਤੀ ਭਾਈਚਾਰੇ ਵਲੋਂ ਪ੍ਰੀਵਾਰ ਨੂੰ ਵਧਾਈਆਂ ਦੇਣ ਦਾ ਤਾਂਤਾ ਲੱਗਾ ਹੋਇਆ ਹੈ ਇਹ ਵਧਾਈਆਂ ਪਰਿਵਾਰ ਨੂੰ ਉਨ੍ਹਾਂ ਦੇ ਪਿੰਡ ਸੁਲਤਾਨੀਆ ਪਲਾਟ (ਚੀਕਾ) ਵਿਖੇ ਵੀ ਰਮਨਜੀਤ ਸਿੰਘ ਦੇ ਤਾਇਆ ਬਿੱਟੂ(ਅਵਤਾਰ ਸਵੀਟਸ ਚੀਕਾ) ਤੇ ਦਾਦੀ ਨੂੰ ਮਿਲ ਰਹੀਆ ਹਨ।

Leave a Reply

Your email address will not be published. Required fields are marked *