Headlines

ਭਾਈ ਹਰਦੀਪ ਸਿੰਘ ਨਿੱਝਰ ਦੇ ਪਰਿਵਾਰ ਤੇ ਹੋਰ ਸ਼ਹੀਦ ਪਰਿਵਾਰਾਂ ਦਾ ਸਨਮਾਨ

ਸਰੀ ( ਡਾ ਗੁਰਵਿੰਦਰ ਸਿੰਘ)-ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਦੇ ਪਹਿਲੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਤੇ ਪਾਠ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਿਮਰਨਜੀਤ ਸਿੰਘ ਅਤੇ ਭਾਈ ਹਰਚਰਨ ਸਿੰਘ ਖਾਲਸਾ ਦੇ ਰਾਗੀ ਜਥਿਆਂ ਨੇ ਪਾਵਨ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ।  ਹਜ਼ਾਰਾਂ ਸੰਗਤਾਂ ਦੇ ਭਰਵੇਂ ਇਕੱਠ ਭਾਈ ਹਰਦੀਪ ਸਿੰਘ ਦੇ ਪਿਤਾ ਜੀ ਨੂੰ ਗੁਰਦੁਆਰਾ ਕਮੇਟੀ ਵੱਲੋ ਸੋਨੇ ਦੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਭਾਈ ਤਰਲੋਚਨ ਸਿੰਘ ਸਪੁੱਤਰ ਭਾਈ ਅਮਰੀਕ ਸਿੰਘ  , ਭਾਈ ਦਲਾਵਰ ਸਿੰਘ ਦੇ ਮਾਤਾ ਜੀ , ਭਾਈ ਗੁਰਦੀਪ ਸਿੰਘ ਦੀਪਾ ਦੇ ਭਰਾਤਾ ਭਾਈ ਅੰਮ੍ਰਿਤਪਾਲ ਸਿੰਘ , ਭਾਈ ਸਤਨਾਮ ਸਿੰਘ ਤੁੜ ਦੇ ਭਾਈ ਸਰੂਪ ਸਿੰਘ ਤੁੜ ਅਤੇ ਭਾਈ ਪਰਮਜੀਤ ਸਿੰਘ ਪੰਜਵੜ ਦੇ ਸਪੁੱਤਰ ਭਾਈ ਮਨਬੀਰ ਸਿੰਘ ਅਤੇ ਭਾਈ ਕਮਲਜੀਤ ਸਿੰਘ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ
ਐਤਵਾਰ ਦੇ ਦੀਵਾਨਾਂ ਵਿੱਚ ਸਿੱਖਜ਼ ਫਾਰ ਜਸਟਿਸ ਦੇ ਲੀਗਲ ਕੌਂਸਲ ਭਾਈ ਗੁਰਪਤਵੰਤ ਸਿੰਘ ਪੰਨੂ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਦੁਨੀਆ ਦੇ ਵੱਖੋ ਵੱਖਰੇ ਹਿੱਸਿਆਂ ਤੋਂ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲੀਆਂ ਸ਼ਖਸ਼ੀਅਤਾਂ ਵਿੱਚ ਭਾਈ ਤਰਲੋਚਨ ਸਿੰਘ ਭਿੰਡਰਾਂਵਾਲੇ , ਸਿਖਸ ਫਾਰ ਜਸਟਿਸ ਦੇ ਵਕੀਲ ਅਤੇ  ਸਿੱਖ ਕਾਰਕੁੰਨ ਜਤਿੰਦਰ ਸਿੰਘ ਗਰੇਵਾਲ , ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ , ਬੀਸੀ ਯੁਨਾਇਟਡ  ਪਾਰਟੀ ਦੇ ਚੀਫ ਅਤੇ ਆਪਜੀਸ਼ਨ ਲੀਡਰ ਕੈਵਿਨ ਫਾਲਕਨ , ਬੀਸੀ ਗੁ. ਕੌਂਸਲ ਦੇ ਬੁਲਾਰੇ ਭਾਈ ਮਨਿੰਦਰ ਸਿੰਘ , ਭਾਈ ਕਰਮਜੀਤ ਸਿੰਘ ਸੁਨਾਮ , ਡਾ. ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ , ਡਾ ਬਖਸ਼ੀਸ਼ ਸਿੰਘ ਕੌਂਸਲ ਆਫ਼ ਖਾਲਿਸਤਾਨ, ਇਕਤਦਾਰ ਚੀਮਾ ਯੂਕੇ, ਭਾਈ ਦੁਪਿੰਦਰ ਸਿੰਘ ਪੋਲਿਟਿਕਸ ਪੰਜਾਬ, ਗੁਰਪ੍ਰੀਤ ਸਿੰਘ ਯੂਕੇ , ਅਵਤਾਰ ਸਿੰਘ ਪੰਨੂ , ਬਿਕਰਮ ਸਿੰਘ,  ਜਥੇਦਾਰ ਸੰਤੋਖ ਸਿੰਘ ਖੇਲਾ ਹਰਪਾਲ ਸਿੰਘ ਯੂ ਐਸ ਏ ਤੋਂ  ਇਲਾਵਾ ਗੁਰਦੁਆਰਾ ਕਮੇਟੀਆਂ ਤੋਂ ਇਲਾਵਾ ਪੰਥਕ ਜਥੇਬੰਦੀਆਂ ਅਤੇ ਪੁੱਜੀਆਂ ਹੋਈਆਂ ਧਾਰਮਿਕ ਸ਼ਖਸ਼ੀਅਤਾਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਨਿੱਝਰ ਪਰਿਵਾਰ ਨਾਲ ਹਰ ਤਰਾਂ ਦੇ ਸਹਿਯੋਗ ਦਾ ਸੰਕਲਪ ਲਿਆ।