Headlines

ਪਰਮੀਸ਼ ਵਰਮਾ ਦੇ ਲਾਈਵ ਸ਼ੋਅ ਦੀ ਥਾਂ ਤਬਦੀਲ

29 ਜੂਨ ਨੂੰ ਪਿਰਾਮਿਡ ਕੈਬਰੇ ਵਿਖੇ ਹੋਵੇਗਾ ਸ਼ੋਅ-

ਵਿੰਨੀਪੈਗ (ਸ਼ਰਮਾ)- ਵਿੰਨੀਪੈਗ ਵਿਚ ਉਘੇ ਗਾਇਕ ਤੇ ਫਿਲਮੀ ਕਲਾਕਾਰ ਪਰਮੀਸ਼ ਵਰਮਾ ਦਾ ਲਾਈਵ ਸ਼ੋਅ ਮਿਤੀ 29 ਜੂਨ ਦਿਨ ਸ਼ਨੀਵਾਰ ਦੀ ਸ਼ਾਮ ਨੂੰ ਹੋ ਰਿਹਾ ਹੈ। ਪਹਿਲਾਂ ਇਸ ਸ਼ੋਅ ਦੀ ਥਾਂ ਐਮ ਪੀ ਆਰ ਹਾਲ ( ਯੂਨੀਵਰਸਿਟੀ ਆਫ ਮੈਨੀਟੋਬਾ) ਨਿਸ਼ਚਿਤ ਕੀਤੀ ਗਈ ਸੀ ਜੋ ਬਦਲਕੇ  ਪਿਰਾਮਿਡ ਕੈਬਰੇ 176 ਫੋਰਟ ਸਟਰੀਟ ਕੀਤੀ ਗਈ ਹੈ। ਪ੍ਰਬੰਧਕਾਂ ਵਲੋਂ ਨਵੀਂ ਥਾਂ ਦੀ ਤਬਦੀਲੀ ਬਾਰੇ ਸਰੋਤਿਆਂ -ਦਰਸ਼ਕਾਂ ਨੂੰ ਸੂਚਿਤ ਕਰਦਿਆਂ  ਟਿਕਟਾਂ ਤੇ ਵਧੇਰੇ ਜਾਣਕਾਰੀ ਲਈ ਫੋਨ ਨੰਬਰ 204-333-3007 ਤੇ ਸੰਪਰਕ ਕਰਨ ਲਈ ਕਿਹਾ ਹੈ।