Headlines

ਪੰਜਾਬੀ ਮਜ਼ਦੂਰ ਦੀ ਬਾਂਹ ਵੱਢੇ ਜਾਣ ਬਾਅਦ ਜ਼ਖ਼ਮੀ ਨੂੰ ਮਾਲਕ ਨੇ ਸੜਕ ’ਤੇ ਸੁੱਟਿਆ, ਇਲਾਜ ਨਾ ਹੋਣ ਕਾਰਨ ਮੌਤ

ਇਟਲੀ ਇੱਕ ਵਿਕਸਿਤ  ਦੇਸ਼ ਹੋਣ ਦੇ ਬਾਵਜੂਦ  ਕਿਰਤੀਆਂ ਲਈ ਸੁੱਰਖਿਆ ਪ੍ਰਬੰਧ ਬੇਹੱਦ ਢਿੱਲਾ –
 ਸਾਲ 2024 ਵਿੱਚ ਹੁਣ ਤੱਕ ਕੰਮ ਦੌਰਾਨ 500 ਦੇ ਕਰੀਬ ਕਿਰਤੀਆਂ ਦੀ ਜਾਨ ਗਈ
 * ਕੰਮ ਕਰਦੇ ਵਾਪਰੇ ਹਾਦਸੇ ਵਿੱਚ ਮਰਨ ਵਾਲਾ ਮਰਹੂਮ ਸਤਨਾਮ ਸਿੰਘ 100ਵਾਂ ਵਿਦੇਸ਼ੀ ਕਾਮਾ *
ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) -ਇਟਲੀ ਵਿੱਚ ਕੰਮਾਕਾਰਾਂ ਦੌਰਾਨ ਕਾਮਿਆਂ ਨਾਲ ਹੋ ਰਹੇ ਹਾਦਸੇ ਰੁੱਕਣ ਦਾ ਨਾਮ ਨਹੀਂ ਲੈ ਰਹੇ ਜਿਸ ਲਈ ਮੌਜੂਦਾ ਸਰਕਾਰ ਨੂੰ ਗੰਭੀਰਤਾ ਨਾਲ ਵਿਚਾਰਕ ਦੀ ਅਹਿਮ ਜਰੂਰਤ ਹੈ।ਇਟਲੀ ਦੇ ਲਾਸੀਓ ਸੂਬੇ ਦੇ ਲਾਤੀਨਾ ਇਲਾਕੇ ਵਿੱਚ ਹੋਈ ਭਾਰਤੀ ਸਤਨਾਮ ਸਿੰਘ ਦੀ ਕੰਮ ਦੌਰਾਨ ਹਾਦਸੇ ਤੋਂ ਬਆਦ ਹੋਈ ਮੌਤ ਨਾਲ ਭੱਖਿਆ ਮਾਮਲਾ ਹਾਲੇ ਠੰਢਾ ਨਹੀ ਪਿਆ ਕਿ ਕਲ੍ਹ ਲੰਬਾਰਦੀਆ ਸੂਬੇ ਦੇ ਮਾਨਤੋਵਾ ਜਿ਼ਲ੍ਹੇ ਵਿੱਚ ਇੱਕ ਇਟਾਲੀਅਨ ਕਾਮੇ ਮੀਰਕੋ 34 ਸਾਲਾ ਜੋ ਕਿ ਇੱਕ ਫਾਈਬਰ ਗਲਾਸ ਫੈਕਟਰੀ ਵਿੱਚ ਕੰਮ ਕਰਦਾ ਸੀ ਉਸ ਦੀ ਰੋਲਰ ਮਸ਼ੀਨ ਵਿੱਚ ਬਾਂਹ ਫਸ ਜਾਣ ਕਾਰਨ ਦਰਦਨਾਕ ਮੌਤ ਹੋ ਗਈ ਹੈ ।ਘਟਨਾ ਮੌਕੇ ਹੋਰ ਕਾਮਿਆਂ ਨੇ ਜਦੋਂ ਮਸ਼ੀਨ ਦੀ ਲਪੇਟ ਵਿੱਚ ਆਏ ਮੀਰਕੋ ਨੂੰ ਬਚਾਉਣ ਦੀ ਕੋਸਿ਼ਸ ਕੀਤੀ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਕਿਉਂਕਿ ਰੋਲਰ ਮਸ਼ੀਨ ਨੇ ਉਸ ਨੂੰ ਚੰਗੀ ਤਰ੍ਹਾਂ ਕੁਚਲ ਦਿੱਤਾ ਸੀ ਜਿਸ ਕਾਰਨ ਮੀਰਕੋ ਦੀ ਘਟਨਾ ਸਥਲ ਉਪੱਰ ਹੀ ਮੌਤ ਹੋ ਗਈ।ਇਸ ਤਰ੍ਹਾਂ ਹੀ ਬੀਤੇ ਦਿਨ ਲੰਬਾਰਦੀਆ ਸੂਬੇ ਵਿੱਚ ਇੱਕ ਹੋਰ ਇਟਾਲੀਅਨ ਨੌਜਵਾਨ ਪਿਅਰਪਾਓਲੋ 18 ਸਾਲਾ ਦੀ ਖੇਤੀਬਾੜੀ ਦਾ ਕੰਮ ਕਰਦੇ ਹੋਏ ਉਂਦੋ ਮੌਤ ਹੋ ਗਈ ਜਦੋਂ ਉਹ ਕਿਸੇ ਫਸਲ ਨੂੰ ਬੀਜ ਰਿਹਾ ਸੀ ਕਿ ਮਸ਼ੀਨ ਦਾ ਇੱਕ ਹਿੱਸਾ ਟੁੱਟਕੇ ਜਾਂਦਾ ਹੈ ਜਿਸ ਦੇ ਥੱਲੇ ਆ ਜਾਣ ਨਾਲ ਪਿਅਰਪਾਓਲੋ ਦੀ ਵੀ ਦਰਦਨਾਕ ਮੌਤ ਹੋ ਜਾਂਦੀ ਹੈ।ਪਿਛਲੇ ਇੱਕ ਹਫ਼ਤੇ ਵਿੱਚ ਕੰਮਾਂ ਦੌਰਾਨ 3 ਕਾਮਿਆਂ ਦੀ ਦਰਦਨਾਕ ਮੌਤ ਇਟਲੀ ਦੇ ਕਾਮਿਆਂ ਦੀ ਸੁਰੱਖਿਆ ਪ੍ਰਣਾਲੀ ਲਈ ਚਨੌਤੀ ਹੈ ਜਿਸ ਦੀ ਗੂੰਜ ਇਟਲੀ ਦੇ ਇਨਸਾਫ਼ ਪਸੰਦ ਲੋਕਾਂ ਵੱਲੋਂ ਸੰਸਦ ਤੱਕ ਗੂੰਜਣ ਲਗਾ ਦਿੱਤੀ ਹੈ ।ਇਟਲੀ ਲਈ ਭਾਰਤੀ ਸਤਨਾਮ ਸਿੰਘ ਦੀ ਕੰਮ ਦੌਰਾਨ ਜਖ਼ਮੀ ਹੋਣ ਤੋਂ ਬਆਦ ਕੰਮ ਮਾਲਕ ਦੀ ਕਰੂਰਤਾ ਨਾਲ ਹੋਈ ਮੌਤ ਇੱਕ ਉਸ ਜਵਾਲਾ ਮੁੱਖੀ ਦੀ ਤਰ੍ਹਾਂ ਸਾਬਤ ਹੋ ਰਹੀ ਹੈ ਜਿਸ ਦਾ ਸੇਕ ਇਟਲੀ ਦਾ ਹਰ ਬਾਸਿੰਦਾ ਮਹਿਸੂਸ ਕਰ ਰਿਹਾ ਹੈ। ਬੇਸ਼ੱਕ ਇਟਲੀ ਇੱਕ ਉਨੱਤ ਦੇਸ਼ ਹੁੰਦਿਆਂ ਯੂਰਪੀਅਨ ਦੇਸ਼ ਹੈ ਜਿਹੜਾ ਕਿ ਆਪਣੇ ਗੌਰਵਮਈ ਇਤਿਹਾਸ ਤੇ ਹੋਰ ਅਨੇਕਾਂ ਖੂਬੀਆਂ ਨਾਲ ਮਾਲੋ-ਮਾਲ ਹੈ ਪਰ ਇਸ ਦੇ ਬਾਵਜੂਦ ਇੱਥੇ ਕੰਮ ਕਰਨ ਵਾਲਿਆਂ ਕਾਮਿਆਂ ਦੀ ਸੁਰੱਖਿਆ ਕੰਮ ਦੌਰਾਨ ਨਾ ਦੇ ਬਰਾਬਾਰ ਪ੍ਰਤੀਕ ਹੁੰਦੀ ਹੈ ਕਿਉਂਕਿ ਸੰਨ 2023 ਵਿੱਚ ਹੋਏ ਸਰਵੇਂ ਤੋਂ ਇਹ ਗੱਲ ਸਾਾਹਮ੍ਹਣੇ ਆਈ ਹੈ ਕਿ ਕੰਮ ਦੌਰਾਨ 1000 ਹਜ਼ਾਰ ਤੋਂ ਵੱਧ ਕਾਮਿਆਂ ਦੀ ਮੌਤ ਕੰਮ ਕਰਦਿਆਂ ਹੋਈ ਹੈ।ਇਸ ਸਾਲ ਵਿੱਚ ਵੀ ਹੁਣ ਤੱਕ ਸਿਰਫ਼ 6 ਮਹੀਨਿਆਂ ਵਿੱਚ ਇਟਲੀ ਭਰ ਵਿੱਚ 492 ਕਾਮੇ ਕੰਮਾਂ ਦੌਰਾਨ ਵਾਪਰੇ ਹਾਦਸੇ ਮੌਕੇ ਸੁਰੱਖਿਆ ਪ੍ਰਬੰਧ ਨਾ ਹੋਣ ਕਾਰਨ ਜਾਨ ਗੁਆ ਚੁੱਕੇ ਹਨ ਜਿਹਨਾਂ ਵਿੱਚ ਪ੍ਰਵਾਸੀਆਂ ਵਿੱਚੋਂ ਸਤਨਾਮ ਸਿੰਘ ਕੰਮ ਦੌਰਾਨ ਮਰਨ ਵਾਲਾ 100ਵਾਂ ਵਿਦੇਸ਼ੀ ਹੈ ।

Leave a Reply

Your email address will not be published. Required fields are marked *