Headlines

ਪ੍ਰਧਾਨ ਮੰਤਰੀ ਦੇ ਦੇਸ਼ ਦੇ ਨਾਂ ਸੰਦੇਸ਼ ’ਚ ਕੁੱਝ ਨਵਾਂ ਨਹੀਂ, ਸਿਰਫ਼ ਭਟਕਾਉਣ ਵਾਲੀਆਂ ਗੱਲਾਂ: ਕਾਂਗਰਸ

ਨਵੀਂ ਦਿੱਲੀ, 24 ਜੂਨ

ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਬਾਹਰ ਰਾਸ਼ਟਰ ਨੂੰ ਸੰਦੇਸ਼ ਦਿੱਤਾ ਹੈ ਅਤੇ ਉਨ੍ਹਾਂ ਨੇ ਸਿਰਫ਼ ਵਿਸ਼ੇ ਤੋਂ ਭਟਕਾਉਣ ਵਾਲੀਆਂ ਗੱਲਾਂ ਕੀਤੀਆਂ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ,‘18ਵੀਂ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ। ਇਸ ਮੌਕੇ ਆਮ ਵਾਂਗ ਜਿਵੇਂ ਆਮ ਹੁੰਦਾ ਹੈ ਲੋਕ ਸਭਾ ਚੋਣਾਂ ਵਿਚ ਵੱਡੀ ਨਿੱਜੀ, ਸਿਆਸੀ ਅਤੇ ਨੈਤਿਕ ਹਾਰ ਦਾ ਸਾਹਮਣਾ ਕਰਨ ਵਾਲੇ ਪ੍ਰਧਾਨ ਮੰਤਰੀ ਨੇ ਸੰਸਦ ਦੇ ਬਾਹਰ ਰਾਸ਼ਟਰ ਨੂੰ ਸੰਦੇਸ਼ ਦਿੱਤਾ। ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਕੁਝ ਨਵਾਂ ਨਹੀਂ ਕਿਹਾ। ਆਮ ਵਾਂਗ ਉਨ੍ਹਾਂ ਨੇ ਵਿਸ਼ੇ ਤੋਂ ਧਿਆਨ ਭਟਕਾਉਣ ਵਾਲੀਆਂ ਗੱਲਾਂ ਕਹੀਆਂ। ਉਨ੍ਹਾਂ ਦੇ ਸ਼ਬਦਾਂ ਤੋਂ ਇਹ ਨਹੀਂ ਲੱਗਦਾ ਸੀ ਕਿ ਉਹ ਲੋਕ ਫਤਵੇ ਦੇ ਅਰਥ ਨੂੰ ਸੱਚਮੁੱਚ ਸਮਝ ਰਹੇ ਹਨ। ਉਹ ਵਾਰਾਨਸੀ ’ਚ ਸ਼ੱਕੀ ਅਤੇ ਬਹੁਤ ਘੱਟ ਅੰਤਰ ਨਾਲ ਜਿੱਤੇ।’