Headlines

ਪੰਜਾਬ ’ਚ ਮੇਰੀਆਂ ਜੜ੍ਹਾਂ ਨੇ-ਦਿਲਜੀਤ ਦੋਸਾਂਝ

ਮੋਹਾਲੀ ( ਦੇ ਪ੍ਰ ਬਿ) : ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਆਪਣੀ ਆਉਣ ਵਾਲੀ ਫ਼ਿਲਮ ਜੱਟ ਐਂਡ ਜੂਲੀਅਟ 3 ਦੀ ਪ੍ਰਮੋਸ਼ਨ ਲਈ ਮੋਹਾਲੀ ਪਹੁੰਚੇ। ਸੁਪਰ ਸਟਾਰ ਦਿਲਜੀਤ ਨੂੰ ਵੇਖਣ ਲਈ ਹਰ ਕੋਈ ਉਤਸੁਕਤਾ ਨਾਲ ਇੰਤਜ਼ਾਰ ਕਰਦਾ ਨਜ਼ਰ ਆਇਆ। ਪੰਜਾਬ ਦੀ ਧਰਤੀ ’ਤੇ ਪਹੁੰਚਦਿਆਂ ਦਿਲਜੀਤ ਨੇ ਕਿਹਾ, ‘ਮੈਂ ਦੁਨੀਆ ਵਿਚ ਜਿਥੇ ਵੀ ਜਾਵਾਂ, ਪੰਜਾਬ ਮੇਰੇ ਨਾਲ ਹੁੰਦਾ ਹੈ। ਪੰਜਾਬ ’ਚ ਤਾਂ ਮੇਰੀਆਂ ਜੜ੍ਹਾਂ ਹਨ।’ ਪ੍ਰੈੱਸ ਕਾਨਫਰੰਸ ਦੌਰਾਨ ਦਿਲਜੀਤ ਨੇ ਕਿਹਾ ਕਿ ਜਿਹੜੀ ਮਿੱਟੀ ਮੈਂ ਹਾਂ, ਉਹ ਪੰਜਾਬ ਦੀ ਹੈ। ਇੰਨਾ ਹੀ ਨਹੀਂ, ਦਿਲਜੀਤ ਨੇ ਇਹ ਵੀ ਕਿਹਾ ਕਿ ਉਹ ਜਦੋਂ ਵੀ ਪੰਜਾਬ ਆਉਂਦੇ ਹਨ, ਇਥੋਂ ਐਨਰਜੀ ਲੈ ਕੇ ਜਾਂਦੇ ਹਨ ਤੇ ਪੰਜਾਬ ’ਚ ਮੇਰੀਆਂ ਜੜ੍ਹਾਂ ਨੇ।

ਇਸ ਮੌਕੇ ਦਿਲਜੀਤ ਦੋਸਾਂਝ ਨੇ ਸੀਨੀਅਰ ਕਲਾਕਾਰ ਬੀ. ਐੱਨ. ਸ਼ਰਮਾ ਦੀ ਤਾਰੀਫ਼ ਕੀਤੀ ਤੇ ਉਸ ਤੋਂ ਬਾਅਦ ਬੀ. ਐੱਨ. ਸ਼ਰਮਾ ਨੇ ਵੀ ਦਿਲਜੀਤ ਦੁਸਾਂਝ ਬਾਰੇ ਗੱਲ ਕਰਦਿਆਂ ਕਿਹਾ ਕਿ ਦਿਲਜੀਤ ਜਿੰਨਾ ਵਧੀਆ ਐਕਟਰ ਹੈ, ਓਨਾਂ ਹੀ ਵਧੀਆ ਇਨਸਾਨ ਵੀ ਹੈ ਤੇ ਇੰਡਸਟਰੀ ਨੂੰ ਦਿਲਜੀਤ ਦੇ ਰੂਪ ’ਚ ਹੀਰਾ ਮਿਲਿਆ ਹੈ ਤੇ ਸਾਨੂੰ ਦਿਲਜੀਤ ’ਤੇ ਮਾਣ ਹੈ। ਇਸ ਦੌਰਾਨ ਪੰਜਾਬੀ ਇੰਡਸਟਰੀ ਦੀ ਕੁਈਨ ਨੀਰੂ ਬਾਜਵਾ ਨੇ ਦਿਲਜੀਤ ਦੀ ਕਾਫੀ ਤਾਰੀਫ਼ ਕੀਤੀ। ਨੀਰੂ ਨੇ ਦਿਲਜੀਤ ਦੇ ਕਾਨਸਰਟ ’ਚ ਜਾਣ ਜਾ ਇਕ ਕਿੱਸਾ ਸਾਂਝਾ ਕੀਤਾ ਕਿ ਉਨ੍ਹਾਂ ਨੇ ਇੰਨੀ ਦੇਰ ਬਾਅਦ ਕਿਸੇ ਸ਼ੋਅ ਦਾ ਇੰਨਾਂ ਆਨੰਦ ਮਾਣਿਆ ਸੀ ਤੇ ਦਿਲਜੀਤ ਦੀ ਪ੍ਰਫ਼ਾਰਮੈਂਸ ਵੇਖ ਕੇ ਉਹ ਭਾਵੁਕ ਵੀ ਹੋ ਗਏ ਸਨ।

ਨੀਰੂ ਬਾਜਵਾ ਨੇ ਪਿਆਰ ਵਿਚ ਹੁੰਦੀ ਨੋਕ-ਝੋਕ ਨੂੰ ਲੈ ਕੇ ਵੀ ਆਪਣੀ ਨਿੱਜੀ ਜ਼ਿੰਦਗੀ ਦਾ ਇਕ ਹੋਰ ਕਿੱਸਾ ਸਾਂਝਾ ਕਰ ਕੇ ਖ਼ੂਬ ਹਸਾਇਆ। ਉਨ੍ਹਾਂ ਕਿਹਾ ਕਿ ਪਿਆਰ ’ਚ ਹੁੰਦੀ ਨੋਕ-ਝੋਕ ਜਾਂ ਲੜਾਈ ਨਾਲ ਪਿਆਰ ’ਚ ਵਾਧਾ ਹੀ ਹੁੰਦਾ ਹੈ। ਇਸ ਪ੍ਰੈੱਸ ਕਾਨਫਰੰਸ ਵਿਚ ਜੈਸਮੀਨ ਬਾਜਵਾ ਅਤੇ ਫ਼ਿਲਮ ਦੇ ਪ੍ਰੋਡਿਊਸਰਜ਼ ਵ੍ਹਾਈਟ ਹਿੱਲਜ਼ ਤੋਂ ਮਨਮੋੜ ਸਿੱਧੂ ਤੇ ਸਪੀਡ ਰਿਕਾਰਡਜ਼ ਤੋਂ ਦਿਨੇਸ਼ ਔਲਖ ਵੀ ਮੌਜੂਦ ਸਨ।

Leave a Reply

Your email address will not be published. Required fields are marked *